ਪੰਜਾਬ ਡੈਸਕ: ਸਾਬਕਾ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ‘ਤੇ ਇਨਕਮ ਟੈਕਸ ਵਿਭਾਗ ਦੀ ਇਨਫੋਰਸਮੈਂਟ ਵਿੰਗ ਵੱਲੋਂ ਲਗਾਤਾਰ ਜਾਂਚ ਜਾਰੀ ਹੈ ਜੋ ਹੁਣ ਤੱਕ ਪੰਜਾਹ ਘੰਟਿਆਂ ਤੋਂ ਵੀ ਵੱਧ ਸਮੇਂ ਤੱਕ ਚੱਲ ਰਹੀ ਹੈ। ਇਹ ਜਾਂਚ ਲੁਧਿਆਣਾ ਦੀ ਯੋਧਾਮਲ ਰੋਡ ‘ਤੇ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਕੀਤੀ ਜਾ ਰਹੀ ਹੈ।
ਚੰਡੀਗੜ੍ਹ ‘ਚ ਅੱਜ ਭਾਜਪਾ ਦੀ ਅਹਿਮ ਮੀਟਿੰਗ, ਮੋਦੀ ਦੌਰੇ ‘ਤੇ ਹੋਵੇਗੀ ਚਰਚਾ
ਜਾਣਕਾਰੀ ਅਨੁਸਾਰ ਜਾਂਚ ਦੀ ਸ਼ੁਰੂਆਤ 28 ਜਨਵਰੀ ਦੀ ਸਵੇਰ ਸੱਤ ਵਜੇ ਹੋਈ ਸੀ। ਉਸ ਵੇਲੇ ਤੋਂ ਹੀ ਅਰੋੜਾ ਦੇ ਘਰ ਦੇ ਬਾਹਰ ਦਾ ਗੇਟ ਬੰਦ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਲਈ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਘਰ ਦੇ ਅੰਦਰ ਜਾਂ ਬਾਹਰ ਕਿਸੇ ਵੀ ਵਿਅਕਤੀ ਨੂੰ ਆਉਣ ਜਾਂ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਭਾਰਤ-EU ਵਪਾਰ ਸਮਝੌਤੇ ਨੂੰ IMF ਵੱਲੋਂ ਮਿਲੀ ਹਰੀ ਝੰਡੀ
ਇਹ ਜਾਂਚ ਕਿਸ ਮਾਮਲੇ ਸਬੰਧੀ ਚੱਲ ਰਹੀ ਹੈ ਇਸ ਬਾਰੇ ਅਧਿਕਾਰਿਕ ਤੌਰ ‘ਤੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਨਕਮ ਟੈਕਸ ਵਿਭਾਗ ਵੱਲੋਂ ਕਾਰਵਾਈ ਨੂੰ ਲੈ ਕੇ ਸੂਤਰਾਂ ਨੇ ਦੱਸਿਆ ਕਿ ਵਿੱਤੀ ਗੜਬੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

मेष: दिन शुभ रहेगा...