skip to content

Last Updated: September 11, 2026

Dainik Savera Times Logo

ਇਜ਼ਰਾਈਲ ਨੇ ਦੋਹਾ ਹਮਲੇ ‘ਤੇ ਮੰਨੀ ਗਲਤੀ – ਕਤਰ ਦੀ ਨਾਰਾਜ਼ਗੀ ‘ਚ ਆਇਆ ਮੋੜ

12 months ਪਹਿਲਾ

ਇਜ਼ਰਾਈਲ ਨੇ ਦੋਹਾ ਹਮਲੇ ‘ਤੇ ਮੰਨੀ ਗਲਤੀ – ਕਤਰ ਦੀ ਨਾਰਾਜ਼ਗੀ ‘ਚ ਆਇਆ ਮੋੜ

ਇਜ਼ਰਾਈਲ : 9 ਸਤੰਬਰ ਨੂੰ ਦੋਹਾ ‘ਚ ਹੋਏ ਹਵਾਈ ਹਮਲੇ ਤੋਂ ਬਾਅਦ ਇਜ਼ਰਾਈਲ ਅਤੇ ਕਤਰ ਵਿਚਕਾਰ ਵਧੇ ਤਣਾਅ ਨੂੰ ਘਟਾਉਣ ਲਈ ਇੱਕ ਮਹੱਤਵਪੂਰਨ ਰਾਜਨੀਤਿਕ ਪੈਸਲਾ ਲਿਆ ਗਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵ੍ਹਾਈਟ ਹਾਊਸ ਤੋਂ ਫ਼ੋਨ ਰਾਹੀਂ ਕਤਰ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਥਾਨੀ ਤੋਂ ਰਸਮੀ ਤੌਰ ‘ਤੇ ਮੁਆਫੀ ਮੰਗੀ।

ਟਰੰਪ ਦੀ ਮੌਜੂਦਗੀ ‘ਚ ਹੋਈ ਸੰਵਾਦੀ ਕੋਸ਼ਿਸ਼
ਇਹ ਗੱਲਬਾਤ ਕੁਝ ਮਿੰਟ ਚੱਲੀ, ਜਿਸ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਾਮਲ ਸਨ। ਨੇਤਨਯਾਹੂ ਨੇ ਦੋਹਾ ਹਮਲੇ ਨੂੰ “ਕਤਰ ਦੀ ਪ੍ਰਭੂਸੱਤਾ ਦੀ ਉਲੰਘਣਾ” ਮੰਨਦੇ ਹੋਏ ਅਫ਼ਸੋਸ ਜਤਾਇਆ ਅਤੇ ਭਵਿੱਖ ‘ਚ ਅਜਿਹੀ ਗਲਤੀ ਨਾ ਹੋਣ ਦਾ ਭਰੋਸਾ ਦਿੱਤਾ।

ਹਮਲੇ ਦੀ ਪਿਛੋਕੜ
ਇਜ਼ਰਾਈਲ ਵੱਲੋਂ ਦੋਹਾ ‘ਚ ਹਮਾਸ ਦੇ ਸੀਨੀਅਰ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ‘ਚ ਇੱਕ ਕਤਰ ਸੁਰੱਖਿਆ ਕਰਮਚਾਰੀ ਅਤੇ ਕਈ ਹਮਾਸ ਮੈਂਬਰ ਮਾਰੇ ਗਏ। ਹਮਲੇ ਤੋਂ ਬਾਅਦ ਕਤਰ ਨੇ ਆਪਣੀ ਨਾਰਾਜ਼ਗੀ ਜਤਾਈ ਅਤੇ ਹਮਾਸ-ਇਜ਼ਰਾਈਲ ਵਿਚਕਾਰ ਮੱਧਸਥਤਾ ਤੋਂ ਹਟਣ ਦਾ ਐਲਾਨ ਕਰ ਦਿੱਤਾ।

ਕਤਰ ਦੀ ਭੂਮਿਕਾ ਅਤੇ ਸ਼ਾਂਤੀ ‘ਤੇ ਪ੍ਰਭਾਵ
ਕਤਰ ਲੰਬੇ ਸਮੇਂ ਤੋਂ ਗਾਜ਼ਾ ਸੰਘਰਸ਼ ਦੌਰਾਨ ਹਮਾਸ ਅਤੇ ਇਜ਼ਰਾਈਲ ਵਿਚਕਾਰ ਗੁਪਤ ਗੱਲਬਾਤਾਂ ਦਾ ਮੁੱਖ ਵਿਚੋਲਾ ਰਿਹਾ ਹੈ। ਉਸਦਾ ਪਿੱਛੇ ਹਟਣਾ ਮੱਧ ਪੂਰਬ ‘ਚ ਸ਼ਾਂਤੀ ਪ੍ਰਕਿਰਿਆ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਸ਼ਾਂਤੀ ਦੀ ਨਵੀਂ ਉਮੀਦ
ਟਰੰਪ ਨੇ ਦੋਵਾਂ ਪੱਖਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਅਤੇ ਮੱਧ ਪੂਰਬ ‘ਚ ਸ਼ਾਂਤੀ ਦੀ ਨਵੀਂ ਰਾਹਦਾਰੀ ਖੋਲ੍ਹਣ ਦੀ ਉਮੀਦ ਜਤਾਈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.