
ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਅਦਾਕਾਰਾ ਨਿਮਰਤ ਕੌਰ ਵਰਿੰਦਾਵਨ ਪਹੁੰਚੀ ਵ੍ਰਿੰਦਾਵਨ , ਜਿੱਥੇ ਉਨ੍ਹਾਂ ਨੇ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਕਰਕੇ ਪੂਜਾ-ਅਰਚਨਾ ਕੀਤੀ। ਨਿਮਰਤ ਨੇ ਆਪਣੀ ਇਸ ਅਧਿਆਤਮਿਕ ਯਾਤਰਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ। ਨਿਮਰਤ ਕੌਰ ਨੇ ਬ੍ਰਜ ਧਾਮ ਵਿੱਚ ਬਿਤਾਏ ਖੂਬਸੂਰਤ ਪਲਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਤਸਵੀਰਾਂ ਵਿੱਚ ਉਹ ਮੰਦਰ ਵਿੱਚ ਪ੍ਰਾਰਥਨਾ ਕਰਦੀ ਅਤੇ ਧਾਰਮਿਕ ਰਸਮਾਂ ਵਿੱਚ ਸ਼ਾਮਲ ਹੁੰਦੀ ਨਜ਼ਰ ਆਈ। ਇਸ ਦੌਰਾਨ ਹੇਮਾ ਮਾਲਿਨੀ ਨੇ ਵੀ ਸੰਗਤ ਨੂੰ ਗੋਕੁਲਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਨਿਮਰਤ ਕੌਰ ਨੇ ਕੀਤੇ ਬਾਂਕੇ ਬਿਹਾਰੀ ਦੇ ਦਰਸ਼ਨ
ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਨਿਮਰਤ ਕੌਰ ਨੇ ਬ੍ਰਜ ਧਾਮ ਦੀ ਆਪਣੀ ਅਧਿਆਤਮਿਕ ਯਾਤਰਾ ਦਾ ਅਨੁਭਵ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਬ੍ਰਜ ਦੀ ਪਵਿੱਤਰ ਧਰਤੀ ਤੋਂ ਮਿਲਿਆ ਇਹ ਅਨੁਭਵ ਬੇਹੱਦ ਖਾਸ ਹੈ, ਜਿਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਨਿਮਰਤ ਨੇ ਇਸ ਯਾਤਰਾ ਦੀਆਂ ਖੂਬਸੂਰਤ ਝਲਕੀਆਂ ਵੀ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ।
ਹੇਮਾ ਮਾਲਿਨੀ ਨੇ ਜਨਮ ਅਸ਼ਟਮੀ ‘ਤੇ ਦਿੱਤੀਆਂ ਸ਼ੁਭਕਾਮਨਾਵਾਂ
ਹੇਮਾ ਮਾਲਿਨੀ ਨੇ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਆਪਣੇ ਮਸ਼ਹੂਰ ਡਾਂਸ ਬੈਲੇ ਰਾਧਾ ਰਾਸ ਬਿਹਾਰੀ’ ਦੀ ਇੱਕ ਖਾਸ ਕਲਿੱਪ ਵੀ ਸਾਂਝੀ ਕੀਤੀ। ਹੇਮਾ ਮਾਲਿਨੀ ਨੇ ਕਿਹਾ ਕਿ ਇਹ ਪਵਿੱਤਰ ਤਿਉਹਾਰ ਹਰ ਕਿਸੇ ਦੀ ਜ਼ਿੰਦਗੀ ਵਿੱਚ ਸ਼ਾਂਤੀ, ਖੁਸ਼ੀ ਅਤੇ ਖੁਸ਼ਹਾਲੀ ਲੈ ਕੇ ਆਵੇ। ਰਾਧੇ-ਰਾਧੇ, ਜੈ ਸ਼੍ਰੀ ਕ੍ਰਿਸ਼ਨ।
ਇਹਨਾਂ ਸਿਤਾਰਿਆਂ ਨੇ ਦਿੱਤੀਆਂ ਜਨਮ ਅਸ਼ਟਮੀ ਦੀਆਂ ਵਧਾਈਆਂ
ਮਾਧੁਰੀ ਦੀਕਸ਼ਿਤ ਅਤੇ ਰੁਪਾਲੀ ਗਾਂਗੁਲੀ ਨੇ ਵੀ ਜਨਮ ਅਸ਼ਟਮੀ ਮੌਕੇ ਖਾਸ ਅੰਦਾਜ਼ ਵਿੱਚ ਫੈਨਜ਼ ਨੂੰ ਦਿੱਤੀਆਂ ਵਧਾਈਆਂ। ਮਾਧੁਰੀ ਨੇ ਐਨੀਮੇਸ਼ਨ ਵੀਡੀਓ ਸਾਂਝੀ ਕੀਤੀ, ਜਦਕਿ ਰੁਪਾਲੀ ਨੇ ਕਾਨ੍ਹਾ ਦੀ ਭਗਤੀ ਅਤੇ ਆਸ਼ੀਰਵਾਦ ਨਾਲ ਭਰੀ ਪੋਸਟ ਸ਼ੇਅਰ ਕੀਤੀ।
View this post on Instagram