Site icon Dainik Savera Punjab

ਮੋਦੀ ਕੈਬਿਨੇਟ ਦਾ ਵੱਡਾ ਫ਼ੈਸਲਾ—ਕੇਰਲ ਬਣਿਆ ‘ਕੇਰਲਮ’

ਨੈਸ਼ਨਲ ਡੈਸਕ: New PMO ਬਿਲਡਿੰਗ ਸੇਵਾ ਤੀਰਥ ਵਿੱਚ ਮੰਗਲਵਾਰ ਨੂੰ ਹੋਈ ਪਹਿਲੀ ਕੇਂਦਰੀ ਕੈਬਿਨੇਟ ਬੈਠਕ ਦੌਰਾਨ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ, ਜਿਨ੍ਹਾਂ ਵਿੱਚ ਕੇਰਲ ਦਾ ਨਾਮ ਬਦਲ ਕੇ “ਕੇਰਲਮ” ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣਾ ਵੀ ਸ਼ਾਮਲ ਸੀ। ਇਹ ਫ਼ੈਸਲਾ ਅਪ੍ਰੈਲ-ਮਈ ਵਿੱਚ ਹੋਣ ਵਾਲੀਆਂ ਕੇਰਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਿਆ ਗਿਆ। ਕੇਰਲ ਵਿਧਾਨ ਸਭਾ ਨੇ 24 ਜੂਨ 2024 ਨੂੰ ਇੱਕਮਤ ਨਾਲ ਪ੍ਰਸਤਾਵ ਪਾਸ ਕਰਕੇ ਕੇਂਦਰ ਨੂੰ ਰਾਜ ਦਾ ਅਧਿਕਾਰਿਕ ਨਾਮ “ਕੇਰਲਮ” ਕਰਨ ਦੀ ਸਿਫ਼ਾਰਸ਼ ਕੀਤੀ ਸੀ।

ਗ੍ਰਹਿ ਮੰਤਰਾਲੇ ਦੇ ਸੁਝਾਅ ਤੋਂ ਬਾਅਦ ਦੂਜਾ ਪ੍ਰਸਤਾਵ ਪਾਸ ਕੀਤਾ ਗਿਆ ਸੀ। ਵਿਧਾਨ ਸਭਾ ਦੇ ਪ੍ਰਸਤਾਵ ਤੋਂ ਬਾਅਦ ਮੰਗਲਵਾਰ ਨੂੰ ਯੂਨੀਅਨ ਕੈਬਿਨੇਟ ਦੀ ਮੀਟਿੰਗ ਵਿੱਚ ਰਾਜ ਦਾ ਨਾਮ ਕੇਰਲ ਤੋਂ ਬਦਲ ਕੇ ਕੇਰਲਮ ਕਰਨ ਨੂੰ ਮਨਜ਼ੂਰੀ ਮਿਲ ਗਈ। ਕੇਰਲ ਵਿਧਾਨ ਸਭਾ ਨੇ ਇਹ ਪ੍ਰਸਤਾਵ ਦੂਜੀ ਵਾਰ ਇਸ ਲਈ ਪਾਸ ਕੀਤਾ ਕਿਉਂਕਿ ਗ੍ਰਹਿ ਮੰਤਰਾਲੇ ਨੇ ਕੁਝ ਤਕਨੀਕੀ ਸੋਧਾਂ ਦਾ ਸੁਝਾਅ ਦਿੱਤਾ ਸੀ।

ਕੁੰਡਲੀ ਨਾ ਮਿਲੀ’ ਦਾ ਹਵਾਲਾ ਦੇ ਕੇ ਵਿਆਹ ਤੋਂ ਮੁੱਕਰਨਾ — ਦਿੱਲੀ ਹਾਈ ਕੋਰਟ ਦਾ ਸਖ਼ਤ ਫ਼ੈਸਲਾ

ਮੁੱਖ ਮੰਤਰੀ ਪਿਨਾਰਾਈ ਵਿਜਯਨ ਦਾ ਪੇਸ਼ ਕੀਤਾ ਪ੍ਰਸਤਾਵ ਕੇਂਦਰ ਵੱਲੋਂ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਦੀ ਮੰਗ ਸੀ ਕਿ ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿੱਚ ਦਰਜ ਸਾਰੀਆਂ ਭਾਸ਼ਾਵਾਂ ਵਿੱਚ ਰਾਜ ਦਾ ਨਾਮ ਕੇਰਲ ਦੀ ਥਾਂ ਕੇਰਲਮ ਦਰਸਾਇਆ ਜਾਵੇ। ਪ੍ਰਸਤਾਵ ਪੇਸ਼ ਕਰਦੇ ਸਮੇਂ ਉਨ੍ਹਾਂ ਨੇ ਦੱਸਿਆ ਸੀ ਕਿ ਮਲਿਆਲਮ ਵਿੱਚ ਰਾਜ ਨੂੰ “ਕੇਰਲਮ” ਕਿਹਾ ਜਾਂਦਾ ਹੈ ਅਤੇ ਮਲਿਆਲਮ ਭਾਸ਼ੀ ਸਮੂਹ ਆਜ਼ਾਦੀ ਅੰਦੋਲਨ ਤੋਂ ਹੀ ਇੱਕਜੁਟ ਕੇਰਲ ਦੀ ਮੰਗ ਕਰਦੇ ਆਏ ਹਨ। ਹਾਲਾਂਕਿ ਸੰਵਿਧਾਨ ਦੇ ਪਹਿਲੇ ਸ਼ਡਿਊਲ ਵਿੱਚ ਰਾਜ ਦਾ ਨਾਮ ਅਜੇ ਵੀ ਕੇਰਲ ਹੀ ਦਰਜ ਹੈ।

 

ਵਿਧਾਨ ਸਭਾ ਨੇ ਅਗਸਤ 2023 ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਸਤਾਵ ਪਾਸ ਕਰਕੇ ਕੇਂਦਰ ਨੂੰ ਭੇਜਿਆ ਸੀ, ਪਰ ਗ੍ਰਹਿ ਮੰਤਰਾਲੇ ਨੇ ਉਸ ਵਿੱਚ ਕੁਝ ਤਕਨੀਕੀ ਸੋਧਾਂ ਦੀ ਸਿਫ਼ਾਰਸ਼ ਕੀਤੀ ਸੀ।

modi-cabinet-decision-kerala

 

 

Exit mobile version