Site icon Dainik Savera Punjab

ਪੰਜਾਬ ਵਿੱਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ: ਲੱਖਾ ਗੈਂਗ ਦੇ ਦੋ ਮੈਂਬਰ ਲੁਧਿਆਣਾ ਵਿੱਚ ਫੌਜੀ-ਗ੍ਰੇਡ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ

Major terror plot foiled in Punjab: Two members of Lakha gang arrested with military-grade hand grenades in Ludhiana

Major terror plot foiled in Punjab: Two members of Lakha gang arrested with military-grade hand grenades in Ludhiana

ਲੁਧਿਆਣਾ ਕਮਿਸ਼ਨਰੇਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਇੱਕ ਵੱਡੇ ਸਾਂਝੇ ਆਪ੍ਰੇਸ਼ਨ ਦੌਰਾਨ ਅੰਤਰਰਾਸ਼ਟਰੀ ਅੱਤਵਾਦੀ-ਗੈਂਗਸਟਰ ਗਠਜੋੜ ਦਾ ਪਰਦਾਫਾਸ਼ ਕਰਦੇ ਹੋਏ ਦੋ ਹੋਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ ਇਸ ਕਾਰਵਾਈ ਨਾਲ ਪੰਜਾਬ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਟਲ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਦੇ ਸਬੰਧ ਲੱਖਾ ਗੈਂਗ ਨਾਲ ਦੱਸੇ ਜਾ ਰਹੇ ਹਨ।

ਦੋ ਜ਼ਿੰਦਾ ਫੌਜੀ-ਗ੍ਰੇਡ ਹੈਂਡ ਗ੍ਰਨੇਡ ਬਰਾਮਦ

ਪੁਲਿਸ ਨੇ ਦੋਵੇਂ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਦੋ ਜ਼ਿੰਦਾ ਫੌਜੀ-ਗ੍ਰੇਡ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ।ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਵਿਸਫੋਟਕ ਪੰਜਾਬ ਵਿੱਚ ਕਿਸੇ ਵੱਡੀ ਟਾਰਗੇਟ ਕਿਲਿੰਗ ਜਾਂ ਹਮਲੇ ਲਈ ਵਰਤੇ ਜਾਣੇ ਸਨ।

ਪ੍ਰਮੁੱਖ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼

ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਮਾਡਿਊਲ ਵੱਲੋਂ ਪੰਜਾਬ ਦੇ ਕੁਝ ਪ੍ਰਮੁੱਖ ਸਿਆਸਤਦਾਨਾਂ ਅਤੇ ਹੋਰ ਮਹੱਤਵਪੂਰਨ ਟੀਚਿਆਂ ‘ਤੇ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਸੀ।ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਨੈੱਟਵਰਕ ਦਾ ਪਹਿਲੀ ਵਾਰ ਪਰਦਾਫਾਸ਼ 17 ਮਈ ਨੂੰ ਹੋਇਆ ਸੀ।

ਪਹਿਲਾਂ ਵੀ ਨਾਕਾਮ ਕੀਤੀ ਗਈ ਸੀ ਟਾਰਗੇਟ ਕਿਲਿੰਗ

ਲਾਡੋਵਾਲ ਥਾਣਾ ਖੇਤਰ ਵਿੱਚ ਹਾਰਡੀਜ਼ ਵਰਲਡ ਨੇੜੇ ਪੁਲਿਸ ਨੇ ਪਹਿਲਾਂ ਹੀ ਇੱਕ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨਾਕਾਮ ਕੀਤੀ ਸੀ।ਉਸ ਮਾਮਲੇ ਵਿੱਚ ਅਨੁਰਾਜ ਉਰਫ਼ ਗੌਰਵ ਮਸੀਹ ਅੰਕੁਸ਼ ਦੋਵੇਂ ਫਿਲੌਰ ਦੇ ਰਹਿਣ ਵਾਲੇ ਗ੍ਰਿਫ਼ਤਾਰ ਕੀਤੇ ਗਏ ਸਨ।ਉਨ੍ਹਾਂ ਕੋਲੋਂ ਤਿੰਨ ਪਿਸਤੌਲ,11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ‘ਤੇ ਚੱਲ ਰਿਹਾ ਸੀ ਮਾਡਿਊਲ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਸਾਰਾ ਨੈੱਟਵਰਕ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਸੀ।

ਪੁਲਿਸ ਮੁਤਾਬਕ ਮੁੱਖ ਨਾਂ, ਜ਼ੋਰਾਵਰ ਸਿੰਘ (ਜਰਮਨੀ) ,ਸਾਹਿਲ ਸੋਂਧੀ ਉਰਫ਼ ਚੁੰਜ (ਦੁਬਈ) ,ਲੱਖਾ (ਜਰਮਨੀ) ਸਾਮ੍ਹਣੇ ਆਏ ਹਨ।

ਮਾਝਾ ਖੇਤਰ ਤੋਂ ਦੋ ਹੋਰ ਮੁੱਖ ਸੰਚਾਲਕ ਗ੍ਰਿਫ਼ਤਾਰ

ਵਿਆਪਕ ਜਾਂਚ ਤੋਂ ਬਾਅਦ ਪੁਲਿਸ ਨੇ ਮਾਡਿਊਲ ਦੀ ਵਿਸਫੋਟਕ ਸਪਲਾਈ ਚੇਨ ਨਾਲ ਜੁੜੇ ਦੋ ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਹੈ:

ਕਰਨਦੀਪ ਸਿੰਘ ਉਰਫ਼ ਕਰਨ
ਵਾਸੀ: ਖੈਰੂਦੀਨ ਕੇ, ਤਰਨਤਾਰਨ
ਪਹਿਲਾਂ ਵੀ ਕਤਲ ਦੀ ਕੋਸ਼ਿਸ਼ ਅਤੇ NDPS ਮਾਮਲਿਆਂ ਵਿੱਚ ਸ਼ਾਮਲ
ਬਲਜੀਤ ਸਿੰਘ ਉਰਫ਼ ਸੰਜੂ
ਵਾਸੀ: ਪੁਰਾਣੀ ਬਸਤੀ, ਅੰਮ੍ਰਿਤਸਰ

ਪੁਲਿਸ ਮੁਤਾਬਕ ਦੋਵੇਂ ਨੂੰ ਮਲੇਸ਼ੀਆ ਵਿੱਚ ਬੈਠੇ ਹੈਂਡਲਰ ਆਕਾਸ਼ਦੀਪ ਉਰਫ਼ ਗੋਲਡਨ ਵੱਲੋਂ ਮਾਡਿਊਲ ਨਾਲ ਜੋੜਿਆ ਗਿਆ ਸੀ।

ਵਿਸਫੋਟਕ ਐਕਟ ਦੀਆਂ ਸਖ਼ਤ ਧਾਰਾਵਾਂ ਜੋੜੀਆਂ ਗਈਆਂ

ਹੈਂਡ ਗ੍ਰਨੇਡ ਬਰਾਮਦ ਹੋਣ ਤੋਂ ਬਾਅਦ ਪੁਲਿਸ ਨੇ ਐਫਆਈਆਰ ਵਿੱਚ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਅਤੇ BNS ਦੀ ਧਾਰਾ 317(2) ਵੀ ਸ਼ਾਮਲ ਕਰ ਦਿੱਤੀਆਂ ਹਨ।

ਪੁਲਿਸ ਦੀਆਂ ਕਈ ਟੀਮਾਂ ਛਾਪੇਮਾਰੀ ਵਿੱਚ ਜੁਟੀਆਂ ਲੁਧਿਆਣਾ ਪੁਲਿਸ ਦਾ ਦਾਅਵਾ ਹੈ ਕਿ ਵਿਦੇਸ਼ੀ ਸਿੰਡੀਕੇਟ ਦੀ ਸ਼ੂਟਿੰਗ ਮਾਡਿਊਲ ਅਤੇ ਹਥਿਆਰਾਂ ਦੀ ਸਪਲਾਈ ਲਾਈਨ ਦੋਵੇਂ ਨੂੰ ਤੋੜ ਦਿੱਤਾ ਗਿਆ ਹੈ।ਹੁਣ ਕਈ ਪੁਲਿਸ ਟੀਮਾਂ ਨੈੱਟਵਰਕ ਦੇ ਹੋਰ ਮੈਂਬਰਾਂ ਅਤੇ ਸਥਾਨਕ ਸਹਾਇਕਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀਆਂ ਹਨ।

Exit mobile version