Last Updated: November 27, 2026

Dainik Savera Times Logo

ਮਿਡਲ ਸਕੂਲਾਂ ‘ਚ ਵੱਡਾ ਬਦਲਾਅ: 2 ਅਧਿਆਪਕਾਂ ਨਾਲ 9 Subject, ਯੂਨੀਅਨ ਨੇ ਦਿੱਤੀ ਚੇਤਾਵਨੀ

14 April 2026 ਅੱਪਡੇਟ ਕੀਤਾ ਗਿਆ

ਮਿਡਲ ਸਕੂਲਾਂ ‘ਚ ਵੱਡਾ ਬਦਲਾਅ: 2 ਅਧਿਆਪਕਾਂ ਨਾਲ 9 Subject, ਯੂਨੀਅਨ ਨੇ ਦਿੱਤੀ ਚੇਤਾਵਨੀ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਸਿੱਖਿਆ ਵਿਭਾਗ ਨੇ ਮਿਡਲ ਸਕੂਲਾਂ ਵਿੱਚ ਅਧਿਆਪਕਾਂ ਦੀ ਤਾਇਨਾਤੀ ਨੂੰ ਵਿਦਿਆਰਥੀਆਂ ਦੀ ਗਿਣਤੀ ਨਾਲ ਜੋੜਦੇ ਹੋਏ ਨਵਾਂ ਫ਼ੈਸਲਾ ਲਿਆ ਹੈ। ਇਸ ਬਦਲਾਅ ਨਾਲ ਕਈ ਸਕੂਲਾਂ ਵਿੱਚ ਮਾਸਟਰ ਕੈਡਰ ਦੀਆਂ ਪੋਸਟਾਂ ਘਟ ਸਕਦੀਆਂ ਹਨ, ਜਿਸ ਕਰਕੇ ਮਾਸਟਰ ਕੈਡਰ ਯੂਨੀਅਨ ਨੇ ਇਸ ਦਾ ਵਿਰੋਧ ਕੀਤਾ ਹੈ

ਇਹ ਸਵਾਲ ਤੁਹਾਡੇ ਮਨ ਵਿੱਚ ਵੀ ਹੋਣਾ ਕੀ ਕੈਡਰ ਆਖ਼ਿਰ ਕੀ ਹੁੰਦਾ ਹੈ। ਮਾਸਟਰ ਕੈਡਰ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਿੱਚ ਇੱਕ ਮਹੱਤਵਪੂਰਨ ਅਧਿਆਪਕ ਕੈਡਰ ਹੁੰਦਾ ਹੈ। ਇਹ ਉਹ ਅਧਿਆਪਕ ਹੁੰਦੇ ਹਨ ਜੋ ਮਿਡਲ ਅਤੇ ਹਾਈ ਸਕੂਲਾਂ ਵਿੱਚ ਵਿਸ਼ੇ-ਵਾਰ ਪੜ੍ਹਾਉਣ ਲਈ ਭਰਤੀ ਕੀਤੇ ਜਾਂਦੇ ਹਨ।

ਨਵੇਂ ਹੁਕਮਾਂ ਅਨੁਸਾਰ ਮਿਡਲ ਸਕੂਲਾਂ ਵਿੱਚ ਹੁਣ ਸਿਰਫ਼ ਦੋ ਅਧਿਆਪਕ ਹੀ ਪੰਜਾਬੀ, ਹਿੰਦੀ, ਗਣਿਤ, ਵਿਗਿਆਨ, ਸਮਾਜਿਕ ਵਿਦਿਆ, ਅੰਗਰੇਜ਼ੀ, ਪੀ.ਟੀ., ਡਰਾਇੰਗ, ਕੰਪਿਊਟਰ ਅਤੇ ਖੇਤੀਬਾੜੀ ਵਰਗੇ ਨੌਂ ਵਿਸ਼ੇ ਪੜ੍ਹਾਉਣਗੇ। ਯੂਨੀਅਨ ਦਾ ਕਹਿਣਾ ਹੈ ਕਿ ਇੱਕ ਵਿਸ਼ੇ ਦਾ ਅਧਿਆਪਕ ਹੋਰ ਸਾਰੇ ਵਿਸ਼ੇ ਢੰਗ ਨਾਲ ਨਹੀਂ ਪੜ੍ਹਾ ਸਕਦਾ, ਜਿਸ ਨਾਲ ਸਿੱਖਿਆ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ।

ਜਲੰਧਰ ਨੇੜੇ ਦਿਨਦਿਹਾੜੇ ਕਿਡਨੈਪਿੰਗ: ਹਥਿਆਰਬੰਦ ਗਿਰੋਹ ਨੇ ਨੌਜਵਾਨ ਨੂੰ ਜਬਰਦਸਤੀ ਕਾਰ ਵਿੱਚ ਲਿਜਾਇਆ, 1 ਗ੍ਰਿਫ਼ਤਾਰ

 

ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਤੈਨਾਤੀ ਇਸ ਤਰ੍ਹਾਂ ਹੋਵੇਗੀ:
30 ਤੱਕ — 2 ਅਧਿਆਪਕ
60 ਤੱਕ — 3 ਅਧਿਆਪਕ
90 ਤੱਕ — 4 ਅਧਿਆਪਕ

 

ਵਿਭਾਗ ਨੇ ਵੱਧ ਅਧਿਆਪਕਾਂ ਨੂੰ ਹੋਰ ਸਕੂਲਾਂ ਵਿੱਚ ਅਸਥਾਈ ਤੌਰ ‘ਤੇ ਭੇਜਣ ਦੇ ਹੁਕਮ ਵੀ ਦਿੱਤੇ ਹਨ। ਯੂਨੀਅਨ ਨੇ ਮੰਗ ਕੀਤੀ ਹੈ ਕਿ ਖਾਲੀ ਪਦ ਭਰੇ ਜਾਣ, ਇਹ ਹੁਕਮ ਵਾਪਸ ਲਏ ਜਾਣ ਅਤੇ ਹਰ ਵਿਸ਼ੇ ਲਈ ਵੱਖਰਾ ਅਧਿਆਪਕ ਰੱਖਿਆ ਜਾਵੇ। ਨਹੀਂ ਤਾਂ ਉਹ ਆਗਾਮੀ ਸਮੇਂ ਵਿੱਚ ਆੰਦੋਲਨ ਕਰਨ ਦੀ ਚੇਤਾਵਨੀ ਦੇ ਰਹੇ ਹਨ।

 

ਯੂਨੀਅਨ ਨੇ ਇਸ ਫ਼ੈਸਲੇ ‘ਤੇ ਗੰਭੀਰ ਸਵਾਲ ਉਠਾਏ ਹਨ। ਯੂਨੀਅਨ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਇੱਕ ਵਿਸ਼ੇ ਵਿੱਚ ਤਜਰਬੇਕਾਰ ਅਧਿਆਪਕ ਗਣਿਤ, ਵਿਗਿਆਨ, ਅੰਗਰੇਜ਼ੀ ਜਾਂ ਸਮਾਜਿਕ ਵਿਦਿਆ ਵਰਗੇ ਹੋਰ ਵਿਸ਼ੇ ਢੰਗ ਨਾਲ ਨਹੀਂ ਪੜ੍ਹਾ ਸਕਦਾ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਸਿੱਧਾ ਨਕਾਰਾਤਮਕ ਪ੍ਰਭਾਵ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਮਿਡਲ ਸਕੂਲਾਂ ਵਿੱਚ ਚਾਰ ਵਿਸ਼ੇ ਅਧਿਆਪਕ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਹੁਣ ਇਸ ਗਿਣਤੀ ਨੂੰ ਘਟਾ ਕੇ ਦੋ ਤੱਕ ਸੀਮਿਤ ਕਰਨਾ ਸਿੱਖਿਆ ਦੀ ਗੁਣਵੱਤਾ ਨੂੰ ਕਮਜ਼ੋਰ ਕਰੇਗਾ। ਇਸਦੇ ਨਾਲ ਹੀ ਮਾਸਟਰ ਕੈਡਰ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਵਿੱਚ ਖਾਲੀ ਪਦ ਤੁਰੰਤ ਭਰੇ ਜਾਣ, ਮਿਡਲ ਸਕੂਲਾਂ ਨਾਲ ਸੰਬੰਧਿਤ ਇਹ ਨਵਾਂ ਹੁਕਮ ਵਾਪਸ ਲਿਆ ਜਾਵੇ ਅਤੇ ਹਰ ਵਿਸ਼ੇ ਲਈ ਵੱਖਰਾ ਅਧਿਆਪਕ ਨਿਯੁਕਤ ਕੀਤਾ ਜਾਵੇ। ਯੂਨੀਅਨ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਆਗਾਮੀ ਸਮੇਂ ਵਿੱਚ ਆੰਦੋਲਨ ਦਾ ਰਾਹ ਵੀ ਅਪਣਾ ਸਕਦੇ ਹਨ।

major-change-middle-schools-2-teachers

major-change-middle-schools-2-teachers

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.