Last Updated: November 27, 2026

Dainik Savera Times Logo

ਮੋਗਾ: ਵਰਨਾ ਕਾਰ ਤੇ ਸਵਿਫਟ ਕਾਰ ਦੀ ਭਿਆਨਕ ਟੱਕਰ ਮੌਕੇ ‘ਚ ਇੱਕ ਦੀ ਮੌਤ

12 April 2026 ਅੱਪਡੇਟ ਕੀਤਾ ਗਿਆ

ਮੋਗਾ: ਵਰਨਾ ਕਾਰ ਤੇ ਸਵਿਫਟ ਕਾਰ ਦੀ ਭਿਆਨਕ ਟੱਕਰ ਮੌਕੇ ‘ਚ ਇੱਕ ਦੀ ਮੌਤ

ਪੰਜਾਬ ਡੈਸਕ (ਦੈਨਿਕ ਸਵੇਰਾ): ਮੋਗੇ ਤੋ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ ਜਿਥੇਂ ਪੰਜ ਜੀਆਂ ਵਿਚੋਂ ਇਕ ਦੀ ਮੌਤ ਹੋ ਗਈ ਹੈ। ਜਿਸ ਦੀ ਮੌਤ ਹੋਈ ਹੈ, ਇੱਕ ਮਾਂ, ਔਰਤ ਵਜੋਂ ਪਹਿਚਾਨ ਦਸੀਂ ਗਈ। ਇਹ ਹਾਦਸਾ  ਮੋਗਾ ਦੇ ਕੋਟ-ਏ-ਸੇਖਾ-ਅੰਮ੍ਰਿਤਸਰ ਰੋਡ ‘ਤੇ  ਐਤਵਾਰ ਸਵੇਰੇ 6 ਵਜੇ ਦੇ ਕਰੀਬ ਵਰਨਾ ਕਾਰ ਤੇ ਸਵਿਫਟ ਕਾਰ ਦੇ ਵਿੱਚ ਭਿਆਨਕ ਟੱਕਰ ਕਾਰਨ ਹੋਇਆਂ। ਸਵਿਫਟ ਕਾਰ ਵਿੱਚ ਪੰਜ ਲੋਕ ਸਵਾਰ ਸੀ, ਇੱਕ ਤੇਜ਼ ਰਫ਼ਤਾਰ ਵਰਨਾ ਕਾਰ ਕੰਟਰੋਲ ਗੁਆ ਬੈਠੀ, ਡਿਵਾਈਡਰ ਪਾਰ ਕਰ ਗਈ ਅਤੇ ਦੂਜੇ ਪਾਸੇ ਇੱਕ ਸਵਿਫਟ ਕਾਰ ਨਾਲ ਟਕਰਾ ਗਈ। ਹਾਦਸੇ ਵਿੱਚ ਸਵਿਫਟ ਕਾਰ ਵਿੱਚ ਸਵਾਰ ਇੱਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਚਾਰ ਹੋਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ। ਜ਼ਖਮੀਆਂ ਨੂੰ ਤੁਰੰਤ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

 

ਪੁਲਿਸ ਰਿਪੋਰਟਾਂ ਅਨੁਸਾਰ, ਬਠਿੰਡਾ ਦੇ ਪਿੰਡ ਜਲਾਲ ਦੇ ਰਹਿਣ ਵਾਲੇ ਜਸਬੀਰ ਸਿੰਘ ਐਤਵਾਰ ਸਵੇਰੇ 5 ਵਜੇ ਆਪਣੀ ਸਵਿਫਟ ਗੱਡੀ ਵਿੱਚ ਆਪਣੀ ਪਤਨੀ ਰਮਨਦੀਪ ਕੌਰ, ਧੀ ਕੀਰਤ ਕੌਰ ਅਤੇ ਰਿਸ਼ਤੇਦਾਰ ਸਿਮਰਜੀਤ ਕੌਰ ਨਾਲ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਨਿਕਲਿਆ ਸੀ।

 

ਅੰਮ੍ਰਿਤਪਾਲ ਸਿੰਘ ਮਹਿਰੋ ਉੱਤੇ ਧਮਕੀ ਤੇ ਅਸਲਾ ਵਾਰੰਟ ਤਹਿਤ ਅਗਲੀ ਸੁਣਵਾਈ ਇਸ ਦਿਨ ਹੋਵੇਗੀ।

ਸਰੋਸ ਵਲੋਂ ਮਿਲੀ ਜਾਣਕਾਰੀ ਤਹਿਤ, ਮ੍ਰਿਤਕ ਸਿਮਰਜੀਤ ਕੌਰ ਦੇ ਪੁੱਤਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਸਦੀ ਮਾਂ ਸਿਮਰਜੀਤ ਕੌਰ ਆਪਣੇ ਮਾਮੇ ਦੇ ਪੁੱਤਰ ਜਸਬੀਰ ਸਿੰਘ ਅਤੇ ਉਸਦੇ ਪਰਿਵਾਰ ਨਾਲ ਸਵੇਰੇ 5 ਵਜੇ ਦੇ ਕਰੀਬ ਜਲਾਲ ਪਿੰਡ ਸਥਿਤ ਆਪਣੇ ਘਰ ਤੋਂ ਨਿਕਲੀ ਸੀ।

 

moga-verna-suzuki-swift-car

moga-verna-suzuki-swift-car

ਸਰੋਸ ਵਲੋਂ ਮਿਲੀ ਜਾਣਕਾਰੀ ਤਹਿਤ, ਸਾਰੇ ਜ਼ਖਮੀਆਂ ਦੇ ਸਿਰ ਅਤੇ ਲੱਤਾਂ ਵਿੱਚ ਸੱਟਾਂ ਲੱਗੀਆਂ ਹਨ। ਪੰਜਵੀਂ ਔਰਤ, ਜਿਸਦੀ ਉਮਰ ਲਗਭਗ 55 ਸਾਲ ਦੱਸੀ ਜਾ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.