ਨਵੀਂ ਦਿੱਲੀ (ਦੈਨਿਕ ਸਵੇਰਾ): ਆਸਟ੍ਰੇਲੀਆ ਦੇ ਨੈਸ਼ਨਲ ਇੰਡੀਆਨ ਫ਼ਿਲਮ ਫੈਸਟਿਵਲ (NIFFA) ਦੇ ਪਰਥ ਐਡੀਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ, 17 ਅਪ੍ਰੈਲ ਨੂੰ ਰੀਡਿੰਗ ਸਿਨੇਮਾਜ਼ ਬੈਲਮੋਂਟ ਵਿੱਚ ਰੈੱਡ ਕਾਰਪੇਟ ਗਾਲਾ ਨਾਲ ਹੋਈ। ਇਹ ਸ਼ੁਰੂਆਤ ਪੂਰੀ ਤਰ੍ਹਾਂ ਹਾਊਸਫੁੱਲ ਰਹੀ ਅਤੇ ਵੈਸਟਰਨ ਆਸਟ੍ਰੇਲੀਆ ਵਿੱਚ ਇਸ ਇਵੈਂਟ ਲਈ ਮਜ਼ਬੂਤ ਸ਼ੁਰੂਆਤ ਮੰਨੀ ਗਈ।
ਇਸ ਫੈਸਟਿਵਲ ਨੂੰ ਸਿਟੀ ਆਫ਼ ਪਰਥ, ਡਿਪਾਰਟਮੈਂਟ ਆਫ਼ ਕ੍ਰੀਏਟਿਵ ਇੰਡਸਟ੍ਰੀਜ਼, ਮਰਡੌਕ ਯੂਨੀਵਰਸਿਟੀ, WA ਮਿਊਜ਼ੀਅਮ, ਸਟੇਟ ਲਾਇਬ੍ਰੇਰੀ ਆਫ਼ ਵੈਸਟਰਨ ਆਸਟ੍ਰੇਲੀਆ, ਭਾਰਤ ਦੇ ਪਰਥ ਕੌਂਸੂਲੇਟ ਅਤੇ ਇੰਡੀਆਨ ਸੋਸਾਇਟੀ ਆਫ਼ ਵੈਸਟਰਨ ਆਸਟ੍ਰੇਲੀਆ ਵਰਗੀਆਂ ਕਈ ਸਰਕਾਰੀ ਅਤੇ ਸੱਭਿਆਚਾਰਕ ਸੰਸਥਾਵਾਂ ਦਾ ਸਮਰਥਨ ਮਿਲਿਆ।
ਐਂਗਰੀ ਯੰਗ ਮੈਨ ਮੁੜ ਵਾਪਸ ਆ ਰਿਹਾ ਹੈ: ਅਕਸ਼ੈ ਕੁਮਾਰ ਦਾ ਬਦਲਦੇ ਦੌਰ ‘ਤੇ ਵੱਡਾ ਬਿਆਨ
NIFFA ਹੁਣ ਭਾਰਤ ਤੋਂ ਬਾਹਰ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਜਸ਼ਨ ਬਣ ਚੁੱਕਾ ਹੈ। ਇਸ ਸਾਲ ਫੈਸਟਿਵਲ 13 ਤੋਂ ਵੱਧ ਸ਼ਹਿਰਾਂ ਵਿੱਚ ਹੋ ਰਿਹਾ ਹੈ ਅਤੇ 15 ਭਾਰਤੀ ਭਾਸ਼ਾਵਾਂ ਦੀਆਂ 32 ਫ਼ਿਲਮਾਂ ਦਿਖਾਈ ਜਾ ਰਹੀਆਂ ਹਨ। ਸਾਰੀਆਂ ਫ਼ਿਲਮਾਂ ਆਸਟ੍ਰੇਲੀਆਈ, ਇੰਟਰਨੈਸ਼ਨਲ ਜਾਂ ਵਰਲਡ ਪ੍ਰੀਮੀਅਰ ਦੇ ਤੌਰ ‘ਤੇ ਪੇਸ਼ ਕੀਤੀਆਂ ਜਾ ਰਹੀਆਂ ਹਨ।
ਪਰਥ ਵਿੱਚ ਦਿਖਾਈ ਜਾ ਰਹੀਆਂ ਫ਼ਿਲਮਾਂ ਵਿੱਚ BOONG (ਜੋ BAFTA ਜਿੱਤਣ ਵਾਲੀ ਪਹਿਲੀ ਭਾਰਤੀ ਫ਼ਿਲਮ ਹੈ), ASSI (ਅਨੁਭਵ ਸਿੰਹਾ ਦੇ ਖ਼ਾਸ ਸੈਲੀਬ੍ਰੇਸ਼ਨ ਦਾ ਹਿੱਸਾ), Tanvi The Great, Manthan ਅਤੇ ਕਈ ਇੰਡਸਟਰੀ ਅਤੇ ਇਨਕਲੂਜ਼ਨ ਇਵੈਂਟ ਸ਼ਾਮਲ ਹਨ।
ਪਰਥ ਚੈਪਟਰ ਦੀ ਇੱਕ ਵੱਡੀ ਖ਼ਾਸੀਅਤ ਸੀ Punjab Focus ਦੀ ਸ਼ੁਰੂਆਤ ਅਤੇ PTC ANZ ਦਾ ਅਧਿਕਾਰਕ ਉਦਘਾਟਨ। ਇਹ ਪਹਿਲ ਡਾ. ਪਰਵਿੰਦਰ ਕੌਰ MLC ਦੀ ਅਗਵਾਈ ਵਿੱਚ ਹੋਈ।
Home Remedies: ਗੈਸ, ਐਸੀਡਿਟੀ ਅਤੇ ਪਿਸ਼ਾਬ ਦੀ ਸਮੱਸਿਆ ਲਈ ਆਯੁਰਵੇਦਿਕ ਨੁਸਖਾ
ਇਵੈਂਟ ਦੌਰਾਨ PTC ਦੇ CEO ਰਾਜੀ ਐਮ ਸ਼ਿੰਦੇ ਨੇ ਕਿਹਾ ਕਿ ਇਹ ਕਦਮ ਪੰਜਾਬੀ ਕਹਾਣੀਆਂ ਨੂੰ ਗਲੋਬਲ ਦਰਸ਼ਕਾਂ ਤੱਕ ਲਿਜਾਣ ਵਿੱਚ ਮਦਦ ਕਰੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਪੰਜਾਬੀ ਫ਼ਿਲਮਾਂ ਦੀ ਕੋ-ਪ੍ਰੋਡਕਸ਼ਨ ਲਈ ਨਿਵੇਸ਼ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਵਿੱਚ ਵੈਸਟਰਨ ਆਸਟ੍ਰੇਲੀਆ ਨੂੰ ਪ੍ਰੋਡਕਸ਼ਨ ਹੱਬ ਵਜੋਂ ਦੇਖਿਆ ਜਾ ਰਿਹਾ ਹੈ।
ਫੈਸਟਿਵਲ ਡਾਇਰੈਕਟਰ ਅਨੁਪਮ ਸ਼ਰਮਾ ਨੇ ਕਿਹਾ ਕਿ ਪਰਥ ਐਡੀਸ਼ਨ ਇਹ ਸਾਬਤ ਕਰਦਾ ਹੈ ਕਿ ਪਰਥ ਅਤੇ ਵੈਸਟਰਨ ਆਸਟ੍ਰੇਲੀਆ ਭਾਰਤੀ ਸਿਨੇਮਾ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚਰਚਾ ਦਾ ਮਹੱਤਵਪੂਰਨ ਹਿੱਸਾ ਹਨ।
ਡਾ. ਪਰਵਿੰਦਰ ਕੌਰ ਨੇ ਵੀ ਕਿਹਾ ਕਿ NIFFA ਵੈਸਟਰਨ ਆਸਟ੍ਰੇਲੀਆ ਅਤੇ ਭਾਰਤ ਦੇ ਵਿਚਕਾਰ ਸੱਭਿਆਚਾਰਕ ਅਤੇ ਸਕ੍ਰੀਨ ਸਹਿਯੋਗ ਰਾਹੀਂ “ਸਾਂਝੀਆਂ ਕਹਾਣੀਆਂ ਨੂੰ ਸਾਂਝੀ ਕਾਮਯਾਬੀ” ਵਿੱਚ ਬਦਲ ਰਿਹਾ ਹੈ।

