
Bihar Election Result 2025 : ਅਲੀਨਗਰ ਵਿਧਾਨ ਸਭਾ ਹਲਕੇ ਤੋਂ ਮੈਥਿਲੀ ਠਾਕੁਰ (Maithili Thakur) ਸਿਰਫ਼ 25 ਸਾਲ ਦੀ ਉਮਰ ਵਿੱਚ ਬਿਹਾਰ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕ (Yongust MLA Bihar) ਬਣ ਗਈ ਹੈ। ਉਸਨੇ 11,730 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਹਾਲਾਂਕਿ, ਪ੍ਰਸਿੱਧੀ ਦਾ ਉਸਦਾ ਸਫ਼ਰ ਰਾਜਨੀਤੀ ਵਿੱਚ ਆਉਣ ਤੋਂ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ।
ਸੰਗੀਤਕ ਪਰਿਵਾਰ ਨਾਲ ਸਬੰਧ ਰੱਖਦੀ ਹੈ ਮੈਥਿਲੀ
ਮੈਥਿਲੀ ਦਾ ਜਨਮ ਇੱਕ ਸੰਗੀਤਕ ਪਰਿਵਾਰ ਵਿੱਚ ਹੋਇਆ ਸੀ। ਉਸਦੇ ਦਾਦਾ ਅਤੇ ਪਿਤਾ ਨੇ ਉਸਨੂੰ ਮੈਥਿਲੀ ਲੋਕ ਸੰਗੀਤ, ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਨਾਲ-ਨਾਲ ਹਾਰਮੋਨੀਅਮ ਅਤੇ ਤਬਲਾ ਵਜਾਉਣ ਦੀ ਸਿਖਲਾਈ ਦਿੱਤੀ। ਉਸਦੀ ਅਸਾਧਾਰਨ ਪ੍ਰਤਿਭਾ ਨੂੰ ਪਛਾਣਦੇ ਹੋਏ, ਉਸਦੇ ਪਿਤਾ ਨੇ ਪਰਿਵਾਰ ਨੂੰ ਦਿੱਲੀ ਦੇ ਦਵਾਰਕਾ ਵਿੱਚ ਤਬਦੀਲ ਕਰ ਦਿੱਤਾ, ਜਿੱਥੇ ਮੈਥਿਲੀ ਨੇ 10 ਸਾਲ ਦੀ ਉਮਰ ਵਿੱਚ ਜਾਗਰਣਾਂ ਅਤੇ ਵੱਖ-ਵੱਖ ਸੰਗੀਤ ਸਮਾਗਮਾਂ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।
ਅਜਨਾਲਾ ਤੋਂ ਵਿਧਾਇਕ ਕੁਲਦੀਪ ਧਾਲੀਵਾਲ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਨਿਯੁਕਤ
11 ਸਾਲ ਦੀ ਉਮਰ ‘ਚ ਸ਼ੁਰੂ ਹੋ ਗਿਆ ਸੀ ‘ਵੱਡਾ ਕਰੀਅਰ’
11 ਸਾਲ ਦੀ ਉਮਰ ਵਿੱਚ, ਉਹ “ਸਾ ਰੇ ਗਾ ਮਾ ਪਾ ਲਿਟਲ ਚੈਂਪਸ” ਵਿੱਚ ਦਿਖਾਈ ਦਿੱਤੀ। 15 ਸਾਲ ਦੀ ਉਮਰ ਤਕ, ਉਹ ਸੋਨੀ ਟੀਵੀ ‘ਤੇ “ਇੰਡੀਅਨ ਆਈਡਲ ਜੂਨੀਅਰ” ਵਿੱਚ ਸੀ। ਇੱਕ ਸਾਲ ਬਾਅਦ 16 ਸਾਲ ਦੀ ਉਮਰ ਵਿੱਚ ਉਸਨੇ “ਆਈ ਜੀਨੀਅਸ ਯੰਗ ਸਿੰਗਿੰਗ ਸਟਾਰ” ਮੁਕਾਬਲਾ ਜਿੱਤਿਆ। ਉਸਨੇ ਬਾਅਦ ਵਿੱਚ “ਰਾਈਜ਼ਿੰਗ ਸਟਾਰ” ਵਿੱਚ ਹਿੱਸਾ ਲਿਆ, ਜਿੱਥੇ ਉਹ ਸਿਰਫ਼ ਦੋ ਵੋਟਾਂ ਦੇ ਫਰਕ ਨਾਲ ਦੂਜੇ ਸਥਾਨ ‘ਤੇ ਰਹੀ।
ਸੋਸ਼ਲ ਮੀਡੀਆ ਨਾਲ ਉਸਦੀ ਪ੍ਰਸਿੱਧੀ ਅਸਮਾਨ ਛੂਹ ਗਈ। ਮੈਥਿਲੀ ਦੇ ਸੰਗੀਤ ਵੀਡੀਓ ਫੇਸਬੁੱਕ ਅਤੇ ਯੂਟਿਊਬ ‘ਤੇ ਵਾਇਰਲ ਹੋਏ, ਜਿਸ ਨਾਲ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਇਕੱਠੇ ਹੋਏ। ਆਪਣੇ ਭਰਾਵਾਂ ਨਾਲ ਪ੍ਰਦਰਸ਼ਨ ਕਰਦੇ ਹੋਏ, ਉਨ੍ਹਾਂ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਸੱਦਾ ਦਿੱਤਾ ਗਿਆ। ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੀ ਰਹਿਣ ਵਾਲੀ, ਮੈਥਿਲੀ ਅਤੇ ਉਨ੍ਹਾਂ ਦੇ ਭਰਾਵਾਂ ਨੂੰ 2019 ਵਿੱਚ ਚੋਣ ਕਮਿਸ਼ਨ ਦੁਆਰਾ ਮਧੂਬਨੀ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਸੀ।
Big Breaking : ਅੰਮ੍ਰਿਤਸਰ ਦਿਹਾਤੀ ਦੇ SSP ਮਨਿੰਦਰ ਸਿੰਘ Suspend
ਕਈ ਭਗਤੀ ਭਰਪੂਰ ਲੋਕ ਗੀਤਾਂ ਲਈ ਵੀ ਹੈ ਪ੍ਰਸਿੱਧ
ਉਨ੍ਹਾਂ ਦੀ ਪ੍ਰਸਿੱਧੀ ਹੋਰ ਵਧ ਗਈ, ਜਦੋਂ ਉਨ੍ਹਾਂ ਨੇ ਆਪਣੇ ਭਰਾਵਾਂ ਰਿਸ਼ਭ ਅਤੇ ਅਯਾਚੀ ਨਾਲ ਤੁਲਸੀਦਾਸ ਰਾਹੀਂ ਰਚਿਤ ਰਾਮਚਰਿਤਮਾਨਸ ਪੇਸ਼ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਭਗਵਾਨ ਰਾਮ ਅਤੇ ਸੀਤਾ ਨੂੰ ਸਮਰਪਿਤ ਮੈਥਿਲੀ ਲੋਕ ਗੀਤ ਵੀ ਗਾਏ। ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨਾਂ ਰਾਹੀਂ ਮਧੂਬਨੀ ਕਲਾ ਰੂਪਾਂ ਨੂੰ ਹੋਰ ਉਤਸ਼ਾਹਿਤ ਕਰਨ ਦਾ ਸਿਹਰਾ ਜਾਂਦਾ ਹੈ।
25 ਸਾਲ ਦੀ ਉਮਰ ‘ਚ ਬਣੀ ਵਿਧਾਇਕਾ
ਹੁਣ, 25 ਸਾਲ ਦੀ ਉਮਰ ਵਿੱਚ, ਮੈਥਿਲੀ ਰਾਜਨੀਤੀ ਵਿੱਚ ਪ੍ਰਵੇਸ਼ ਕਰ ਗਈ ਹੈ। 14 ਅਕਤੂਬਰ ਨੂੰ ਉਹ ਰਸਮੀ ਤੌਰ ‘ਤੇ ਭਾਜਪਾ ਵਿੱਚ ਸ਼ਾਮਲ ਹੋ ਗਈ ਅਤੇ ਉਨ੍ਹਾਂ ਨੂੰ ਅਲੀਨਗਰ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ। ਹੁਣ ਉਹ ਆਖਰਕਾਰ ਭਾਜਪਾ ਵਿਧਾਇਕ ਬਣ ਗਈ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਜਿੱਤ ‘ਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।