skip to content

Last Updated: November 24, 2026

Dainik Savera Times Logo

ਜੋਬ ਐਪ ਸਕੈਮ: ਇੰਟਰਵਿਊ ਦੇਣ ਗਈ ਕੁੜੀ ਨਾਲ ਹੋਇਆ ਜਬਰ ਜਨਹਾ

28 April 2026 ਅੱਪਡੇਟ ਕੀਤਾ ਗਿਆ

ਜੋਬ ਐਪ ਸਕੈਮ: ਇੰਟਰਵਿਊ ਦੇਣ ਗਈ ਕੁੜੀ ਨਾਲ ਹੋਇਆ ਜਬਰ ਜਨਹਾ

ਪੰਜਾਬ ਡੈਸਕ (ਦੈਨਿਕ ਸਵੇਰਾ):  ਮੋਹਾਲੀ ਦੀ ਇੱਕ ਕੁੜੀ ਨੇ ਕਿਹਾ ਹੈ ਕਿ ਉਸਨੂੰ ਐਪ ‘ਤੇ ਜੋਬ ਆਫਰ ਦੇ ਨਾਂ ‘ਤੇ ਠੱਗ ਕੇ ਫਗਵਾੜਾ ਦੇ ਇੱਕ ਰਿਜ਼ੋਰਟ ਵਿੱਚ ਬੁਲਾਇਆ ਗਿਆ ਅਤੇ ਉੱਥੇ ਉਸ ਨਾਲ ਜਬਰ ਜਨਾਹ ਕੀਤਾ ਗਿਆ। ਲੜਕੀ ਦਾ ਦੋਸ਼ ਹੈ ਕਿ ਆਨਲਾਈਨ ਇੰਟਰਵਿਊ ਵਿੱਚ ਉਸਦੀ ਸਿਲੈਕਸ਼ਨ ਦੱਸ ਕੇ ਉਸਨੂੰ ਜ਼ਾਇਨਿੰਗ ਲੈਟਰ ਦੇ ਬਹਾਨੇ ਰਿਜ਼ੋਰਟ ਬੁਲਾਇਆ ਗਿਆ। ਉੱਥੇ ਕਮਰੇ ਵਿੱਚ ਲੈ ਜਾ ਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਫਿਰ 2 ਹਜ਼ਾਰ ਰੁਪਏ ਦੇ ਕੇ ਧਮਕਾ ਕੇ ਭਜਾ ਦਿੱਤਾ ਗਿਆ।

 

ਲੜਕੀ ਨੇ ਦੱਸਿਆ ਕਿ ਉਸਨੇ ਪਹਿਲਾਂ 112 ‘ਤੇ ਕਾਲ ਕਰਕੇ ਸ਼ਿਕਾਇਤ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ। ਬਾਅਦ ਵਿੱਚ SSP ਨੂੰ ਸ਼ਿਕਾਇਤ ਦੇਣ ‘ਤੇ 8 ਫਰਵਰੀ ਨੂੰ ਫਗਵਾੜਾ ਵਿੱਚ ਕੇਸ ਦਰਜ ਹੋਇਆ, ਪਰ 4 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਅਜੇ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

ਜਲੰਧਰ: ਪ੍ਰੇਮ-ਸਬੰਧ ਦੇ ਮਾਮਲੇ ‘ਚ 32 ਸਾਲ ਦੀ ਮਹਿਲਾ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕਨਸਟਰਕਸ਼ਨ ਕੰਪਨੀ ਦਾ ਮਾਲਕ ਸਚਿਨ ਗਰੋਵਰ ਜ਼ਮਾਨਤ ਲਈ ਹਾਈਕੋਰਟ ਪਹੁੰਚਿਆ। ਉਸਨੇ ਦਲੀਲ ਦਿੱਤੀ ਕਿ ਉਹ ਰਿਜ਼ੋਰਟ ਵਿੱਚ ਸਿਰਫ਼ 15 ਮਿੰਟ ਰਿਹਾ ਸੀ ਅਤੇ ਕੋਈ ਜਬਰ ਜਨਾਹ ਨਹੀਂ ਹੋਇਆ। ਉਸਦਾ ਕਹਿਣਾ ਹੈ ਕਿ ਲੜਕੀ ਦੀ ਸਿਲੈਕਸ਼ਨ ਨਹੀਂ ਹੋਈ, ਇਸ ਲਈ ਉਸਨੇ ਝੂਠਾ ਕੇਸ ਬਣਾਇਆ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਲੜਕੀ ਨੇ ਉਸ ਤੋਂ 50 ਹਜ਼ਾਰ ਰੁਪਏ ਮੰਗੇ ਸਨ ਅਤੇ ਨੰਬਰ ਬਲਾਕ ਕਰਨ ਤੋਂ ਬਾਅਦ ਉਸਨੇ ਕੇਸ ਕਰਵਾ ਦਿੱਤਾ।

 

ਹਾਈਕੋਰਟ ਨੇ ਦੋਸ਼ਾਂ ਦੀ ਗੰਭੀਰਤਾ ਦੇ ਆਧਾਰ ‘ਤੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਦੋਵੇਂ ਦੇ ਆਧਾਰ ਕਾਰਡ ਰਿਜ਼ੋਰਟ ਵਿੱਚ ਜਮ੍ਹਾਂ ਹੋਏ ਹਨ ਅਤੇ ਕਮਰਾ ਵੀ ਲਿਆ ਗਿਆ ਸੀ, ਇਸ ਲਈ ਮਾਮਲਾ ਗੰਭੀਰ ਹੈ।

ਫਗਵਾੜਾ ਸਦਰ ਪੁਲਿਸ ਦੇ ਇੰਸਪੈਕਟਰ ਅਨਿਲ ਕੁਮਾਰ ਨੇ ਕਿਹਾ ਕਿ ਦੋਸ਼ੀਆਂ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹ ਦਫ਼ਤਰ ਅਤੇ ਘਰ ਤੋਂ ਫਰਾਰ ਹਨ। ਮਾਮਲੇ ਦੀ ਜਾਂਚ ਜਾਰੀ ਹੈ।

mohali-girl-assault-job-offer-scam

mohali-girl-assault-job-offer-scam

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.