Last Updated: November 24, 2026

Dainik Savera Times Logo

Big Breaking : ਅਮਰੀਕਾ ‘ਚ ਮੈਕਸੀਕੋ ਨੇਵੀ ਦਾ ਜਹਾਜ਼ ਕਰੈਸ਼, 5 ਦੀ ਮੌਤ, ਬਾਕੀਆਂ ਦੀ ਭਾਲ ਜਾਰੀ

23 December 2025 ਅੱਪਡੇਟ ਕੀਤਾ ਗਿਆ

Big Breaking : ਅਮਰੀਕਾ ‘ਚ ਮੈਕਸੀਕੋ ਨੇਵੀ ਦਾ ਜਹਾਜ਼ ਕਰੈਸ਼, 5 ਦੀ ਮੌਤ, ਬਾਕੀਆਂ ਦੀ ਭਾਲ ਜਾਰੀ

ਗੈਲਵੈਸਟਨ (ਅਮਰੀਕਾ) : ਅਮਰੀਕਾ (America) ਦੇ ਟੈਕਸਸ ਸੂਬੇ ਵਿੱਚ ਸੋਮਵਾਰ ਦੁਪਹਿਰ ਇੱਕ ਦਰਦਨਾਕ ਜਹਾਜ਼ ਹਾਦਸਾ ਵਾਪਰ ਗਿਆ, ਜਿਸਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਦੱਸ ਦੇਈਏ ਕਿ ਇੱਥੇ ਗੈਲਵੈਸਟਨ ਦੇ ਕੋਲ ਮੈਕਸੀਕੋ ਜਲ ਸੈਨਾ (Mexican Navy) ਦਾ ਇੱਕ ਜਹਾਜ਼ ਬੇਕਾਬੂ ਹੋ ਕੇ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਘੱਟੋ-ਘੱਟ 5 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਮੈਕਸੀਕੋ ਦੀ ਨੇਵੀ ਮੁਤਾਬਕ, ਇਹ ਜਹਾਜ਼ ਇੱਕ ਮੈਡੀਕਲ ਮਿਸ਼ਨ (Medical Mission) ‘ਤੇ ਸੀ ਅਤੇ ਇਸ ਵਿੱਚ ਕੁੱਲ 8 ਲੋਕ ਸਵਾਰ ਸਨ। ਫਿਲਹਾਲ, ਅਮਰੀਕੀ ਕੋਸਟ ਗਾਰਡ (US Coast Guard) ਅਤੇ ਸਥਾਨਕ ਪ੍ਰਸ਼ਾਸਨ ਟੈਕਸਸ ਤੱਟ ਦੇ ਕੋਲ ਪਾਣੀ ਵਿੱਚ ਲਾਪਤਾ ਹੋਰ ਲੋਕਾਂ ਦੀ ਭਾਲ ਕਰ ਰਿਹਾ ਹੈ।

Today’s Weather Update : ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਦਾ ਕਹਿਰ, ਇਨ੍ਹਾਂ ਸੂਬਿਆਂ ‘ਚ ਮੀਂਹ ਦੇ ਆਸਾਰ

ਜਹਾਜ਼ ਵਿੱਚ ਕੌਣ-ਕੌਣ ਸੀ ਸਵਾਰ?

ਮੈਕਸੀਕੋ ਦੀ ਜਲ ਸੈਨਾ ਦੁਆਰਾ ਜਾਰੀ ਅਧਿਕਾਰਤ ਬਿਆਨ ਅਨੁਸਾਰ, ਹਾਦਸਾਗ੍ਰਸਤ ਜਹਾਜ਼ ਵਿੱਚ 4 ਜਲ ਸੈਨਾ ਅਧਿਕਾਰੀ ਅਤੇ 4 ਆਮ ਨਾਗਰਿਕ ਮੌਜੂਦ ਸਨ। ਆਮ ਨਾਗਰਿਕਾਂ ਵਿੱਚ ਇੱਕ ਬੱਚਾ ਅਤੇ ਉਹ ਬਿਮਾਰ ਨੌਜਵਾਨ ਵੀ ਸ਼ਾਮਲ ਸੀ, ਜਿਸਨੂੰ ਇਲਾਜ ਲਈ ਲਿਜਾਇਆ ਜਾ ਰਿਹਾ ਸੀ। ਰਿਪੋਰਟ ਮੁਤਾਬਕ, ਜਹਾਜ਼ ਵਿੱਚ ‘ਮਿਚੂ ਅਤੇ ਮਾਉ ਫਾਊਂਡੇਸ਼ਨ’ (Michou and Mau Foundation) ਦੇ ਦੋ ਮੈਂਬਰ ਵੀ ਸਨ।

ਇਹ ਇੱਕ ਗੈਰ-ਲਾਭਕਾਰੀ ਸੰਸਥਾ (Non-Profit Organization) ਹੈ ਜੋ ਗੰਭੀਰ ਰੂਪ ਨਾਲ ਸੜੇ ਹੋਏ ਮੈਕਸੀਕਨ ਬੱਚਿਆਂ ਦੀ ਸਹਾਇਤਾ ਕਰਦੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮਰਨ ਵਾਲਿਆਂ ਵਿੱਚ ਕੌਣ-ਕੌਣ ਸ਼ਾਮਲ ਹੈ।

ਧੁੰਦ ਬਣੀ ਕਾਲ? ਜਾਂਚ ਜਾਰੀ

ਇਹ ਹਾਦਸਾ ਹਿਊਸਟਨ ਤੋਂ ਲਗਭਗ 80 ਕਿਲੋਮੀਟਰ ਦੂਰ ਗੈਲਵੈਸਟਨ (Galveston) ਟਾਪੂ ਦੇ ਕੋਲ ਵਾਪਰਿਆ। ਹਾਦਸੇ ਦੀ ਖਬਰ ਮਿਲਦੇ ਹੀ ਗੈਲਵੈਸਟਨ ਕਾਊਂਟੀ ਸ਼ੈਰਿਫ ਆਫਿਸ ਨੇ ਆਪਣੀ ਗੋਤਾਖੋਰ ਟੀਮ, ਡਰੋਨ ਯੂਨਿਟ ਅਤੇ ਕ੍ਰਾਈਮ ਟੀਮ ਨੂੰ ਮੌਕੇ ‘ਤੇ ਭੇਜ ਦਿੱਤਾ।

ਹਾਲਾਂਕਿ, ਅਜੇ ਤਕ ਕਰੈਸ਼ ਦੀ ਅਸਲੀ ਵਜ੍ਹਾ ਸਾਹਮਣੇ ਨਹੀਂ ਆਈ ਹੈ, ਪਰ ਮੌਸਮ ਮਾਹਿਰਾਂ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਇਸ ਇਲਾਕੇ ਵਿੱਚ ਸੰਘਣੀ ਧੁੰਦ ਛਾਈ ਹੋਈ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਖਰਾਬ ਮੌਸਮ ਅਤੇ ਘੱਟ ਵਿਜ਼ੀਬਿਲਟੀ ਹਾਦਸੇ ਦਾ ਕਾਰਨ ਹੋ ਸਕਦੀ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.