ਨੈਸ਼ਨਲ ਡੈਸਕ: ਮੁੰਬਈ ਨੂੰ ਅਕਸਰ ਸੁਪਨਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ, ਪਰ ਇੱਥੇ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵੀ ਵਾਰ‑ਵਾਰ ਸਾਹਮਣੇ ਆਉਂਦੀਆਂ ਹਨ। ਹਾਲ ਹੀ ਵਿੱਚ ਅਦਾਕਾਰਾ ਪ੍ਰੀਆ ਬਖ਼ਸ਼ੀ ਨੇ ਆਪਣੇ ਨਾਲ ਹੋਈ ਇੱਕ ਘਟਨਾ ਬਾਰੇ ਦੱਸ ਕੇ ਇਸ ਮਾਮਲੇ ‘ਤੇ ਨਵੀਂ ਚਰਚਾ ਛੇੜ ਦਿੱਤੀ ਹੈ।
ਪ੍ਰੀਆ ਬਖ਼ਸ਼ੀ, ਜੋ ਫਿਲਮ ‘ਜੇਐਨਯੂ’ ਵਿੱਚ ਕੰਮ ਕਰ ਚੁੱਕੀ ਹੈ, ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਦਾ ਦਾਅਵਾ ਹੈ ਕਿ ਬਾਂਦਰਾ ਤੋਂ ਘਰ ਵਾਪਸੀ ਦੌਰਾਨ ਇੱਕ ਆਟੋ ਡਰਾਈਵਰ ਨੇ ਗਲਤ ਰਸਤਾ ਲਿਆ ਅਤੇ ਕਈ ਵਾਰ ਕਹਿਣ ਦੇ ਬਾਵਜੂਦ ਆਟੋ ਨਹੀਂ ਰੋਕਿਆ।
DMK ਨੇਤਾ ਸ਼ਿਵਾਜੀ ਕ੍ਰਿਸ਼ਨਮੂਰਤੀ ਨੂੰ 3 ਸਾਲ ਦੀ ਕੈਦ — 2023 ਦੀਆਂ ਅਪਮਾਨਜਨਕ ਟਿੱਪਣੀਆਂ ਦਾ ਮਾਮਲਾ
ਵੀਡੀਓ ਵਿੱਚ ਪ੍ਰੀਆ ਘਬਰਾਈ ਹੋਈ ਦਿਖਾਈ ਦਿੰਦੀ ਹੈ ਅਤੇ ਡਰਾਈਵਰ ਨੂੰ ਆਟੋ ਰੋਕਣ ਲਈ ਕਹਿੰਦੀ ਸੁਣਾਈ ਦਿੰਦੀ ਹੈ। ਉਹ ਕਹਿੰਦੀ ਹੈ ਕਿ ਡਰਾਈਵਰ ਜਿਸ ਰਸਤੇ ‘ਤੇ ਲੈ ਜਾ ਰਿਹਾ ਸੀ, ਉਹ ਉਸ ਲਈ ਬਿਲਕੁਲ ਅਣਜਾਣ ਸੀ ਅਤੇ ਮੈਪ ‘ਤੇ ਵੀ ਉਹ ਰਸਤਾ ਨਹੀਂ ਦਿਖ ਰਿਹਾ ਸੀ। ਇਸ ਦੇ ਬਾਵਜੂਦ ਡਰਾਈਵਰ ਆਪਣਾ ਰਸਤਾ ਸਹੀ ਦੱਸਦਾ ਰਿਹਾ।
ਪ੍ਰੀਆ ਦਾ ਕਹਿਣਾ ਹੈ ਕਿ ਜਦੋਂ ਉਸਨੇ ਡਰਾਈਵਰ ਤੋਂ ਰਸਤੇ ਬਾਰੇ ਪੁੱਛਿਆ ਤਾਂ ਉਸਨੇ ਉਲਟਾ ਉਸੇ ਨੂੰ ਹੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਪ੍ਰੀਆ ਨੇ ਕਈ ਵਾਰ ਆਟੋ ਰੋਕਣ ਲਈ ਕਿਹਾ ਅਤੇ ਪੁਲਿਸ ਨੂੰ ਕਾਲ ਕਰਨ ਦੀ ਚੇਤਾਵਨੀ ਵੀ ਦਿੱਤੀ। ਆਖ਼ਿਰਕਾਰ ਆਟੋ ਰੁਕ ਗਿਆ, ਪਰ ਇਸ ਦੌਰਾਨ ਡਰਾਈਵਰ ਨੇ ਕਥਿਤ ਤੌਰ ‘ਤੇ ਖੇਤਰੀ ਟਿੱਪਣੀ ਵੀ ਕੀਤੀ। ਆਟੋ ਤੋਂ ਉਤਰਣ ਤੋਂ ਬਾਅਦ ਪ੍ਰੀਆ ਵੀਡੀਓ ਵਿੱਚ ਭਾਵੁਕ ਅਤੇ ਨਾਰਾਜ਼ ਦਿਖਾਈ ਦਿੰਦੀ ਹੈ। ਉਹ ਕਹਿੰਦੀ ਹੈ ਕਿ ਬਾਹਰਲੇ ਰਾਜਾਂ ਤੋਂ ਆਏ ਲੋਕਾਂ ਨਾਲ ਅਕਸਰ ਭੇਦਭਾਵ ਹੁੰਦਾ ਹੈ।
ਮਹਾਰਾਸ਼ਟਰ ਦੇ ਪਾਲਘਰ ਵਿੱਚ 2.5 ਤੀਵ੍ਰਤਾ ਦੇ ਝਟਕੇ: ਭੂਚਾਲ ਨਾਲ ਲੋਕਾਂ ਵਿੱਚ ਘਬਰਾਹਟ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚਰਚਾ ਸ਼ੁਰੂ ਹੋ ਗਈ। ਕੁਝ ਲੋਕਾਂ ਨੇ ਪ੍ਰੀਆ ਦੀ ਹਿੰਮਤ ਦੀ ਤਾਰੀਫ਼ ਕੀਤੀ, ਜਦਕਿ ਕੁਝ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਪ੍ਰੀਆ ਨੇ ਕਿਹਾ ਕਿ ਕਿਸੇ ਸ਼ਹਿਰ ਨੂੰ ਨਾ ਜਾਣਨਾ ਕੋਈ ਕਮਜ਼ੋਰੀ ਨਹੀਂ ਅਤੇ ਸਵਾਲ ਪੁੱਛਣਾ ਗਲਤ ਨਹੀਂ ਹੁੰਦਾ।
