Site icon Dainik Savera Punjab

ਮਜੀਠਾ: ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਸਿਕੰਦਰ ਸਿੰਘ ‘ਤੇ ਅੰਨ੍ਹੇਵਾਹ ਫਾਇਰਿੰਗ, ਵਾਲ-ਵਾਲ ਬਚੇ

ਪੰਜਾਬ ਡੈਕਸ: ਪੰਜਾਬ ਦੇ ਮਜੀਠਾ ਹਲਕੇ ਵਿੱਚ ਬੀਤੀ ਰਾਤ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿਦੋਵਾਲੀ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਮਲੇ ਵਿੱਚ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਕਿਵੇਂ ਹੋਇਆ ਹਮਲਾ:

ਰਾਤ ਕਰੀਬ 9:30 ਵਜੇ ਸਿਕੰਦਰ ਸਿੰਘ ਖਿਦੋਵਾਲੀ ਆਪਣੇ ਵਰਕਰਾਂ ਨਾਲ ਬੋਲੈਰੋ ਗੱਡੀ ‘ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ। ਜਦੋਂ ਉਹ ਪਿੰਡ ਪੰਨਵਾਂ ਅਤੇ ਖਿੱਦੋਵਾਲੀ ਦੇ ਨੇੜੇ ਪਹੁੰਚੇ, ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ‘ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜੋਂ:

ਤਰਨਤਾਰਨ ‘ਚ ਵੱਡਾ ਹਾਦਸਾ: ਬੰਦ ਪੈਕਟ ਮਟਰਾਂ ਦੀ ਸਬਜ਼ੀ ਖਾਣ ਨਾਲ ਇੱਕ ਦੀ ਮੌਤ, 4 ਗੰਭੀਰ ਬੀਮਾਰ

ਤਰਨਤਾਰਨ ‘ਚ ਵੱਡਾ ਹਾਦਸਾ: ਬੰਦ ਪੈਕਟ ਮਟਰਾਂ ਦੀ ਸਬਜ਼ੀ ਖਾਣ ਨਾਲ ਇੱਕ ਦੀ ਮੌਤ, 4 ਗੰਭੀਰ ਬੀਮਾਰ

ਗੱਡੀ ‘ਤੇ ਲੱਗੀਆਂ ਗੋਲੀਆਂ:

ਇਸ ਹਮਲੇ ਵਿੱਚ ਗੋਲੀਆਂ ਸਿੱਧੀਆਂ ਗੱਡੀ ‘ਤੇ ਲੱਗੀਆਂ, ਜਿਸ ਕਾਰਨ ਚੇਅਰਮੈਨ ਸਿਕੰਦਰ ਸਿੰਘ ਵਾਲ-ਵਾਲ ਬਚ ਗਏ।

ਹਮਲਾਵਰ ਫਰਾਰ:

ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਅਤੇ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

majitha-block-samiti-sikandar-singh

 

Exit mobile version