skip to content

Last Updated: November 25, 2026

Dainik Savera Times Logo

PUNJAB: 8ਵੀਂ ਦੀ PSEB ਪ੍ਰੀਖਿਆ ‘ਚ ਵੱਡੀ ਲਾਪਰਵਾਹੀ! ਪੰਜਾਬੀ ਵਾਲੇ ਪੇਪਰ ਦੇ 6 ਸਵਾਲ ਗਾਇਬ

21 February 2026 ਅੱਪਡੇਟ ਕੀਤਾ ਗਿਆ

PUNJAB: 8ਵੀਂ ਦੀ PSEB ਪ੍ਰੀਖਿਆ ‘ਚ ਵੱਡੀ ਲਾਪਰਵਾਹੀ! ਪੰਜਾਬੀ ਵਾਲੇ ਪੇਪਰ ਦੇ 6 ਸਵਾਲ ਗਾਇਬ

ਪੰਜਾਬ ਡੈਸਕ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਕਰਵਾਈ ਗਈ ਅੱਠਵੀਂ ਜਮਾਤ ਦੀ ਵਿਗਿਆਨ ਪ੍ਰੀਖਿਆ ਨੇ ਬੋਰਡ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਪ੍ਰੀਖਿਆ ਦੌਰਾਨ ਹੜਕੰਪ ਉਸ ਵੇਲੇ ਮਚਿਆ ਜਦੋਂ ਡਿਊਟੀ ਸਟਾਫ਼ ਨੇ ਦੇਖਿਆ ਕਿ ਤਿੰਨ‑ਭਾਸ਼ਾਈ ਪ੍ਰਸ਼ਨ‑ਪੱਤਰ ਵਿੱਚ ਪੰਜਾਬੀ  ਵਾਲੇ ਪੇਪਰ ਤੋਂ ਕਈ ਮਹੱਤਵਪੂਰਨ ਸਵਾਲ ਗਾਇਬ ਹਨ। ਪੰਜਾਬੀ ਵਰਜਨ ਵਿੱਚ ਪ੍ਰਸ਼ਨ ਨੰਬਰ 28, 29 ਅਤੇ 30 — ਜੋ ਕਿ ਪੰਜ‑ਪੰਜ ਅੰਕਾਂ ਦੇ ਸਨ — ਛਪੇ ਹੀ ਨਹੀਂ। ਇਨ੍ਹਾਂ ਵਿੱਚ ਅੰਦਰੂਨੀ ਚੋਣ ਵੀ ਸੀ, ਜਿਸ ਕਰਕੇ ਕੁੱਲ ਛੇ ਪ੍ਰਸ਼ਨ ਪੂਰੀ ਤਰ੍ਹਾਂ ਲਾਪਤਾ ਰਹੇ। ਇਸ ਤਰ੍ਹਾਂ ਦੇ ਗੰਭੀਰ ਤਰੁੱਟੀਆਂ ਪ੍ਰਸ਼ਨ‑ਪੱਤਰ ਤਿਆਰ ਕਰਨ ਵਾਲੀ ਟੀਮ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲ ਚੁੱਕਦੀਆਂ ਹਨ।

ਕੈਨੇਡਾ ਤੋਂ ਵੱਡੀ ਖ਼ਬਰ: 296 ਗੈਂਗਸਟਰਾਂ ਦੀ ਲਿਸਟ, ਗੋਲਡੀ ਬਰਾੜ ਵੀ ਨਿਸ਼ਾਨੇ ‘ਤੇ ਡਿਪੋਰਟੇਸ਼ਨ ਦੀ ਤਿਆਰੀ..

ਭਾਵੇਂ ਸਿੱਖਿਆ ਬੋਰਡ ਨੇ ਤੁਰੰਤ ਕਦਮ ਚੁੱਕ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਇਸ ਘਟਨਾ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਨਿਯਮਾਂ ਅਨੁਸਾਰ ਪ੍ਰੀਖਿਆ ਦੌਰਾਨ ਨਿਗਰਾਨ ਅਮਲਾ ਵਿਦਿਆਰਥੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਕਰ ਸਕਦਾ ਅਤੇ ਨਾ ਹੀ ਪ੍ਰਸ਼ਨ‑ਪੱਤਰ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨਾ ਜਾਇਜ਼ ਹੈ। ਇਸ ਤੋਂ ਇਲਾਵਾ, ਕਮਰਿਆਂ ਵਿੱਚ ਬੋਲ ਕੇ ਕੁਝ ਲਿਖਵਾਉਣਾ ਵੀ ਪੂਰੀ ਤਰ੍ਹਾਂ ਮਨਾਹੀ ਹੈ।

ਰਾਸ਼ੀਫਲ: ਅੱਜ ਦੋ ਰਾਸ਼ੀਆਂ ਲਈ ਖਤਰੇ ਦੀ ਘੰਟੀ! ਰਿਸ਼ਤਿਆਂ ‘ਚ ਤਣਾਅ ਤੇ ਧੋਖੇ ਦੇ ਇਸ਼ਾਰੇ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਬੋਰਡ ਨੇ ਪਹਿਲਾਂ ਹੀ ਇਸ ਸਥਿਤੀ ਲਈ ਪ੍ਰਬੰਧ ਕਰ ਰੱਖੇ ਸਨ ਅਤੇ ਜੇਕਰ ਉੱਤਰ ਪਤਰੀਆਂ ਵਿੱਚ ਵਿਦਿਆਰਥੀਆਂ ਨੂੰ ਕੋਈ ਦਿੱਕਤ ਆਈ ਹੈ ਤਾਂ ਨਿਯਮਾਂ ਅਨੁਸਾਰ ਹੀ ਫ਼ੈਸਲੇ ਕੀਤੇ ਜਾਣਗੇ

ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਗਏ ਸਵਾਲ

ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਚ ਅਧਿਕਾਰੀਆਂ ਨੇ ਹੜਬੜਾਹਟ ਵਿੱਚ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟਾਂ ਨੂੰ ਵਟਸਐਪ ਰਾਹੀਂ ਗੁੰਮ ਹੋਏ ਪ੍ਰਸ਼ਨ ਭੇਜੇ। ਕਈ ਕੇਂਦਰਾਂ ‘ਤੇ ਅਧਿਆਪਕਾਂ ਨੇ ਇਹ ਸਵਾਲ ਬਲੈਕਬੋਰਡ ‘ਤੇ ਲਿਖੇ, ਜਿਸ ਕਾਰਨ ਵਿਦਿਆਰਥੀਆਂ ਦਾ 20 ਤੋਂ 30 ਮਿੰਟ ਤੱਕ ਕੀਮਤੀ ਸਮਾਂ ਬਰਬਾਦ ਹੋ ਗਿਆ। ਪੇਂਡੂ ਖੇਤਰਾਂ ਵਿੱਚ ਇੰਟਰਨੈੱਟ ਦੀ ਕਮਜ਼ੋਰ ਸਹੂਲਤ ਕਾਰਨ ਕਈ ਵਿਦਿਆਰਥੀਆਂ ਤੱਕ ਇਹ ਸਵਾਲ ਪਹੁੰਚ ਹੀ ਨਹੀਂ ਸਕੇ। ਭਾਵੇਂ ਬੋਰਡ ਨੇ ਇਸ ਤਰੀਕੇ ਨਾਲ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਇਸ ਕਾਰਵਾਈ ਨੇ ਕਈ ਗੰਭੀਰ ਸਵਾਲ ਜ਼ਰੂਰ ਖੜ੍ਹੇ ਕਰ ਦਿੱਤੇ ਹਨ।

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (21-02-2026) ਅੰਮ੍ਰਿਤਸਰ ਤੋਂ।

ਪ੍ਰਸ਼ਨ‑ਪੱਤਰ ਦੇ ਕਈ ਸ਼ਬਦ ਗਲਤ ਤਰੀਕੇ ਨਾਲ ਬਦਲੇ ਗਏ

ਇਸ ਤੋਂ ਇਲਾਵਾ, ਪ੍ਰਸ਼ਨ ਨੰਬਰ 28 ਵਿੱਚ ਅੰਗਰੇਜ਼ੀ ਵਰਜਨ ਵਿੱਚ “coal (ਕੋਲ)” ਲਿਖਿਆ ਗਿਆ ਹੈ, ਜਦਕਿ ਹਿੰਦੀ ਵਰਜਨ ਵਿੱਚ “coke” ਦਰਜ ਹੈ। ਵਿਗਿਆਨ ਅਧਿਆਪਕਾਂ ਦੇ ਮੁਤਾਬਕ “ਕੋਲ” ਅਤੇ “ਕੋਕ” ਦੋ ਵੱਖ‑ਵੱਖ ਪਦਾਰਥ ਹਨ ਅਤੇ ਦੋਵੇਂ ਹੀ ਅੱਠਵੀਂ ਜਮਾਤ ਦੇ ਸਿਲੇਬਸ ਵਿੱਚ ਸ਼ਾਮਲ ਹਨ। ਪੰਜਾਬੀ ਅਨੁਵਾਦ ਦੌਰਾਨ ਕਿਸ ਨਿਗਰਾਨ ਸਟਾਫ਼ ਨੇ “ਕੋਲ” ਲਿਖਵਾਇਆ ਅਤੇ ਕਿਸ ਨੇ “ਕੋਕ”—ਇਹ ਗਲਤਫ਼ਹਿਮੀ ਸਿੱਧੇ ਤੌਰ ‘ਤੇ ਵਿਦਿਆਰਥੀਆਂ ਦੇ ਪੰਜ ਅੰਕਾਂ ‘ਤੇ ਅਸਰ ਪਾ ਸਕਦੀ ਹੈ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਵੇਗਾ।

punjab-school-education-board-5

punjab-school-education-board-5

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.