ਪਟਿਆਲਾ ਦੇ ਵਿੱਚ ਸਫਾਵਾਦੀ ਗੇਟ ਤੋਂ ਅੱਗੇ ਪਿਛਲੀ ਸਰਕਾਰ ਸਮੇਂ ਬਣਾਈ ਗਈ ਹੈਰੀਟੇਜ ਸਟਰੀਟ ਬਣਨ ਦੇ ਨਾਲ ਹੀ ਚਰਚਾ ਦੇ ਵਿੱਚ ਆ ਗਈ ਸੀ ਅਤੇ ਇਸ ਸੜਕ ਦੇ ਉੱਪਰ ਲੱਗੇ ਹੋਏ ਬੇਹਤਰਤੀਬੇ ਪੱਥਰ ਦੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਲੋਕਾਂ ਦੇ ਕਾਰੋਬਾਰ ਜੋ ਇਸ ਸੜਕ ਦੇ ਦੋਵੇਂ ਪਾਸੇ ਸੀ ਠੱਪ ਹੋ ਕੇ ਰਹਿ ਗਏ ਸੀ ਕਿਉਂਕਿ ਇਸ ਸੜਕ ਦੇ ਉੱਪਰ ਪੈਦਲ ਚੱਲਣਾ ਵੀ ਔਖਾ ਸੀ ਕਿਸੇ ਵਾਹਣ ਦਾ ਚਲਣਾ ਤਾਂ ਦੂਰ ਦੀ ਗੱਲ ਹੈ।
ਕਿਉਂਕਿ ਪੱਥਰ ਲੱਗਣ ਕਰਕੇ ਇਹ ਸੜਕ ਉਬੜ ਖਾਬੜ ਹੋ ਗਈ ਸੀ। ਅਤੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵੀ ਜਰੂਰ ਹੁੰਦਾ ਹੁਣ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਦੀ ਇਸ ਮੁਸ਼ਕਿਲ ਦਾ ਪੱਕੇ ਤੌਰ ਤੇ ਹੱਲ ਕੱਢਦੇ ਆਂ ਇਸ ਸੜਕ ਦੀ ਜਗ੍ਹਾ ਤੇ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।

ਅੱਜ ਇਸ ਦਾ ਉਦਘਾਟਨ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਮਿਹਰ ਕੁੰਦਨ ਗੋਗੀਆ ਦੇ ਵੱਲੋਂ ਸ਼ੁਰੂ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਇਸ ਸੜਕ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਨਵੀਂ ਸੜਕ ਦੇ ਰੂਪ ਵਿੱਚ ਬਦਲ ਦਿੱਤਾ ਜਾਵੇਗਾ ਅਤੇ ਇਲਾਕੇ ਦੇ ਲੋਕਾਂ ਦੀ ਮੁਸ਼ਕਿਲ ਦਾ ਪੱਕਾ ਹੱਲ ਕੱਢ ਕੇ ਉਹਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਦਵਾਈ ਜਾਏਗੀ ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਲੋਕਾਂ ਦੇ ਫਾਇਦੇ ਵਾਸਤੇ ਹੀ ਕੰਮ ਕਰਦੀ ਹੈ।