skip to content

Last Updated: November 7, 2026

Dainik Savera Times Logo

ਨੇਹਾ ਕੱਕੜ ਨੇ ਲਿਆ ਜ਼ਿੰਦਗੀ ਤੋਂ ਬਰੇਕ: ਕੀ ਇਹ ਅਲਵਿਦਾ ਹੈ ਜਾਂ ਅਰਾਮ? ਜਾਣੋ ਪੂਰਾ ਵੇਰਵਾ….

19 January 2026 ਅੱਪਡੇਟ ਕੀਤਾ ਗਿਆ

ਨੇਹਾ ਕੱਕੜ ਨੇ ਲਿਆ ਜ਼ਿੰਦਗੀ ਤੋਂ ਬਰੇਕ: ਕੀ ਇਹ ਅਲਵਿਦਾ ਹੈ ਜਾਂ ਅਰਾਮ? ਜਾਣੋ ਪੂਰਾ ਵੇਰਵਾ….

ਨੈਸ਼ਨਲ ਡੈਸਕ: ਗਾਇਕਾ ਨੇਹਾ ਕੱਕੜ ਦੀ ਹਾਲੀਆ ਇੰਸਟਾਗ੍ਰਾਮ ਪੋਸਟ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਉਨ੍ਹਾਂ ਨੇ ਆਪਣੀ ਸਟੋਰੀ ਰਾਹੀਂ ਇਹ ਸੰਕੇਤ ਦਿੱਤਾ ਕਿ ਉਹ ਜਿੰਮੇਵਾਰੀਆਂ, ਰਿਸ਼ਤਿਆਂ ਅਤੇ ਕੰਮ ਤੋਂ ਕੁਝ ਸਮੇਂ ਲਈ ਦੂਰੀ ਬਣਾਉਣ ਜਾ ਰਹੀ ਹਨ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਇਹ ਨਹੀਂ ਕਹਿ ਸਕਦੀਆਂ ਕਿ ਉਹ ਮੁੜ ਵਾਪਸ ਆਉਣਗੀਆਂ ਜਾਂ ਨਹੀਂ। ਇਹ ਪੋਸਟ ਉਨ੍ਹਾਂ ਨੇ ਬਾਅਦ ਵਿੱਚ ਹਟਾ ਦਿੱਤੀ।

ਭਾਰਤ ਦਾ 77ਵਾਂ ਗਣਤੰਤਰ ਦਿਵਸ: ਜੋਰਾਂ ਨਾਲ ਹੋ ਰਹੀ ਤਿਆਰੀਆਂ….

ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਹੁਣ ਉਹ ਹਰ ਤਰ੍ਹਾਂ ਦੀ ਸੋਚ ਅਤੇ ਜ਼ਿੰਮੇਵਾਰੀ ਤੋਂ ਬਰੇਕ ਲੈ ਰਹੀ ਹਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਵਾਪਸੀ ਕਰਣਗੀਆਂ ਜਾਂ ਨਹੀਂ। ਹਾਲਾਂਕਿ ਉਨ੍ਹਾਂ ਨੇ ਇਸ ਫੈਸਲੇ ਦੀ ਕੋਈ ਵਿਸ਼ੇਸ਼ ਵਜ੍ਹਾ ਨਹੀਂ ਦਿੱਤੀ।

ਇਸ ਦੇ ਨਾਲ ਹੀ ਨੇਹਾ ਨੇ ਇੱਕ ਹੋਰ ਪੋਸਟ ਰਾਹੀਂ ਆਪਣੇ ਫੈਨਜ਼ ਅਤੇ ਪੈਪਰਾਜ਼ੀ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਤਸਵੀਰਾਂ ਜਾਂ ਵੀਡੀਓ ਨਾ ਬਣਾਉਣ। ਉਨ੍ਹਾਂ ਨੇ ਲਿਖਿਆ ਕਿ ਉਹ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਇੱਜ਼ਤ ਕਰਨ ਅਤੇ ਉਨ੍ਹਾਂ ਨੂੰ ਆਜ਼ਾਦੀ ਨਾਲ ਜੀਣ ਦੇਣ। ਉਨ੍ਹਾਂ ਨੇ ਕੈਮਰੇ ਤੋਂ ਦੂਰੀ ਬਣਾਈ ਰੱਖਣ ਦੀ ਬੇਨਤੀ ਕੀਤੀ।

ਕਰਨਲ ਸੋਫੀਆ ਟਿੱਪਣੀ ਮਾਮਲਾ: ਸੁਪਰੀਮ ਕੋਰਟ ਨੇ ਵਿਜੈ ਸ਼ਾਹ ‘ਤੇ ਲਿਆ ਸਖ਼ਤ ਰੁਖ

ਉਨ੍ਹਾਂ ਦੇ ਮੈਨੇਜਮੈਂਟ ਵੱਲੋਂ ਹਾਲੇ ਤੱਕ ਇਸ ਬਰੇਕ ਬਾਰੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ। ਦੱਸਣਯੋਗ ਹੈ ਕਿ ਨੇਹਾ ਅਤੇ ਉਨ੍ਹਾਂ ਦੇ ਭਰਾ ਟੋਨੀ ਕੱਕੜ ਨੂੰ ਹਾਲ ਹੀ ਵਿੱਚ ਆਪਣੇ ਗੀਤ ਕੈਂਡੀ ਸ਼ਾਪ (ਜਿਸਨੂੰ ਲੌਲੀਪੌਪ ਹੂਕ ਲਾਈਨ ਕਰਕੇ ਵੀ ਜਾਣਿਆ ਜਾਂਦਾ ਹੈ) ਦੀ ਰਿਲੀਜ਼ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਹ ਗੀਤ 15 ਦਸੰਬਰ 2025 ਨੂੰ ਰਿਲੀਜ਼ ਹੋਇਆ ਸੀ।

ਇਸ ਸਮੇਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਿਹਤ ਅਤੇ ਸੁਖ-ਸਮਾਧਾਨ ਲਈ ਦੁਆ ਕਰ ਰਹੇ ਹਨ ਅਤੇ ਉਮੀਦ ਕਰਦੇ ਹਨ ਕਿ ਨੇਹਾ ਜਲਦੀ ਵਾਪਸ ਆਉਣ।

neha-kakkar-life-break-goodbye-or-pause

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.