ਨੈਸ਼ਨਲ ਡੈਸਕ: ਭਾਰਤ ਅਤੇ ਯੂਏਈ ਨੇ 2032 ਤੱਕ ਦੁਵੱਲੇ ਵਪਾਰ ਨੂੰ 200 ਅਰਬ ਡਾਲਰ ਤੱਕ ਵਧਾਉਣ ‘ਤੇ ਸਹਿਮਤੀ ਜਤਾਈ ਹੈ। ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਨੇ ਰੱਖਿਆ, ਪੁਲਾੜ, ਊਰਜਾ ਅਤੇ ਖੁਰਾਕ ਸੁਰੱਖਿਆ ਵਰਗੇ ਖੇਤਰਾਂ ਵਿੱਚ ਕਈ ਮਹੱਤਵਪੂਰਨ ਸਮਝੌਤੇ ਕੀਤੇ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦੱਸਿਆ ਕਿ ਭਾਰਤ ਅਤੇ ਯੂਏਈ ਨੇ ਰਣਨੀਤਕ ਰੱਖਿਆ ਸਹਿਯੋਗ ਅਤੇ ਪੁਲਾੜ ਖੇਤਰ ਵਿੱਚ ਸਾਂਝੇ ਉਪਰਾਲਿਆਂ ਲਈ ਇਰਾਦਾ ਪੱਤਰ ‘ਤੇ ਦਸਤਖਤ ਕੀਤੇ ਹਨ।
ਨਿਤਿਨ ਨਵੀਨ ਦੀ ਤਾਜਪੋਸ਼ੀ: ਭਾਜਪਾ ਨੂੰ ਮਿਲਿਆ ਨਵਾਂ ਕਮਾਂਡਰ: ਮੰਚ ਤੇ ਪਹੁੰਚੇ PM ਮੋਦੀ….
ਵਿਕਰਮ ਮਿਸਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਭਾਰਤ ਦੀ HPCL ਅਤੇ ਯੂਏਈ ਦੀ Adnoc Gas ਵਿਚਕਾਰ ਵਿਕਰੀ ਅਤੇ ਖਰੀਦ ਸੰਬੰਧੀ ਸਮਝੌਤਾ ਵੀ ਹੋਇਆ ਹੈ। ਦੋਵਾਂ ਦੇਸ਼ ਭਾਰਤ ਵਿੱਚ ਇੱਕ ਸੁਪਰਕੰਪਿਊਟਿੰਗ ਕਲੱਸਟਰ ਦੀ ਸਥਾਪਨਾ ਲਈ ਵੀ ਸਹਿਮਤ ਹੋਏ ਹਨ।
BHEL ਦੇ ਨਤੀਜੇ ਨਿਰਾਸ਼ਾਜਨਕ, ਸ਼ੇਅਰ 4% ਡਿੱਗੇ — ਬ੍ਰੋਕਰੇਜ ਹਾਊਸਾਂ ਨੇ ਘਟਾਇਆ ਟਾਰਗੇਟ
ਭਾਰਤ ਅਤੇ ਯੂਏਈ ਨੇ ਗੁਜਰਾਤ ਦੇ ਧੋਲੇਰਾ ਵਿੱਚ ਵਿਸ਼ੇਸ਼ ਨਿਵੇਸ਼ ਖੇਤਰ ਦੇ ਵਿਕਾਸ ਲਈ ਭਾਈਵਾਲੀ ਨੂੰ ਲੈ ਕੇ ਇਰਾਦਾ ਪੱਤਰ ‘ਤੇ ਦਸਤਖਤ ਕੀਤੇ ਹਨ, ਜਿਸ ਵਿੱਚ ਹਵਾਈ ਅੱਡਾ, ਟ੍ਰੇਨਿੰਗ ਸਕੂਲ, ਸਮਾਰਟ ਸ਼ਹਿਰ ਅਤੇ ਊਰਜਾ ਪ੍ਰੋਜੈਕਟ ਸ਼ਾਮਿਲ ਹਨ। ਦੋਵੇਂ ਦੇਸ਼ ਸਿਵਲ ਪਰਮਾਣੂ ਸਹਿਯੋਗ ਨੂੰ ਵੀ ਉਤਸ਼ਾਹਿਤ ਕਰਨ ‘ਤੇ ਸਹਿਮਤ ਹੋਏ ਹਨ। ਫਸਟ ਅਬੂ ਧਾਬੀ ਬੈਂਕ ਅਤੇ ਡੀਪੀ ਵਰਲਡ ਗਿਫਟ ਸਿਟੀ ਵਿੱਚ ਦਫ਼ਤਰ ਖੋਲ੍ਹਣਗੇ, ਜਦਕਿ ਅਬੂ ਧਾਬੀ ਵਿੱਚ “ਹਾਊਸ ਆਫ ਇੰਡੀਆ” ਸੱਭਿਆਚਾਰਕ ਕੇਂਦਰ ਵਜੋਂ ਸਥਾਪਤ ਕੀਤਾ ਜਾਵੇਗਾ।
