Site icon Dainik Savera Punjab

15 ਸਾਲ ਪੁਰਾਣੇ ਦੋਸ਼ਾਂ ’ਤੇ ਨਵੀਂ ਕਾਰਵਾਈ — ਸ਼ਿਕਾਇਤਕਰਤਾ ਅਦਾਕਾਰਾ ਨੂੰ ਹਾਈ ਕੋਰਟ ਦਾ ਸਖ਼ਤ ਨੋਟਿਸ

ਨੈਸ਼ਨਲ ਡੈਸਕ: ਅਦਾਕਾਰਾ ਦਾ ਦੋਸ਼ ਸੀ ਕਿ ਇਹ ਘਟਨਾ ਲਗਭਗ ਪੰਦਰਾਂ ਤੋਂ ਵੀਹ ਸਾਲ ਪਹਿਲਾਂ ਵਾਪਰੀ ਸੀ।ਸਾਲ 2019 ਵਿੱਚ ਮੁੰਬਈ ਦੇ ਵਰਸੋਵਾ ਪੁਲਿਸ ਸਟੇਸ਼ਨ ਵਿੱਚ ਇੱਕ ਮਸ਼ਹੂਰ ਅਦਾਕਾਰਾ ਨੇ ਆਦਿਤਿਆ ਪੰਚੋਲੀ ਵਿਰੁੱਧ ਧਾਰਾ 376 ਜਬਰ ਜਨਾਹ 384 ਜਬਰਦਸਤੀ ਵਸੂਲੀ ਅਤੇ 506 ਧਮਕਾਉਣ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਸੀ। ਬਾਲੀਵੁੱਡ ਅਦਾਕਾਰ ਆਦਿਤਿਆ ਪੰਚੋਲੀ ਵਿਰੁੱਧ ਸਾਲ 2019 ਵਿੱਚ ਦਰਜ ਹੋਏ ਜਬਰ ਜਨਾਹ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਬੰਬੇ ਹਾਈ ਕੋਰਟ ਨੇ ਅਦਾਕਾਰ ਵੱਲੋਂ ਐਫ ਆਈ ਆਰ ਰੱਦ ਕਰਨ ਲਈ ਦਾਇਰ ਕੀਤੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸ਼ਿਕਾਇਤਕਰਤਾ ਅਦਾਕਾਰਾ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਉਸ ਨੂੰ 24 ਫਰਵਰੀ 2026 ਨੂੰ ਅਦਾਲਤ ਵਿੱਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ।

ਫਤਿਹਗੜ੍ਹ-ਸਾਹਿਬ: ਖਮਾਣੋ ਤਹਿਸੀਲ ਵਿੱਚ ਗੜਬੜਾਂ ਦੀਆਂ ਰਿਪੋਰਟਾਂ — ਸਰਕਾਰ ਨੇ ਤਹਿਸੀਲਦਾਰ ਨੂੰ ਹਟਾਇਆ

ਆਦਿਤਿਆ ਪੰਚੋਲੀ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਦਲੀਲ ਦਿੱਤੀ ਕਿ ਇਹ ਸ਼ਿਕਾਇਤ ਬਦਲੇ ਦੀ ਭਾਵਨਾ ਨਾਲ ਕਈ ਸਾਲਾਂ ਬਾਅਦ ਦਰਜ ਕਰਵਾਈ ਗਈ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਭਜਨ ਲਾਲ ਕੇਸ ਦਾ ਹਵਾਲਾ ਦੇ ਕੇ ਐਫ ਆਈ ਆਰ ਰੱਦ ਕਰਨ ਦੀ ਮੰਗ ਕੀਤੀ ਹੈ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਨੇ ਪੀੜਤ ਅਦਾਕਾਰਾ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਗਿਆਰਾਂ ਵਾਰ ਨੋਟਿਸ ਭੇਜੇ ਪਰ ਉਹ ਇੱਕ ਵਾਰ ਵੀ ਪੇਸ਼ ਨਹੀਂ ਹੋਈ। ਇਸ ਜਾਣਕਾਰੀ ਤੋਂ ਬਾਅਦ ਹਾਈ ਕੋਰਟ ਨੇ ਸਖ਼ਤ ਰੁਖ ਅਪਣਾਉਂਦਿਆਂ ਉਸ ਨੂੰ ਤਾਜ਼ਾ ਨੋਟਿਸ ਭੇਜ ਕੇ ਅਗਲੀ ਸੁਣਵਾਈ ’ਤੇ ਹਾਜ਼ਰ ਹੋਣ ਲਈ ਕਿਹਾ ਹੈ।

ਵਿਦੇਸ਼ ਤੋਂ ਵਾਪਸ ਆਈਆਂ ਭੈਣਾਂ ਦੇ ਸਾਹਮਣੇ ਭਰਾ ਦਾ ਅੰਤਿਮ ਸੰਸਕਾਰ — ਪਿੰਡ ਦਾ ਦਿਲ ਪਸੀਜਿਆ

 

ਆਦਿਤਿਆ ਪੰਚੋਲੀ ਸ਼ੁਰੂ ਤੋਂ ਹੀ ਦੋਸ਼ਾਂ ਨੂੰ ਨਕਾਰਦੇ ਆ ਰਹੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਹੁਣ ਸਭ ਦੀ ਨਜ਼ਰ 24 ਫਰਵਰੀ ਦੀ ਸੁਣਵਾਈ ’ਤੇ ਹੈ ਕਿ ਕੀ ਸ਼ਿਕਾਇਤਕਰਤਾ ਅਦਾਲਤ ਵਿੱਚ ਪੇਸ਼ ਹੁੰਦੀ ਹੈ ਜਾਂ ਨਹੀਂ।

new-action-15-year-old-allegations

Exit mobile version