ਲਾਈਫਸਟਾਈਲ ਨਿਊਜ਼ : ਭਾਰਤ ਵਿੱਚ ਸ਼ਾਮ ਦੀ ਚਾਹ ਨਾਲ ਗਰਮਾ-ਗਰਮ ਪਕੌੜੇ ਖਾਣ ਦੀ ਪਰੰਪਰਾ ਕਾਫ਼ੀ ਲੋਕਪ੍ਰਿਯ ਹੈ। ਆਮ ਤੌਰ ‘ਤੇ ਆਲੂ ਜਾਂ ਪਿਆਜ਼ ਦੇ ਪਕੌੜੇ ਬਣਾਏ ਜਾਂਦੇ ਹਨ, ਪਰ ਜੇ ਤੁਸੀਂ ਕੁਝ ਨਵਾਂ ਅਤੇ ਥੋੜ੍ਹਾ ਸਿਹਤਮੰਦ ਟਰਾਈ ਕਰਨਾ ਚਾਹੁੰਦੇ ਹੋ, ਤਾਂ ਮੋਰਿੰਗਾ (ਸੋਹੰਜਣਾ/ਢੋਲਕੀ) ਦੇ ਪੱਤਿਆਂ ਦੇ ਪਕੌੜੇ ਇੱਕ ਸ਼ਾਨਦਾਰ ਵਿਕਲਪ ਹਨ।
ਮੋਰਿੰਗਾ ਦੇ ਪੱਤੇ ਪ੍ਰੋਟੀਨ, ਆਇਰਨ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ।
ਮੋਰਿੰਗਾ ਪਕੌੜੇ ਲਈ ਲੋੜੀਂਦੀ ਸਮੱਗਰੀ
1 ਕੱਪ ਤਾਜ਼ੇ ਮੋਰਿੰਗਾ ਦੇ ਪੱਤੇ
1 ਕੱਪ ਬੇਸਣ
1 ਬਾਰੀਕ ਕੱਟਿਆ ਪਿਆਜ਼
1–2 ਹਰੀ ਮਿਰਚਾਂ
1 ਚਮਚ ਲਾਲ ਮਿਰਚ ਪਾਊਡਰ
½ ਚਮਚ ਹਲਦੀ ਪਾਊਡਰ
1 ਚਮਚ ਅਜਵਾਇਨ
ਨਮਕ ਸੁਆਦ ਅਨੁਸਾਰ
ਕੁਝ ਤਾਜ਼ਾ ਧਨੀਆ
ਲੋੜ ਅਨੁਸਾਰ ਪਾਣੀ
ਤਲਣ ਲਈ ਤੇਲ
ਮੋਰਿੰਗਾ ਪਕੌੜੇ ਬਣਾਉਣ ਦੀ ਵਿਧੀ
ਪਹਿਲਾ ਕਦਮ
ਸਭ ਤੋਂ ਪਹਿਲਾਂ ਮੋਰਿੰਗਾ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਪਾਣੀ ਸੁੱਕਣ ਦਿਓ।
ਦੂਜਾ ਕਦਮ
ਇੱਕ ਵੱਡੇ ਬੋਲ ਵਿੱਚ ਬੇਸਣ ,ਮੋਰਿੰਗਾ ਦੇ ਪੱਤੇ ,ਪਿਆਜ਼ ,ਹਰੀ ਮਿਰਚ ,ਧਨੀਆ ,ਅਜਵਾਇਨ
ਹਲਦੀ,ਲਾਲ ਮਿਰਚ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਤੀਜਾ ਕਦਮ
ਹੁਣ ਹੌਲੀ-ਹੌਲੀ ਪਾਣੀ ਪਾ ਕੇ ਇੱਕ ਗਾੜ੍ਹਾ ਘੋਲ ਤਿਆਰ ਕਰੋ। ਧਿਆਨ ਰੱਖੋ ਕਿ ਘੋਲ ਬਹੁਤ ਪਤਲਾ ਨਾ ਹੋਵੇ, ਤਾਂ ਕਿ ਪਕੌੜੇ ਕਰਿਸਪੀ ਬਣ ਸਕਣ।
ਚੌਥਾ ਕਦਮ
ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਮਿਸ਼ਰਣ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਪਾ ਕੇ ਮੱਧਮ ਅੱਗ ‘ਤੇ ਸੁਨਹਿਰੇ ਅਤੇ ਕਰਿਸਪੀ ਹੋਣ ਤੱਕ ਤਲੋ।
ਆਖ਼ਰੀ ਕਦਮ
ਤਿਆਰ ਪਕੌੜਿਆਂ ਨੂੰ ਟਿਸ਼ੂ ਪੇਪਰ ‘ਤੇ ਰੱਖੋ ਤਾਂ ਜੋ ਵਾਧੂ ਤੇਲ ਨਿਕਲ ਜਾਵੇ। ਹੁਣ ਇਨ੍ਹਾਂ ਨੂੰ ਹਰੀ ਚਟਨੀ ਜਾਂ ਟਮਾਟਰ ਸਾਸ ਨਾਲ ਗਰਮਾ-ਗਰਮ ਪਰੋਸੋ।
ਮੋਰਿੰਗਾ ਪਕੌੜੇ ਖਾਣ ਦੇ ਫਾਇਦੇ
ਪ੍ਰੋਟੀਨ ਅਤੇ ਆਇਰਨ ਨਾਲ ਭਰਪੂਰ
ਕੈਲਸ਼ੀਅਮ ਸਰੀਰ ਨੂੰ ਮਜ਼ਬੂਤ ਬਣਾਏ
ਐਂਟੀਆਕਸੀਡੈਂਟ ਇਮਿਊਨਿਟੀ ਵਧਾਉਣ ਵਿੱਚ ਮਦਦਗਾਰ
ਚਾਹ ਨਾਲ ਹੈਲਥੀ ਸਨੈਕ ਦਾ ਵਧੀਆ ਵਿਕਲਪ
ਇੱਕ ਵਾਰ ਖਾਓ, ਵਾਰ-ਵਾਰ ਬਣਾਓ
ਇਹ ਮੋਰਿੰਗਾ ਪਕੌੜੇ ਨਾ ਸਿਰਫ਼ ਕਰਿਸਪੀ ਅਤੇ ਟੇਸਟੀ ਹੁੰਦੇ ਹਨ, ਬਲਕਿ ਸਿਹਤ ਲਈ ਵੀ ਵਧੀਆ ਮੰਨੇ ਜਾਂਦੇ ਹਨ। ਇੱਕ ਵਾਰ ਚੱਖਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਮੁੜ-ਮੁੜ ਬਣਾਉਣਾ ਚਾਹੋਗੇ।

