Last Updated: October 10, 2026

Dainik Savera Times Logo

ਨਿਊਜ਼ੀਲੈਂਡ ਵਿੱਚ ਬਹੁ ਸੱਭਿਆਚਾਰਕ ਸਾਂਝ ਨੂੰ ਚੁਣੌਤੀ ਨਗਰ ਕੀਰਤਨ ਦੌਰਾਨ ਵਿਰੋਧੀ ਨਾਅਰੇ

10 months ਪਹਿਲਾ

ਨਿਊਜ਼ੀਲੈਂਡ ਵਿੱਚ ਬਹੁ ਸੱਭਿਆਚਾਰਕ ਸਾਂਝ ਨੂੰ ਚੁਣੌਤੀ ਨਗਰ ਕੀਰਤਨ ਦੌਰਾਨ ਵਿਰੋਧੀ ਨਾਅਰੇ

ਪੰਜਾਬ ਡੈਕਸ: ਆਕਲੈਂਡ ਦੇ ਮੇਨੁਰੇਵਾ ਖੇਤਰ ਵਿੱਚ ਅੱਜ ਇੱਕ ਅਣਚਾਹੀ ਘਟਨਾ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਗੁਰਦੁਆਰਾ ਨਾਨਾਕਸਰ ਠਾਠ ਈਸ਼ਰ ਦਰਬਾਰ ਵੱਲੋਂ ਸ਼ਹੀਦੀ ਪੰਦਰਵਾੜੇ ਦੀ ਯਾਦ ਵਿੱਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਈ। ਪੋਹ ਦੇ ਮਹੀਨੇ ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਸਜਾਇਆ ਗਿਆ ਇਹ ਨਗਰ ਕੀਰਤਨ ਸ਼ੁਰੂ ਤੋਂ ਹੀ ਸੁਚਾਰੂ ਢੰਗ ਨਾਲ ਅੱਗੇ ਵੱਧ ਰਿਹਾ ਸੀ ਅਤੇ ਪ੍ਰਬੰਧ ਬਹੁਤ ਹੀ ਵਧੀਆ ਢੰਗ ਨਾਲ ਕੀਤੇ ਗਏ ਸਨ।

ਪੰਜਾਬਣ–ਹਰਿਆਣਵੀ ਜੋੜੇ ਦਾ ਹਨੀਟ੍ਰੈਪ ਗੈਂਗ ਰੋਜ਼ਾਨਾ ਚਿੱਟੇ ‘ਚ ਪੰਜ ਹਜ਼ਾਰ 54 ਵਾਰਦਾਤਾਂ ਦਾ ਇਕਬਾਲ

ਜਦੋਂ ਨਗਰ ਕੀਰਤਨ ਵਾਪਸੀ ਦੇ ਰਸਤੇ ‘ਤੇ ਸੀ ਤਾਂ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ‘ਤੇ ਗਰੇਟ ਸਾਊਥ ਰੋਡ ‘ਤੇ ਤਕਰੀਬਨ ਤੀਹ ਤੋਂ ਪੈਂਤੀ ਨੌਜਵਾਨਾਂ ਦਾ ਇੱਕ ਸਮੂਹ ਅਚਾਨਕ ਸਾਹਮਣੇ ਆ ਗਿਆ। ਇਨ੍ਹਾਂ ਨੌਜਵਾਨਾਂ ਨੇ ਰਸਤਾ ਰੋਕ ਕੇ ਹਾਕਾ ਨਾਚ ਕੀਤਾ ਅਤੇ ਨਫ਼ਰਤ ਭਰੇ ਨਾਅਰੇ ਲਗਾ ਕੇ ਨਗਰ ਕੀਰਤਨ ਦਾ ਵਿਰੋਧ ਕੀਤਾ। ਜਾਣਕਾਰੀ ਅਨੁਸਾਰ ਇਹ ਨੌਜਵਾਨ ਇੱਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਹਨ ਜੋ ਪਿਛਲੇ ਕੁਝ ਸਮੇਂ ਤੋਂ ਨਿਊਜ਼ੀਲੈਂਡ ਵਿੱਚ ਵੱਖ ਵੱਖ ਧਰਮਾਂ ਅਤੇ ਵਰਗਾਂ ਦੇ ਲੋਕਾਂ ਦੇ ਖਿਲਾਫ਼ ਪ੍ਰਦਰਸ਼ਨ ਕਰਦੇ ਆ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਨਿਊਜ਼ੀਲੈਂਡ ਸਿਰਫ਼ ਉਨ੍ਹਾਂ ਦਾ ਹੈ ਅਤੇ ਹੋਰ ਧਰਮਾਂ ਦੇ ਲੋਕਾਂ ਲਈ ਇੱਥੇ ਕੋਈ ਥਾਂ ਨਹੀਂ। ਕੁਝ ਮਹੀਨੇ ਪਹਿਲਾਂ ਵੀ ਇਸੇ ਸਮੂਹ ਵੱਲੋਂ ਵੱਖ ਵੱਖ ਧਰਮਾਂ ਦੇ ਝੰਡੇ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਜਿਸ ਨਾਲ ਸਮਾਜਿਕ ਤਣਾਅ ਵਧਿਆ ਸੀ।

ਨਗਰ ਕੀਰਤਨ ਦੇ ਸੰਚਾਲਨ ਵਿੱਚ ਸ਼ਾਮਲ ਸਿੱਖ ਨੌਜਵਾਨਾਂ ਨੇ ਬੇਹੱਦ ਸਹਿਣਸ਼ੀਲਤਾ ਧੀਰਜ ਅਤੇ ਸਮਝਦਾਰੀ ਦਿਖਾਈ ਅਤੇ ਕਿਸੇ ਵੀ ਟਕਰਾਅ ਤੋਂ ਬਚਣ ਲਈ ਨਗਰ ਕੀਰਤਨ ਨੂੰ ਮੌਕੇ ‘ਤੇ ਹੀ ਰੋਕ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਫੋਰਸਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਸਥਿਤੀ ਨੂੰ ਕਾਬੂ ਕੀਤਾ। ਪੁਲਿਸ ਨੇ ਮਨੁੱਖੀ ਚੈਨ ਬਣਾਕੇ ਨਗਰ ਕੀਰਤਨ ਲਈ ਸੁਰੱਖਿਅਤ ਰਸਤਾ ਤਿਆਰ ਕੀਤਾ ਜਿਸ ਕਾਰਨ ਨਗਰ ਕੀਰਤਨ ਬਿਨਾਂ ਕਿਸੇ ਵੱਡੀ ਅਣਚਾਹੀ ਘਟਨਾ ਦੇ ਸੁਰੱਖਿਅਤ ਢੰਗ ਨਾਲ ਗੁਰਦੁਆਰਾ ਸਾਹਿਬ ਵਾਪਸ ਪਹੁੰਚ ਗਿਆ।

ਬੰਗਲਾਦੇਸ਼ ਵਿੱਚ ਖੂਨੀ ਹੰਗਾਮਾ 7 ਸਾਲ ਦੀ ਕੁੜੀ ਜਿੰਦਾ ਸਾੜੀ ਗਈ ਗੁੱਸੇ ‘ਚ ਭੀੜ ਨੇ ਸਰਕਾਰ ਨੂੰ 24 ਘੰਟਿਆਂ ਦਾ ਸਖ਼ਤ ਅਲਟੀਮੇਟਮ

ਇਸ ਘਟਨਾ ਨੇ ਨਿਊਜ਼ੀਲੈਂਡ ਵਿੱਚ ਧਾਰਮਿਕ ਸਹਿਣਸ਼ੀਲਤਾ ਸਮਾਜਿਕ ਸਾਂਝੇਦਾਰੀ ਅਤੇ ਬਹੁ ਸੱਭਿਆਚਾਰਕ ਸਾਂਝ ‘ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਸਿੱਖ ਸੰਗਤ ਵੱਲੋਂ ਸ਼ਾਂਤੀ ਧੀਰਜ ਅਤੇ ਸਮਝਦਾਰੀ ਨਾਲ ਸਥਿਤੀ ਨੂੰ ਸੰਭਾਲਣਾ ਕਾਬਿਲ ਏ ਤਾਰੀਫ਼ ਹੈ ਪਰ ਇਸ ਨਾਲ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਅਜਿਹੇ ਸ਼ਰਾਰਤੀ ਤੱਤਾਂ ਨੂੰ ਰੋਕਣ ਲਈ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੂੰ ਹੋਰ ਮਜ਼ਬੂਤ ਪ੍ਰਭਾਵਸ਼ਾਲੀ ਅਤੇ ਲੰਬੇ ਸਮੇਂ ਲਈ ਕਾਰਗਰ ਕਦਮ ਚੁੱਕਣੇ ਪੈਣਗੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਅਤੇ ਨਿਊਜ਼ੀਲੈਂਡ ਦੀ ਧਾਰਮਿਕ ਸਾਂਝੀਵਾਲੀ ਪ੍ਰਥਾ ਹੋਰ ਮਜ਼ਬੂਤ ਸੁਰੱਖਿਅਤ ਅਤੇ ਸਥਿਰ ਰਹੇ।

new-zealand-multicultural-harmony-challenged-nagar-kirtan-protest

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.