ਸਿਓਲ: ਉੱਤਰੀ ਕੋਰੀਆ ਨੇ ਦਾਅਵਾ ਕੀਤਾ ਹੈ ਕਿ ਉਸਨੇ ਦੋ ਨਵੇਂ ਹਾਈਪਰਸੋਨਿਕ ਪ੍ਰੋਜੈਕਟਾਈਲਾਂ ਦੀ ਜਾਂਚ ਕੀਤੀ, ਜੋ ਨਿਰਧਾਰਤ ਨਿਸ਼ਾਨੇ ‘ਤੇ ਸਿੱਧਾ ਵੱਜੀਆਂ। ਇਹ ਟੈਸਟ 22 ਅਕਤੂਬਰ ਨੂੰ ਰਿਓਕਪੋ ਜ਼ਿਲ੍ਹੇ ਤੋਂ ਕੀਤਾ ਗਿਆ, ਜਿਸ ‘ਚ ਦੋ ਹਾਈਪਰਸੋਨਿਕ ਗਲਾਈਡ ਵਾਹਨ ਉੱਤਰੀ ਹਾਮਗਯੋਂਗ ਇਲਾਕੇ ਵੱਲ ਦਾਗੇ ਗਏ।
10ਵੀਂ–12ਵੀਂ ਦੇ ਨਤੀਜੇ ਰੀ-ਚੈਕ ਕਰਵਾਉਣ ਲਈ ਰਹਿ ਗਏ ਸਿਰਫ਼ ਕੁਝ ਦਿਨ
ਦੱਖਣੀ ਕੋਰੀਆ ਦੀ ਫੌਜ ਨੇ ਵੀ ਇਹ ਲਾਂਚ ਰਿਕਾਰਡ ਕੀਤਾ, ਜਿਸ ‘ਚ ਮਿਸਾਈਲਾਂ ਨੇ ਲਗਭਗ 350 ਕਿਲੋਮੀਟਰ ਦੀ ਉਡਾਣ ਭਰੀ। ਹਾਲਾਂਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਮੌਜੂਦਗੀ ਦੀ ਪੁਸ਼ਟੀ ਨਹੀਂ ਹੋਈ, ਪਰ ਇਹ ਟੈਸਟ ਖੇਤਰ ‘ਚ ਰਣਨੀਤਿਕ ਤਣਾਅ ਨੂੰ ਹੋਰ ਵਧਾ ਸਕਦਾ ਹੈ।