Last Updated: November 7, 2026

Dainik Savera Times Logo

ਨਾਸਾ ਦਾ ‘ਆਰਟੇਮਿਸ-2’ ਮਿਸ਼ਨ: ਮਨੁੱਖੀ ਪੁਲਾੜ ਯਾਤਰਾ ਵਿੱਚ ਨਵਾਂ ਰਿਕਾਰਡ

8 April 2026 ਅੱਪਡੇਟ ਕੀਤਾ ਗਿਆ

ਨਾਸਾ ਦਾ ‘ਆਰਟੇਮਿਸ-2’ ਮਿਸ਼ਨ: ਮਨੁੱਖੀ ਪੁਲਾੜ ਯਾਤਰਾ ਵਿੱਚ ਨਵਾਂ ਰਿਕਾਰਡ

NASA ਦੇ ‘ਆਰਟੇਮਿਸ-2’ ਮਿਸ਼ਨ ਨਾਲ ਜੁੜੇ ਪੁਲਾੜ ਯਾਤਰੀਆਂ ਨੇ ਮਨੁੱਖੀ ਪੁਲਾੜ ਯਾਤਰਾ ਵਿੱਚ ਇੱਕ ਇਤਿਹਾਸਕ ਮੋੜ ਲਿਆ, ਜਿੱਥੇ ਉਹਨਾਂ ਨੇ ਸਭ ਤੋਂ ਵੱਧ ਦੂਰੀ ਤੈਅ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ। ਚੰਦਰਮਾ ਦੀ ਪਰਿਕਰਮਾ ਕਰਨ ਤੋਂ ਬਾਅਦ ਟੀਮ ਸੁਰੱਖਿਅਤ ਤਰੀਕੇ ਨਾਲ ਧਰਤੀ ਵਾਪਸੀ ਵੱਲ ਵਧ ਰਹੀ ਹੈ।

ਮਿਸ਼ਨ ਦੌਰਾਨ ਰਿਕਾਰਡ ਤੈਅ

‘ਆਰਟੇਮਿਸ-2’ ਦੇ ਦੌਰਾਨ Orion spacecraft ਨੇ ਉਹ ਦੂਰੀ ਪਾਰ ਕੀਤੀ ਜੋ ਪਹਿਲਾਂ ਕਿਸੇ ਵੀ ਮਨੁੱਖ ਵੱਲੋਂ ਨਹੀਂ ਕੀਤੀ ਗਈ ਸੀ। ਇਸ ਦੌਰਾਨ ਮਿਸ਼ਨ ਨੇ ਮਨੁੱਖੀ ਖੋਜ ਲਈ ਨਵੇਂ ਮਿਆਰ ਸਥਾਪਿਤ ਕੀਤੇ।

ਪੁਲਾੜ ਯਾਤਰੀਆਂ ਨੇ ਚੰਦਰਮਾ ਦੇ ਨੇੜੇ ਤੋਂ ਲੰਘਦਿਆਂ ਉਸਦਾ ਪੂਰਾ ਚੱਕਰ ਲਗਾਇਆ ਅਤੇ ਧਰਤੀ ਅਤੇ ਚੰਦਰਮਾ ਦੇ ਹੈਰਾਨੀਜਨਕ ਅਤੇ ਸ਼ਾਨਦਾਰ ਦ੍ਰਿਸ਼ ਵੇਖੇ।

ਇਤਿਹਾਸਕ ਪਲ ਅਤੇ ਉਪਲਬਧੀ

ਜਾਣਕਾਰੀ ਮੁਤਾਬਕ, ਮਿਸ਼ਨ ਦੌਰਾਨ ਪੁਲਾੜ ਯਾਨ ਨੇ ਧਰਤੀ ਤੋਂ ਸਭ ਤੋਂ ਵੱਧ ਦੂਰੀ ਬਣਾਈ, ਜਿਸ ਨਾਲ ਪਿਛਲੇ ਸਾਰੇ ਰਿਕਾਰਡ ਟੁੱਟ ਗਏ। NASA ਨੇ ਇਸ ਉਪਲਬਧੀ ਨੂੰ ਮਨੁੱਖੀ ਪੁਲਾੜ ਯਾਤਰਾ ਲਈ ਵੱਡੀ ਕਾਮਯਾਬੀ ਮੰਨਿਆ।

ਵਿਗਿਆਨੀਆਂ ਮੰਨਦੇ ਹਨ ਕਿ ਇਹ ਮਿਸ਼ਨ ਭਵਿੱਖ ਵਿੱਚ ਮਨੁੱਖਾਂ ਨੂੰ ਚੰਦਰਮਾ ‘ਤੇ ਦੁਬਾਰਾ ਉਤਰਣ ਅਤੇ ਅੱਗੇ Mars ਤੱਕ ਯਾਤਰਾ ਕਰਨ ਲਈ ਬੁਨਿਆਦ ਤਿਆਰ ਕਰ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.