ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ ਆ ਗਿਆ ਹੈ। ਲਗਭਗ ਦੋ ਦਹਾਕਿਆਂ ਤੱਕ ਸੱਤਾ ‘ਤੇ ਕਾਬਜ਼ ਰਹੇ Nitish Kumar ਦਾ ਦੌਰ ਹੁਣ ਖਤਮ ਹੁੰਦਾ ਦਿਖ ਰਿਹਾ ਹੈ। ਉਨ੍ਹਾਂ ਦੇ ਅਸਤੀਫ਼ੇ ਦੀਆਂ ਖਬਰਾਂ ਅਤੇ ਦਿੱਲੀ ਜਾਣ ਦੇ ਫੈਸਲੇ ਨਾਲ ਸਿਆਸੀ ਹਲਚਲ ਚਰਮ ‘ਤੇ ਪਹੁੰਚ ਗਈ ਹੈ।
ਆਖਰੀ ਕੈਬਨਿਟ ਮੀਟਿੰਗ ਤੋਂ ਬਾਅਦ ਵੱਡਾ ਫੈਸਲਾ
ਮੰਗਲਵਾਰ ਨੂੰ ਹੋਈ ਆਖਰੀ ਕੈਬਨਿਟ ਮੀਟਿੰਗ ‘ਚ Nitish Kumar ਨੇ ਮੰਤਰੀਆਂ ਨੂੰ ਅਸਤੀਫ਼ੇ ਦੀ ਜਾਣਕਾਰੀ ਦਿੱਤੀ ।ਕੈਬਨਿਟ ਭੰਗ ਕਰਨ ਦੀ ਸਿਫਾਰਸ਼ ਕੀਤੀ ।ਇਸ ਤੋਂ ਬਾਅਦ ਉਨ੍ਹਾਂ ਵੱਲੋਂ ਰਾਜਪਾਲ ਨੂੰ ਅਸਤੀਫ਼ਾ ਦੇਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਪਟਨਾ ਰਾਜਭਵਨ ਬਣਿਆ ਕਿਲ੍ਹਾ
Patna ਵਿੱਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ।ਰਾਜਭਵਨ ਵੱਲ ਜਾਣ ਵਾਲੀਆਂ ਸੜਕਾਂ ਸੀਲ ਅਤੇ ਭਾਰੀ ਪੁਲਿਸ ਬੰਦੋਬਸਤ ਕੀਤਾ ਗਿਆ ।
ਸ਼ਾਮ ਤੱਕ ਨਵੇਂ CM ਦੇ ਐਲਾਨ ਦੀ ਸੰਭਾਵਨਾ
ਸਭ ਤੋਂ ਅੱਗੇ: Samrat Choudhary
ਮੌਜੂਦਾ ਉਪ ਮੁੱਖ ਮੰਤਰੀ Samrat Choudhary ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਉਭਰੇ ਹਨ।
ਉਨ੍ਹਾਂ ਦੇ ਘਰ ‘ਤੇ ਵਧੀ ਸੁਰੱਖਿਆ
ਸੀਨੀਅਰ ਅਧਿਕਾਰੀਆਂ ਦੀ ਲਗਾਤਾਰ ਆਵਾਜਾਈ
ਸਿਆਸੀ ਸੰਕੇਤ ਸਪੱਸ਼ਟ
ਨਿਗਰਾਨ ਵਜੋਂ Shivraj Singh Chouhan
ਭਾਜਪਾ ਹਾਈਕਮਾਨ ਨੇ ਕੇਂਦਰੀ ਮੰਤਰੀ Shivraj Singh Chouhan ਨੂੰ ਨਿਗਰਾਨ ਬਣਾਇਆ ਹੈ, ਜੋ ਵਿਧਾਇਕ ਦਲ ਦੀ ਮੀਟਿੰਗ ਵਿੱਚ ਨਵੇਂ ਨੇਤਾ ਦੇ ਨਾਮ ‘ਤੇ ਮੋਹਰ ਲਗਵਾਉਣਗੇ।
NDA ਦੀ ਅਹਿਮ ਮੀਟਿੰਗ
ਪਹਿਲਾਂ ਭਾਜਪਾ ਵਿਧਾਇਕ ਦਲ ਦੀ ਮੀਟਿੰਗ
ਫਿਰ NDA ਵਿਧਾਇਕ ਦਲ ਵੱਲੋਂ ਮਨਜ਼ੂਰੀ
ਨਵਾਂ ਨੇਤਾ ਰਾਜਭਵਨ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ।
15 ਅਪ੍ਰੈਲ ਨੂੰ ਸਹੁੰ ਚੁੱਕ ਸਮਾਗਮ ਸੰਭਵ
ਸੂਤਰਾਂ ਅਨੁਸਾਰ,ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 15 ਅਪ੍ਰੈਲ ਨੂੰ ਹੋ ਸਕਦਾ ਹੈ ।
ਭਾਜਪਾ ਦਾ ਮੁੱਖ ਮੰਤਰੀ, ਸਾਥੀ ਪਾਰਟੀਆਂ ਦੇ ਮੰਤਰੀ
ਕੌਣ ਹਨ ਸਮਰਾਟ ਚੌਧਰੀ?
Samrat Choudhary ਦੀ ਰਾਜਨੀਤਿਕ ਯਾਤਰਾ ਦੀ ਸਮਤਾ ਪਾਰਟੀ ਨਾਲ ਸ਼ੁਰੂਆਤ ਕੀਤੀ ।ਫਿਰ RJD ਵਿੱਚ ਮੰਤਰੀ ਰਹੇ ।2018 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ।
2023 ਵਿੱਚ ਸੂਬਾ ਪ੍ਰਧਾਨ ਰਹੇ । ਮੌਜੂਦਾ ਉਪ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਿਲ ਹੋਏ ਹਨ। ਉਹ ਪਿੱਛੜੇ ਵਰਗਾਂ ਦੇ ਵੱਡੇ ਚਿਹਰੇ ਵਜੋਂ ਵੀ ਮੰਨੇ ਜਾਂਦੇ ਹਨ।ਬਿਹਾਰ ਦੀ ਰਾਜਨੀਤੀ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ। Nitish Kumar ਦੇ ਲੰਬੇ ਰਾਜ ਤੋਂ ਬਾਅਦ, ਹੁਣ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅਤੇ ਸੰਭਾਵਿਤ ਤੌਰ ‘ਤੇ Samrat Choudhary ਦੇ ਨੇਤ੍ਰਿਤਵ ਨਾਲ ਨਵਾਂ ਅਧਿਆਇ ਸ਼ੁਰੂ ਹੋ ਸਕਦਾ ਹੈ।

