ਉੱਤਰ ਪ੍ਰਦੇਸ਼ ਦੇ Noida ਵਿੱਚ ਮਜ਼ਦੂਰਾਂ ਦਾ ਗੁੱਸਾ ਹੁਣ ਸੜਕਾਂ ‘ਤੇ ਦਿਖਾਈ ਦੇ ਰਿਹਾ ਹੈ। ਘੱਟ ਤਨਖਾਹ, ਵਧਦੀ ਮਹਿੰਗਾਈ ਅਤੇ ਲੰਮੇ ਕੰਮ ਦੇ ਘੰਟਿਆਂ ਨੇ ਹਜ਼ਾਰਾਂ ਪਰਿਵਾਰਾਂ ਨੂੰ ਸੰਘਰਸ਼ ਵਿੱਚ ਧੱਕ ਦਿੱਤਾ ਹੈ।
“ਇੰਨੇ ਪੈਸਿਆਂ ‘ਚ ਘਰ ਕਿਵੇਂ ਚੱਲੇ?”
ਅਵਧੇਸ਼ ਮਿਸ਼ਰਾ ਵਰਗੇ ਮਜ਼ਦੂਰਾਂ ਦਾ ਸਵਾਲ ਸਿੱਧਾ ਹੈ।
12 ਘੰਟੇ ਕੰਮ ਕਰਨ ਤੋਂ ਬਾਅਦ ਵੀ ਜੇ ਸਿਰਫ਼ ₹13,000 ਮਿਲਣ, ਤਾਂ ਜੀਵਨ ਕਿਵੇਂ ਚੱਲੇ?
ਉਹ ਕਹਿੰਦੇ ਹਨ ਮਹਿੰਗਾਈ ਲਗਾਤਾਰ ਵੱਧ ਰਹੀ ਹੈ । ਸਬਜ਼ੀਆਂ ₹100 ਤੋਂ ਘੱਟ ਨਹੀਂ । ਇੱਕ ਦਿਨ ਦਾ ਖਾਣਾ ₹200 ਤੱਕ ਪਹੁੰਚਦਾ ਹੈ ।
ਉਨ੍ਹਾਂ ਦੀ ਮੰਗ ਸਪੱਸ਼ਟ ਹੈ ਘੱਟੋ-ਘੱਟ ₹18,000–₹20,000 ਤਨਖਾਹ
ਸੋਨੀ ਦਾ ਸਵਾਲ: “₹13,000 ਦੀ ਕੀ ਕੀਮਤ?”
Ghaziabad ਤੋਂ ਆਈ ਸੋਨੀ ਨੇ ਸਰਕਾਰ ਨੂੰ ਸਵਾਲ ਕੀਤਾ
ਕਿਰਾਇਆ ਵਧ ਰਿਹਾ ਹੈ
ਗੈਸ ਸਿਲੰਡਰ ਮਹਿੰਗਾ
ਕੰਪਨੀਆਂ ਨੇ ਖਾਣਾ ਦੇਣਾ ਵੀ ਬੰਦ ਕੀਤਾ
ਉਹ ਕਹਿੰਦੀ ਹੈ “12–14 ਘੰਟੇ ਕੰਮ ਕਰਵਾ ਕੇ ਵੀ ਸਾਨੂੰ ਬਸ ਚਾਰ ਰੋਟੀਆਂ ਮਿਲਦੀਆਂ ਹਨ… ਇਹ ਜ਼ਿੰਦਗੀ ਕਿਵੇਂ ਚੱਲੇ?”
“ਬਚਤ ਨਹੀਂ, ਸਿਰਫ਼ ਸੰਘਰਸ਼”
ਸ਼ੇਰ ਸਿੰਘ ਦੇ ਅਨੁਸਾਰ ₹5,000 ਕਿਰਾਇਆ ,₹4,000 ਰਾਸ਼ਨ ਇਨ੍ਹਾਂ ਖ਼ਰਚਿਆਂ ਬਾਅਦ
ਬਾਕੀ ਕੁਝ ਨਹੀਂ ਬਚਦਾ ।
ਇਹ ਸਿਰਫ਼ ਤਨਖਾਹ ਨਹੀਂ, ਜੀਵਨ ਬਚਾਉਣ ਦੀ ਲੜਾਈ ਬਣ ਚੁੱਕੀ ਹੈ।
ਪੁਲਿਸ ਨੇ ਪ੍ਰਦਰਸ਼ਨ ਦੌਰਾਨ 300+ ਲੋਕ ਹਿਰਾਸਤ ਵਿੱਚ ਲਏ ਅਤੇ 7 ਐਫਆਈਆਰ ਦਰਜ ਕੀਤੀਆਂ ।
ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ
Laxmi Singh ਨੇ ਕਿਹਾ ਕਿ ਹਿੰਸਾ ਭੜਕਾਉਣ ਵਾਲਿਆਂ ‘ਤੇ ਸਖ਼ਤ ਕਾਰਵਾਈ ਹੋਵੇਗੀ
ਫੰਡਿੰਗ ਅਤੇ ਸਾਜ਼ਿਸ਼ ਦੀ ਵੀ ਜਾਂਚ ਜਾਰੀ ਹੈ।
ਸੋਸ਼ਲ ਮੀਡੀਆ ‘ਤੇ ਨਿਗਰਾਨੀ
ਪੁਲਿਸ ਦੇ ਅਨੁਸਾਰ, ਫੇਸਬੁੱਕ ਅਤੇ X ‘ਤੇ ਭੜਕਾਊ ਸੰਦੇਸ਼ ਫੈਲਾਏ ਗਏ ।50+ ਬੋਟ ਹੈਂਡਲ ਪਛਾਣੇ ਗਏ।2 ਐਕਸ ਅਕਾਊਂਟਾਂ ‘ਤੇ ਕੇਸ ਦਰਜ ਕੀਤੇ ਗਏ ਹਨ ।
ਸਰਕਾਰ ਦਾ ਫੈਸਲਾ
ਉੱਤਰ ਪ੍ਰਦੇਸ਼ ਸਰਕਾਰ ਨੇ ਘੱਟੋ-ਘੱਟ ਉਜਰਤ ਵਿੱਚ ₹3,000 ਤੱਕ ਵਾਧਾ ਕੀਤਾ । ਨਵੇਂ ਦਰ 1 ਅਪ੍ਰੈਲ 2026 ਤੋਂ ਲਾਗੂ । ਪਰ ਸਰਕਾਰ ਨੇ ਇਹ ਵੀ ਕਿਹਾ ₹20,000 ਘੱਟੋ-ਘੱਟ ਤਨਖਾਹ ਦੀਆਂ ਖ਼ਬਰਾਂ ਝੂਠੀਆਂ ਹਨ ।
ਇਹ ਮਾਮਲਾ ਸਿਰਫ਼ ਤਨਖਾਹ ਦਾ ਨਹੀਂ, ਸਗੋਂ ਸਮਾਜਿਕ ਨਿਆਂ ਅਤੇ ਜੀਵਨ ਦੀ ਗੁਣਵੱਤਾ ਦਾ ਹੈ।
ਮਜ਼ਦੂਰਾਂ ਦੀ ਮੰਗ ਹੈ ਕਿ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਅਨੁਸਾਰ ਹੱਕ ਮਿਲੇ ਨਹੀਂ ਤਾਂ ਇਹ ਆਵਾਜ਼ ਹੋਰ ਉੱਚੀ ਹੋ ਸਕਦੀ ਹੈ।

