Last Updated: November 28, 2026

Dainik Savera Times Logo

Ludhiana : ਮਾਮਲਾ 9 ਸਾਲਾ ਮਾਸੂਮ ਦਾ ਗਲਾ ਵੱਢ ਕੇ ਕੀਤੇ ਕਤਲ ਦਾ, ਪੋਸਟਮਾਰਟਮ ‘ਚ ਜਿਨਸੀ ਸ਼ੋਸ਼ਣ ਦੀ ਨਹੀਂ ਹੋਈ ਪੁਸ਼ਟੀ

9 February 2026 ਅੱਪਡੇਟ ਕੀਤਾ ਗਿਆ

Ludhiana : ਮਾਮਲਾ 9 ਸਾਲਾ ਮਾਸੂਮ ਦਾ ਗਲਾ ਵੱਢ ਕੇ ਕੀਤੇ ਕਤਲ ਦਾ, ਪੋਸਟਮਾਰਟਮ ‘ਚ ਜਿਨਸੀ ਸ਼ੋਸ਼ਣ ਦੀ ਨਹੀਂ ਹੋਈ ਪੁਸ਼ਟੀ

ਲੁਧਿਆਣਾ। ਪਿੰਡ ਕਸਾਬਾਦ ‘ਚ ਲਾਪਤਾ 9 ਸਾਲਾ ਮਾਸੂਮ ਅਮਨ ਦੀ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ‘ਚ ਐਤਵਾਰ ਨੂੰ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਨੇ ਬੱਚੇ ਦੀ ਲਾਸ਼ ਦਾ ਸਿਵਲ ਹਸਪਤਾਲ ‘ਚ ਪੋਸਟਮਾਰਟਮ ਕਰਵਾਇਆ। ਮੁੱਢਲੀ ਪੋਸਟਮਾਰਟਮ ਰਿਪੋਰਟ ਵਿੱਚ ਬੱਚੇ ਦੇ ਜਿਨਸੀ ਸ਼ੋਸ਼ਣ ਦੇ ਕੋਈ ਸਪੱਸ਼ਟ ਜਾਂ ਪ੍ਰਤੱਖ ਸੰਕੇਤ ਨਹੀਂ ਮਿਲੇ ਹਨ। ਹਾਲਾਂਕਿ, ਇਸਦੀ ਪੁਸ਼ਟੀ ਕਰਨ ਲਈ ਸਵੈਬ ਨੂੰ ਜਾਂਚ ਲਈ ਭੇਜਿਆ ਗਿਆ ਹੈ। ਇਸ ਮਾਮਲੇ ਵਿੱਚ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਹੈ, ਜਿਸ ਵਿੱਚ ਇੱਕ ਵਿਅਕਤੀ ਕੈਦ ਹੋਇਆ ਹੈ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਡਾਕਟਰਾਂ ਦੇ ਬੋਰਡ ਵਿੱਚ ਡਾ: ਹਰਪ੍ਰੀਤ ਸਿੰਘ, ਡਾ: ਪਵਨ ਅਤੇ ਡਾ: ਅਭੈਦੀਪ ਸ਼ਾਮਲ ਸਨ।

Breaking : ਤੜਕਸਾਰ 9 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚਿਆ ਹੜਕੰਪ ; ਮਾਪੇ ਪਰੇਸ਼ਾਨ

ਸੂਤਰਾਂ ਮੁਤਾਬਕ ਪੋਸਟਮਾਰਟਮ ਦੌਰਾਨ ਅਮਨ ਦੇ ਸਰੀਰ ‘ਤੇ ਸਿਰਫ ਇਕ ਗੰਭੀਰ ਸੱਟ ਦਾ ਨਿਸ਼ਾਨ ਮਿਲਿਆ ਹੈ। ਕਿਸੀ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢਿਆ ਗਿਆ। ਸੱਟ ਇੰਨੀ ਡੂੰਘੀ ਸੀ ਕਿ ਸਾਹ ਲੈਣ ਵਾਲੀ ਨਾੜੀ ਪੂਰੀ ਤਰ੍ਹਾਂ ਕੱਟ ਗਈ, ਜਿਸ ਕਾਰਨ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਰੀਰ ‘ਤੇ ਲੜਾਈ ਜਾਂ ਝਗੜੇ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ।

Moga Accident : ਤੇਜ਼ ਰਫਤਾਰ ਕਾਰ ਤੇ ਬਾਈਕ ਦੀ ਜ਼ਬਰਦਸਤ ਟੱਕਰ ‘ਚ ਇਕ ਵਿਅਕਤੀ ਦੀ ਮੌਤ, ਕਾਰ ਛੱਡ ਭੱਜੇ ਦੋਸ਼ੀ

ਸ਼ੁਰੂਆਤੀ ਤੌਰ ‘ਤੇ ਪੁਲਿਸ ਨੂੰ ਸ਼ੱਕ ਸੀ ਕਿ ਕਤਲ ਤੋਂ ਪਹਿਲਾਂ ਬੱਚੇ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, ਪਰ ਪੋਸਟਮਾਰਟਮ ਵਿੱਚ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਹੁਣ ਪੁਲਿਸ ਮਾਮਲੇ ਦੀ ਜਾਂਚ ਪਰਿਵਾਰਕ ਮੈਂਬਰਾਂ ਨਾਲ ਕਿਸੇ ਨਿੱਜੀ ਰੰਜਿਸ਼ ਦੇ ਕੋਣ ਤੋਂ ਵੀ ਕਰ ਰਹੀ ਹੈ। ਇਸ ਲਈ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਪਰਿਵਾਰ ਦਾ ਕਿਸੇ ਨਾਲ ਕੋਈ ਝਗੜਾ ਜਾਂ ਰੰਜਿਸ਼ ਤਾਂ ਨਹੀਂ ਹੈ।

overdose death

overdose death

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.