Last Updated: November 6, 2026

Dainik Savera Times Logo

ਸਵੇਰ ਦੀ ਚਾਹ ਕਿਉਂ ਬਣੀ ਭਾਰਤੀਆਂ ਦੀ ਆਦਤ? ਜਾਣੋ ਇਸ ਦਾ ਦਿਲਚਸਪ ਇਤਿਹਾਸ

15 July 2026 ਅੱਪਡੇਟ ਕੀਤਾ ਗਿਆ

ਸਵੇਰ ਦੀ ਚਾਹ ਕਿਉਂ ਬਣੀ ਭਾਰਤੀਆਂ ਦੀ ਆਦਤ? ਜਾਣੋ ਇਸ ਦਾ ਦਿਲਚਸਪ ਇਤਿਹਾਸ

ਲਾਈਫਸਟਾਈਲ ਡੈਸਕ: ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਇੱਕ ਕੱਪ ਗਰਮ ਚਾਹ ਨਾਲ ਕਰਦੇ ਹਨ। ਅੱਜ ਚਾਹ ਸਿਰਫ਼ ਪੀਣ ਵਾਲਾ ਪਦਾਰਥ ਨਹੀਂ, ਸਗੋਂ ਭਾਰਤੀਆਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਹਾਲਾਂਕਿ, ਚਾਹ ਦੀ ਸ਼ੁਰੂਆਤ ਭਾਰਤ ਵਿੱਚ ਨਹੀਂ, ਸਗੋਂ ਪ੍ਰਾਚੀਨ ਚੀਨ ਵਿੱਚ ਹੋਈ ਸੀ।

ਇਤਿਹਾਸਕ ਮੰਨਤਾਵਾਂ ਅਨੁਸਾਰ, ਲਗਭਗ 2737 ਈਸਾ ਪੂਰਵ ਚੀਨੀ ਸਮਰਾਟ ਸ਼ੇਨ ਨੰਗ ਦੇ ਗਰਮ ਪਾਣੀ ਵਿੱਚ ਅਚਾਨਕ ਚਾਹ ਦੇ ਪੱਤੇ ਡਿੱਗ ਪਏ। ਇਸ ਤੋਂ ਬਾਅਦ ਚਾਹ ਦੀ ਖੋਜ ਹੋਈ। 19ਵੀਂ ਸਦੀ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਚਾਹ ਦੀ ਖੇਤੀ ਭਾਰਤ ਲੈ ਕੇ ਆਈ ਅਤੇ ਅਸਾਮ ਤੇ ਦਾਰਜੀਲਿੰਗ ਵਿੱਚ ਵੱਡੇ ਚਾਹ ਬਾਗ ਲਗਾਏ।

ਮਨੀਪੁਰ ਹਿੰਸਾ: ਅਸਾਮ ਰਾਈਫਲਜ਼ ਕੈਂਪ ‘ਤੇ ਹਮਲਾ, ਭੀੜ ਵੱਲੋਂ ਵਾਹਨਾਂ ਨੂੰ ਅੱਗ; ਸੁਰੱਖਿਆ ਬਲਾਂ ਨੇ ਛੱਡੇ ਅੱਥਰੂ ਗੈਸ ਦੇ ਗੋਲੇ

ਸ਼ੁਰੂ ਵਿੱਚ ਚਾਹ ਦਾ ਉਤਪਾਦਨ ਮੁੱਖ ਤੌਰ ‘ਤੇ ਬ੍ਰਿਟੇਨ ਲਈ ਕੀਤਾ ਜਾਂਦਾ ਸੀ, ਪਰ ਬਾਅਦ ਵਿੱਚ ਰੇਲਵੇ ਸਟੇਸ਼ਨਾਂ ‘ਤੇ ਮੁਫ਼ਤ ਚਾਹ ਵੰਡਣ ਵਰਗੀਆਂ ਮੁਹਿੰਮਾਂ ਰਾਹੀਂ ਇਸ ਨੂੰ ਆਮ ਲੋਕਾਂ ਵਿੱਚ ਲੋਕਪ੍ਰਿਯ ਬਣਾਇਆ ਗਿਆ। ਸਮੇਂ ਦੇ ਨਾਲ ਭਾਰਤੀਆਂ ਨੇ ਚਾਹ ਵਿੱਚ ਦੁੱਧ, ਖੰਡ ਅਤੇ ਮਸਾਲੇ ਮਿਲਾ ਕੇ ਇਸ ਨੂੰ ਆਪਣੀ ਪਸੰਦ ਅਨੁਸਾਰ ਨਵਾਂ ਸੁਆਦ ਦਿੱਤਾ। ਅੱਜ ਮਸਾਲਾ ਚਾਹ ਭਾਰਤੀ ਪਛਾਣ ਦਾ ਅਟੁੱਟ ਹਿੱਸਾ ਹੈ।

CJP ਅੰਦੋਲਨ ਜਾਰੀ! 25ਵੇਂ ਦਿਨ ਵੀ ਅੜੇ ਰਹੇ ਸੋਨਮ ਵਾਂਗਚੁਕ, ਦਰਦ ਦੇ ਬਾਵਜੂਦ ਭੁੱਖ ਹੜਤਾਲ ਖਤਮ ਕਰਨ ਤੋਂ ਕੀਤਾ ਇਨਕਾਰ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.