Last Updated: November 25, 2026

Dainik Savera Times Logo

ਨਾਭਾ : ਬਲਾਕ ਪੱਧਰ ਦੀਆਂ ਖੇਡਾਂ ਦਾ ਹੋਇਆ ਅਗਾਜ਼

16 October 2025 ਅੱਪਡੇਟ ਕੀਤਾ ਗਿਆ

ਨਾਭਾ : ਬਲਾਕ ਪੱਧਰ ਦੀਆਂ ਖੇਡਾਂ ਦਾ ਹੋਇਆ ਅਗਾਜ਼

ਨਾਭਾ ਬਲਾਕ ਪੱਧਰ ਦੀਆਂ ਖੇਡਾਂ ਦਾ ਹੋਇਆ ਆਗਾਜ਼, ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ 72 ਸਕੂਲਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ। ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਖੇਡਾਂ ਦਾ ਕੀਤਾ ਰਸਮੀ ਉਦਘਾਟਨ। ਦੇਵਮਾਨ ਨੇ ਦੇਸ ਭਗਤੀ ਦਾ ਗਾਣਾ ਗਾ ਕੇ ਸਾਰੇ ਬੱਚਿਆਂ ਨੂੰ ਝੂਮਣ ਲਾ ਦਿੱਤਾ। ਦੇਵਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਅਤੇ ਖੇਡਾਂ ਦੇ ਮਿਆਰ ਉਚਾ ਚੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਬਜਟ ਬਹੁਤ ਜਿਆਦਾ ਆ ਜਾਂਦਾ ਹੈ ਇਸ ਸਬੰਧੀ ਮੈਂ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਬਲਾਕ ਪੱਧਰ ਦੀਆ ਖੇਡਾਂ ਦਾ ਬਜਟ ਵਧਾਵਾਂਗੇ, ਕਿਉਂਕਿ ਬੱਚਿਆਂ ਵਿੱਚ ਬਹੁਤ ਹੀ ਜਿਆਦਾ ਟੈਲੈਂਟ ਹੈ ਅਤੇ ਇਹ ਬੱਚੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ।

ਨਾਭਾ ਤਹਿਸੀਲ ਪੱਧਰ ਦੇ 72 ਸਕੂਲਾਂ ਵੱਲੋਂ ਖੇਡਾਂ ਵਿੱਚ ਹਿੱਸਾ ਲਿਆ ਗਿਆ। ਇਸ ਖੇਡਾਂ ਵਿੱਚ ਕਬੱਡੀ, ਖੋਖੋ, ਵਾਲੀਬਾਲ, ਹੈਂਡਬਾਲ, ਫੁੱਟਬਾਲ ਅਤੇ ਹੋਰ ਖੇਡਾਂ ਸ਼ਾਮਿਲ ਕੀਤੀਆਂ ਗਈਆਂ ਹਨ। ਬਲਾਕ ਪੱਧਰੀ ਦੀਆਂ ਇਸ ਖੇਡਾਂ ਵਿੱਚ ਵੱਧ ਚੜ ਕੇ ਵਿਦਿਆਰਥੀਆਂ ਨੇ ਭਾਗ ਲਿਆ ਹੱਥਾਂ ਵਿੱਚ ਸਲੋਗਨ ਫੜ ਕੇ ਹਰ ਸਕੂਲ ਦੀ ਟੀਮ ਵੱਲੋਂ ਜਲਦੀ ਜਲਦੀ ਅਲੱਗ ਅਲੱਗ ਸੁਨੇਹਾ ਦਿੱਤਾ ਗਿਆ। ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਰੀਬਨ ਕੱਟ ਕੇ ਖੇਡਾਂ ਦਾ ਉਦਘਾਟਨ ਕੀਤਾ ਗਿਆ।

ਸ਼ਿਲਪਾ ਸ਼ੈੱਟੀ ਨੇ ਵਿਦੇਸ਼ ਯਾਤਰਾ ਦੀ ਇਜਾਜ਼ਤ ਲਈ ਹਾਈ ਕੋਰਟ ਵਿੱਚ ਪਟੀਸ਼ਨ ਵਾਪਸ ਲਈ

ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਵੱਧ ਚੜ ਕੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਇਸ ਵਿੱਚ 72 ਸਕੂਲਾਂ ਦੇ ਵਿਦਿਆਰਥੀ ਸ਼ਾਮਿਲ ਹਨ। ਉਹਨਾਂ ਕਿਹਾ ਕਿ ਬਲਾਕ ਪੱਧਰੀ ਖੇਡਾਂ ਵਿੱਚ ਬਹੁਤ ਜਿਆਦਾ ਬਜਟ ਆਉਂਦਾ ਹੈ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੱਲ ਨੂੰ ਮੁਲਾਕਾਤ ਕਰਕੇ ਬਲਾਕ ਪੱਧਰ ਤੇ ਆ ਖੇਡਾਂ ਵਿੱਚ ਬਜਟ ਵਧਾਉਣ ਦੀ ਤਰਜੀਹ ਰੱਖਾਂਗਾ। ਉਹਨਾਂ ਕਿਹਾ ਕਿ ਇਨਾ ਖਿਡਾਰੀਆਂ ਵਿੱਚ ਬਹੁਤ ਹੀ ਜ਼ਿਆਦਾ ਟੈਲੈਂਟ ਅਤੇ ਹੁਣ ਪੰਜਾਬ ਵਿੱਚ ਏਸ਼ੀਆ ਲੈਵਲ ਤੇ ਤਗਮੇ ਜੋ ਜਿੱਤੇ ਹਨ ਉਹ ਪਹਿਲੀ ਵਾਰ ਹੋਇਆ ਹੈ ਜੋ ਕਾਬਲੇ ਤਰੀਫ ਹਨ।

ਇਸ ਮੌਕੇ ਤੇ ਬਲਾਕ ਸਿੱਖਿਆ ਅਫਸਰ ਜਗਜੀਤ ਸਿੰਘ ਨੌਹਰਾ ਨੇ ਕਿਹਾ ਕਿ ਇਸ ਬਲਾਕ ਪੱਧਰੀ ਖੇਡਾਂ ਵਿੱਚ ਹਰ ਤਰ੍ਹਾਂ ਦੀਆਂ ਖੇਡਾਂ ਸ਼ਾਮਿਲ ਹਨ, ਜਿਵੇਂ ਕਬੱਡੀ, ਖੋਖੋ, ਵਾਲੀਬਾਲ, ਹੈਂਡ ਬਾਲ ਖੇਡਾਂ ਸ਼ਾਮਿਲ ਹਨ ਕਿਉਂਕਿ ਅੱਜ ਤੇ ਯੁੱਗ ਵਿੱਚ ਵਿਦਿਆਰਥੀਆਂ ਨੂੰ ਮੋਬਾਇਲ ਦੇ ਨਾਲੋ ਬਾਹਰ ਕੱਢ ਕੇ ਗਰਾਉਂਡ ਨਾਲ ਜੋੜਨ ਦੇ ਲਈ ਅਸੀਂ ਵਿਸ਼ੇਸ਼ ਉਪਰਾਲੇ ਕਰ ਰਹੇ ਹਾਂ ਕਿਉਂਕਿ ਜੇਕਰ ਵਿਦਿਆਰਥੀ ਖੇਡਾਂ ਵੱਲ ਜੁੜਨਗੇ ਤਾਂ ਉਹ ਦੇਸ਼ ਦਾ ਨਾਮ ਰੌਸ਼ਨ ਕਰ ਸਕਣਗੇ।

कानून व्यवस्था पर बरसे JJP नेता,बोले-नशा, लूटपाट और भय का माहौल खत्म करो

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.