Last Updated: October 10, 2026

Dainik Savera Times Logo

PRTC Bus Robbery : ਬੱਸ ਲੁੱਟ ਮਾਮਲੇ ‘ਚ ਆਇਆ ਨਵਾਂ ਮੋੜ, ਹਸਪਤਾਲ ‘ਚੋਂ ਬੋਲਿਆ ਕੰਡਕਟਰ – ਇਹ ਲੁੱਟ ਨਹੀਂ ਸੀ…

8 months ਪਹਿਲਾ

PRTC Bus Robbery : ਬੱਸ ਲੁੱਟ ਮਾਮਲੇ ‘ਚ ਆਇਆ ਨਵਾਂ ਮੋੜ, ਹਸਪਤਾਲ ‘ਚੋਂ ਬੋਲਿਆ ਕੰਡਕਟਰ – ਇਹ ਲੁੱਟ ਨਹੀਂ ਸੀ…

Moga Bus Incident : ਮੋਗਾ ਵਿਖੇ ਪੀਆਰਟੀਸੀ ਦੀ ਬੱਸ ਦੀ ਲੁੱਟ ਦੇ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਮਾਮਲੇ ‘ਚ ਜ਼ਖ਼ਮੀ ਹੋਏ ਕੰਡਕਟਰ ਨੇ ਹਸਪਤਾਲ ਵਿਚੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੋਈ ਲੁੱਟ ਨਹੀਂ ਹੋਈ ਹੈ ਤੇ ਇਹ ਸਿਰਫ਼ ਇੱਕ ਮਾਮੂਲੀ ਝਗੜਾ ਸੀ।

Meerut House Fire : ਘਰ ‘ਚ ਲੱਗੀ ਭਿਆਨਕ ਅੱਗ…! ਤਿੰਨ ਬੱਚਿਆਂ ਸਣੇ 6 ਲੋਕ ਜ਼ਿੰਦਾ ਸੜੇ, ਫੈਲੀ ਸੋਗ ਦੀ ਲਹਿਰ

ਦੱਸ ਦਈਏ ਕਿ ਬੀਤੇ ਦਿਨ ਮੋਗਾ ‘ਚ ਇੱਕ ਸਕਾਰਪੀਓ ਸਵਾਰ ਕੁੱਝ ਲੋਕਾਂ ਵੱਲੋਂ ਬੱਸ ਨੂੰ ਪਹਿਲਾਂ ਰੋਕਿਆ ਸੀ ਤੇ ਫਿਰ ਬੱਸ ਵਿੱਚ ਚੜ੍ਹ ਕੇ ਹੁੜਦੁੰਗ ਮਚਾਉਂਦੇ ਹੋਏ ਕੰਡਕਟਰ ਨਾਲ ਗਾਲੀ-ਗਲੋਚ ਕਰਦੇ ਹੋਏ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਨਕਦੀ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ ਸਨ।

ਪੀਆਰਟੀਸੀ ਬੱਸ ਦੇ ਕੰਡਕਟਰ ਨੇ ਕੀ ਕਿਹਾ ?

ਹੁਣ, ਮੋਗਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ਼ ਪੀਆਰਟੀਸੀ ਬੱਸ ਦੇ ਕੰਡਕਟਰ ਜਗਸੀਰ ਸਿੰਘ ਨੇ ਦੱਸਿਆ ਕਿ ਸਾਡੀ ਕੋਈ ਲੁੱਟ ਨਹੀਂ ਹੋਈ, ਬਲਕਿ ਸਵਾਰੀ ਨੂੰ ਬੱਸ ਵਿੱਚ ਚੜਾਉਣ ਨੂੰ ਲੈ ਕੇ ਸਵਾਰੀ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਾਡੇ ਨਾਲ ਗਾਈ-ਗਲੋਚ ਕੀਤਾ ਗਿਆ। ਅਸੀਂ ਇਸ ਗੱਲ ਨੂੰ ਅਣਗੌਲਿਆ ਕਰ ਦਿੱਤਾ ਪਰ ਸਵਾਰੀ ਦੇ ਪਰਿਵਾਰਕ ਮੈਂਬਰਾਂ ਨੇ ਅੱਗੇ ਆ ਕੇ ਬੱਸ ਨੂੰ ਰੋਕ ਲਿਆ ਅਤੇ ਮੇਰੇ ਗਲ ਪੈ ਗਏ।

ਕੰਡਕਟਰ ਨੇ ਕਿਹਾ ਕਿ ਮੁਲਜ਼ਮਾਂ ਨੇ ਮੇਰੇ ਸਿਰ ਵਿੱਚ ਕੜੇ ਨਾਲ ਵਾਰ ਕੀਤਾ, ਜਿਸ ਦਰਮਿਆਨ ਮੈਂ ਜਖਮੀ ਹੋ ਗਿਆ। ਉਸ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸਵਾਰੀ ਦੇ ਪਰਿਵਾਰਿਕ ਮੈਂਬਰਾਂ ਨਾਲ ਹੀ ਤੂੰ-ਤੂੰ ਮੈਂ-ਮੈਂ ਹੋਈ ਹੈ ਤੇ ਮੇਰੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਮੇਰੀ ਦਸਤਾਰ ਦੀ ਬੇਅਦਬੀ ਕੀਤੀ ਅਤੇ ਮੈਨੂੰ ਨਹੀਂ ਪਤਾ ਲੱਗਿਆ ਕਿ ਮੇਰਾ ਪੈਸਿਆਂ ਵਾਲਾ ਬੈਗ ਕਿੱਥੇ ਗਿਆ। ਉਸ ਨੇ ਕਿਹਾ ਕਿ ਇਸ ਦੌਰਾਨ ਕਿਸੇ ਵੀ ਸਵਾਰੀ ਨਾਲ ਕੋਈ ਲੁੱਟ ਦੀ ਵਾਰਦਾਤ ਨਹੀਂ ਹੋਈ। ਉਸ ਨੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਅਤੇ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਪੁਲਿਸ ਦਾ ਕੀ ਹੈ ਕਹਿਣਾ ?

ਉਧਰ, ਇਸ ਮਾਮਲੇ ਨੂੰ ਲੈ ਕੇ ਥਾਣਾ ਮਹਿਣਾ ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਭੁੱਲਰ ਨੇ ਵੀ ਜਾਣਕਾਰੀ ਦਿੰਦਿਆ ਕਿਹਾ ਕਿ ਕਰੀਬ 4 ਵਜੇ ਸਾਨੂੰ ਇੱਕ ਕਾਲ ਆਈ, ਜਿਸ ਵਿੱਚ ਦੱਸਿਆ ਗਿਆ ਕਿ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਕੁੱਟਮਾਰ ਕੀਤੀ ਗਈ ਹੈ ਤਾਂ ਸਾਡੇ ਪੁਲਿਸ ਪਾਰਟੀ ਨੇ ਮੌਕੇ ‘ਤੇ ਜਾ ਕੇ ਸਕਾਰਪੀਓ ਗੱਡੀ ਨੂੰ ਟਰੇਸ ਕੀਤਾ ਅਤੇ ਉਕਤ ਵਿਅਕਤੀ ਦੀ ਪਹਿਚਾਣ ਬਸੰਤ ਸਿੰਘ ਉਰਫ ਰੈਂਕੂ ਪੁੱਤਰ ਜੱਗਾ ਸਿੰਘ ਵਜੋਂ ਹੋਈ ਹੈ। ਉਨ੍ਹਾਂ ਕਿਹਾ ਲੁੱਟ ਮਾਮਲੇ ਦੀ ਅਸਲ ਸੱਚਾਈ ਇਹ ਹੈ ਕਿ ਇੱਕ ਸਵਾਰੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੱਸ ਦੇ ਕੰਡਕਟਰ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਦਰਮਿਆਨ ਕੰਡਕਟਰ ਦੇ ਸੱਟ ਲੱਗੀ ਹੈ, ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਤੇ ਕੰਡਕਟਰ ਦੇ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾ ਰਹੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.