SPORTS NEWS : ਖੇਡ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਪ੍ਰਸ਼ੰਸਕਾਂ ਵਿਚਾਲੇ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਮੁਤਾਬਕ, ਸਟੇਟ ਲੈਵਲ ਮਹਿਲਾ ਪਹਿਲਵਾਨ ਨਿਧੀ ਸਿੰਘ (24) ਨੇ ਬੁੱਧਵਾਰ ਨੂੰ ਕੀਟਨਾਸ਼ਕ ਖਾ ਕੇ ਖ਼ੁਦਕੁਸ਼ੀ ਕਰ ਲਈ।
ਘਟਨਾ ਵਾਰਾਣਸੀ ਜ਼ਿਲ੍ਹੇ ਦੇ ਮਿਰਜ਼ਾਮੁਰਾਦ ਥਾਣਾ ਖੇਤਰ ਦੇ ਠਟਰਾ ਪਿੰਡ ਵਿੱਚ ਵਾਪਰੀ। ਪਰਿਵਾਰ ਵਾਲਿਆਂ ਨੇ ਜਿਵੇਂ ਹੀ ਇਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ, ਨਿਧੀ ਨੂੰ ਤੁਰੰਤ ਬੀਐੱਚਯੂ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਹਾਲਤ ਸ਼ੁੱਕਰਵਾਰ ਨੂੰ ਨਾਜੁਕ ਹੋ ਗਈ ਅਤੇ ਉਸ ਨੇ ਦਮ ਤੋੜ ਦਿੱਤਾ।
ਪਰਿਵਾਰਕ ਪਿਛੋਕੜ
ਨਿਧੀ ਦੇ ਭਰਾ ਸ਼ਿਵਮ ਨੇ ਉਸ ਨੂੰ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ। ਪਰਿਵਾਰ ਨੂੰ ਸਮਝ ਨਹੀਂ ਆ ਰਿਹਾ ਕਿ ਨਿਧੀ ਨੇ ਇਹ ਕਦਮ ਕਿਉਂ ਚੁੱਕਿਆ। ਉਸ ਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਿਆ ਹੈ, ਸ਼ਿਵਮ ਪ੍ਰਯਾਗਰਾਜ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੈ ਅਤੇ ਨਿਧੀ ਦੀ ਛੋਟੀ ਭੈਣ ਹਾਈ ਸਕੂਲ ਦੀ ਵਿਦਿਆਰਥਣ ਹੈ।
READ ALSO :ਕਾਂਗਰਸ ਕੌਂਸਲਰ ‘ਤੇ ਆਪ ਨੇਤਾ ਖ਼ਿਲਾਫ਼ ਫੇਸਬੁੱਕ ਵੀਡੀਓ ਸਾਂਝੀ ਕਰਨ ਦੇ ਦੋਸ਼,2 ਖਿਲਾਫ਼ ਮਾਮਲਾ ਦਰਜ਼
ਦੱਸਣਯੋਗ ਹੈ ਕਿ ਸਾਲ 2024 ਵਿੱਚ ਨਿਧੀ ਦੇ ਚਾਚਾ, ਸ਼ਿਵ ਪ੍ਰਕਾਸ਼ ਸਿੰਘ, ਨੇ ਵੀ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਨਿਧੀ ਦੇ ਮਾਤਾ-ਪਿਤਾ ਪਹਿਲਾਂ ਹੀ ਮ੍ਰਿਤਕ ਹੋ ਚੁੱਕੇ ਹਨ, ਜਿਸ ਕਾਰਨ ਉਸ ਦਾ ਪਾਲਣ-ਪੋਸ਼ਣ ਦਾਦਾ-ਦਾਦੀ ਦਿਆਲ ਸਿੰਘ ਅਤੇ ਸ਼ਿਆਮਾ ਸਿੰਘ ਨੇ ਕੀਤਾ। ਨਿਧੀ ਬਸਮੱਟੀ ਯੂਨੀਵਰਸਿਟੀ ਤੋਂ ਬੀਐੱਸਸੀ ਦੀ ਪੜ੍ਹਾਈ ਕਰ ਰਹੀ ਸੀ।
ਪੁਲਿਸ ਦੀ ਜਾਂਚ
ਮਿਰਜ਼ਾਮੁਰਾਦ ਥਾਣਾ ਇੰਚਾਰਜ ਪ੍ਰਮੋਦ ਕੁਮਾਰ ਪਾਂਡੇ ਨੇ ਦੱਸਿਆ ਕਿ ਖ਼ੁਦਕੁਸ਼ੀ ਦਾ ਕਾਰਨ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਦਸੇ ਵਾਲੀ ਜਗ੍ਹਾ ‘ਤੇ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ। ਪੁਲਿਸ ਮਾਮਲੇ ਦੀ ਜਾਂਚ ਜਾਰੀ ਰੱਖੀ ਹੈ।
ਪੰਜਾਬ ਸਰਕਾਰ ਦਾ ਵੱਡਾ ਕਦਮ: ਸਰਕਾਰੀ ਸਕੂਲਾਂ ‘ਚ Parents Workshop ਸ਼ੁਰੂ
मेष: दिन शुभ रहेगा...