ਨੈਸ਼ਨਲ ਡੈਸਕ: ਗੁਰੁਗ੍ਰਾਮ ਨੇ 2025 ਵਿੱਚ 10 ਕਰੋੜ ਰੁਪਏ ਤੋਂ ਵੱਧ ਕੀਮਤ ਵਾਲੇ ਘਰਾਂ ਦੀ ਵਿਕਰੀ ਵਿੱਚ ਮੁੰਬਈ ਨੂੰ ਪਿੱਛੇ ਛੱਡ ਦਿੱਤਾ ਹੈ। ਇੰਡੀਆ ਸੋਥੇਬੀਜ਼ ਇੰਟਰਨੈਸ਼ਨਲ ਰਿਯਲਟੀ (ISIR) ਅਤੇ CRE ਮੈਟ੍ਰਿਕਸ ਦੀ ਲਗਜ਼ਰੀ ਹਾਊਸਿੰਗ ਰਿਪੋਰਟ ਮੁਤਾਬਕ, ਗੁਰੁਗ੍ਰਾਮ ਵਿੱਚ 2025 ਦੇ ਕੈਲੰਡਰ ਸਾਲ ਦੌਰਾਨ 24,120 ਕਰੋੜ ਰੁਪਏ ਦੇ ਅਲਟਰਾ-ਲਗਜ਼ਰੀ ਘਰ ਵੇਚੇ ਗਏ। ਇਸ ਨਾਲ ਗੁਰੁਗ੍ਰਾਮ ਦੇਸ਼ ਦਾ ਸਭ ਤੋਂ ਤੇਜ਼ੀ ਨਾਲ ਵਧਦਾ ਪ੍ਰੀਮੀਅਮ ਰਿਹਾਇਸ਼ੀ ਬਾਜ਼ਾਰ ਬਣ ਗਿਆ ਹੈ।
ਮੁੰਬਈ ਵਿੱਚ ਇਸੇ ਸੈਗਮੈਂਟ ਵਿੱਚ 21,902 ਕਰੋੜ ਰੁਪਏ ਦੀ ਵਿਕਰੀ ਦਰਜ ਕੀਤੀ ਗਈ। ਨੋਇਡਾ ਅਤੇ ਗ੍ਰੇਟਰ ਨੋਇਡਾ ਮਿਲ ਕੇ 9,358 ਕਰੋੜ ਰੁਪਏ ਦੀ ਵਿਕਰੀ ‘ਤੇ ਰਹੇ, ਜਦਕਿ ਹੈਦਰਾਬਾਦ ਨੇ 8,140 ਕਰੋੜ ਅਤੇ ਬੈਂਗਲੁਰੂ ਨੇ 2,319 ਕਰੋੜ ਰੁਪਏ ਦੀ ਅਲਟਰਾ-ਲਗਜ਼ਰੀ ਵਿਕਰੀ ਦਰਜ ਕੀਤੀ।
ਰਮਜ਼ਾਨ–ਹੋਲੀ ਤੋਂ ਪਹਿਲਾਂ ਕਾਨਪੁਰ ‘ਚ 10 ਹਜ਼ਾਰ ਕਿਲੋ ਜ਼ਹਿਰੀਲੀ ਖਜੂਰ ਫੜੀ ਗਈ — ਅਸਲ ਸੱਚ ਕੀ ਹੈ? ਜਾਣੋਂ..
2025 ਵਿੱਚ 10 ਕਰੋੜ ਤੋਂ ਵੱਧ ਕੀਮਤ ਵਾਲੇ ਲਗਭਗ 1,494 ਘਰ ਵੇਚੇ ਗਏ, ਜੋ ਕਿ ਗੁਰੁਗ੍ਰਾਮ ਦੇ ਇਤਿਹਾਸ ਵਿੱਚ ਕਿਸੇ ਵੀ ਇੱਕ ਸਾਲ ਵਿੱਚ ਸਭ ਤੋਂ ਵੱਧ ਹੈ। 2023 ਦੇ 4,004 ਕਰੋੜ ਰੁਪਏ ਦੇ ਮੁਕਾਬਲੇ 2025 ਵਿੱਚ ਕੁੱਲ ਲੈਣ-ਦੇਣ ਦੀ ਕੀਮਤ ਛੇ ਗੁਣਾ ਵਧ ਕੇ 24,119 ਕਰੋੜ ਰੁਪਏ ਤੱਕ ਪਹੁੰਚ ਗਈ।
ਪਿਛਲੇ ਦੋ ਸਾਲਾਂ ਵਿੱਚ ਅਲਟਰਾ-ਲਗਜ਼ਰੀ ਘਰਾਂ ਦੀ ਵਿਕਰੀ 155 ਯੂਨਿਟ ਤੋਂ ਵੱਧ ਕੇ ਲਗਭਗ 1,500 ਯੂਨਿਟ ਤੱਕ ਪਹੁੰਚ ਗਈ — ਲਗਭਗ ਦੱਸ ਗੁਣਾ ਵਾਧਾ। ਇਹ ਵਾਧਾ ਦੇਸ਼ ਵਿੱਚ ਵਧ ਰਹੀ ਦੌਲਤ, HNI ਅਤੇ Ultra-HNI ਖਰੀਦਦਾਰਾਂ ਦੀ ਵਧਦੀ ਭਾਗੀਦਾਰੀ ਅਤੇ ਗੁਰੁਗ੍ਰਾਮ ਦੇ ਰਿਯਲ ਐਸਟੇਟ ‘ਤੇ ਗਲੋਬਲ ਨਿਵੇਸ਼ਕਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ।
8,000 ਵਰਗ ਫੁੱਟ ਤੋਂ ਵੱਡੇ ਘਰਾਂ ਨੇ ਗੁਰੁਗ੍ਰਾਮ ਦੀ ਕੁੱਲ ਵਿਕਰੀ ਵਿੱਚ 22% ਹਿੱਸਾ ਪਾਇਆ। ਔਸਤ ਘਰ ਦਾ ਆਕਾਰ 5,000 ਵਰਗ ਫੁੱਟ ਦੇ ਕਰੀਬ ਰਿਹਾ, ਜਦਕਿ 4,000–6,000 ਵਰਗ ਫੁੱਟ ਵਾਲੇ ਘਰਾਂ ਦੀ ਸਭ ਤੋਂ ਵੱਧ ਮੰਗ ਰਹੀ।
10 ਸਾਲਾਂ ਤੋਂ ਪੜ੍ਹਾ ਰਹੇ (60), (28) ਸਾਲਾਂ ਦੇ ਅਧਿਆਪਕ ਲਾਪਤਾ — ਵਿਆਹ ਦੇ ਦਾਅਵੇ ਸਾਮ੍ਹਣੇ
ਦਵਾਰਕਾ ਐਕਸਪ੍ਰੈਸਵੇ ਨੇ ਸਭ ਤੋਂ ਤੇਜ਼ ਵਾਧਾ ਦਰਜ ਕੀਤਾ। ਇੱਥੇ ਲੈਣ-ਦੇਣ ਦੀ ਕੀਮਤ 383 ਕਰੋੜ ਤੋਂ ਵੱਧ ਕੇ 8,347 ਕਰੋੜ ਰੁਪਏ ਤੱਕ ਪਹੁੰਚ ਗਈ, ਜੋ ਕਿ 2,079% ਵਾਧਾ ਹੈ। ਗੋਲਫ ਕੋਰਸ ਐਕਸਟੈਂਸ਼ਨ ਰੋਡ ‘ਤੇ ਵੀ 379% ਵਾਧਾ ਦਰਜ ਕੀਤਾ ਗਿਆ।
ਰਿਪੋਰਟ ਮੁਤਾਬਕ, ਲਗਜ਼ਰੀ ਘਰਾਂ ਦੀ ਮੰਗ ਹੁਣ ਸਿਰਫ਼ ਪੁਰਾਣੀਆਂ ਮਹਿੰਗੀਆਂ ਲੋਕੇਸ਼ਨਾਂ ਤੱਕ ਸੀਮਿਤ ਨਹੀਂ ਰਹੀ। ਨਵੇਂ ਇਲਾਕੇ ਵੀ ਤੇਜ਼ੀ ਨਾਲ ਵਿਕਸਤ ਹੋ ਰਹੇ ਹਨ। ਖਰੀਦਦਾਰ ਹੁਣ ਵਧੀਆ ਲੋਕੇਸ਼ਨ, ਮਜ਼ਬੂਤ ਨਿਰਮਾਣ ਅਤੇ ਬ੍ਰਾਂਡਡ ਪ੍ਰੋਜੈਕਟਾਂ ਨੂੰ ਤਰਜੀਹ ਦੇ ਰਹੇ ਹਨ।
ਇਸ ਵਾਧੇ ਦਾ ਇੱਕ ਹੋਰ ਕਾਰਨ ਇਹ ਵੀ ਹੈ ਕਿ 2025 ਵਿੱਚ ਭਾਰਤੀ ਕੰਪਨੀਆਂ ਨੇ ਰਿਕਾਰਡ 19.54 ਬਿਲੀਅਨ ਡਾਲਰ ਦੇ IPO ਲਾਂਚ ਕੀਤੇ। ਇਸ ਨਾਲ ਕਈ ਨਵੇਂ ਉਦਯੋਗਪਤੀ ਅਤੇ ਫਾਊਂਡਰ ਲਗਜ਼ਰੀ ਘਰ ਖਰੀਦਣ ਵਾਲੇ ਬਣੇ ਹਨ।