ਪੰਜਾਬ ਡੈਕਸ: ਤਰਨਤਾਰਨ ਦੇ ਪਿੰਡ ਦੁਗਲਵਾਲਾ ਵਿੱਚ ਬਾਜ਼ਾਰੋਂ ਲਿਆਂਦੇ ਬੰਦ ਪੈਕਟ ਦੇ ਮਟਰਾਂ ਦੀ ਸਬਜ਼ੀ ਖਾਣ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ। ਇਹ ਸਬਜ਼ੀ ਖਾਣ ਕਰਕੇ ਫੂਡ ਪੋਇਜ਼ਨਿੰਗ (ਖਾਣਾ ਜ਼ਹਿਰੀਲਾ ਹੋਣ) ਕਾਰਨ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਚਾਰ ਹੋਰ ਮੈਂਬਰ ਗੰਭੀਰ ਬਿਮਾਰ ਹੋ ਗਏ।
ਕਿਵੇਂ ਵਾਪਰੀ ਘਟਨਾ:
ਪਰਿਵਾਰ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤਰਨਤਾਰਨ ਦੀ ਇੱਕ ਦੁਕਾਨ ਤੋਂ ਮਟਰਾਂ ਦਾ ਬੰਦ ਪੈਕੇਟ ਖਰੀਦਿਆ ਸੀ। ਮੰਗਲਵਾਰ ਦੀ ਰਾਤ ਨੂੰ ਜਦੋਂ ਪਰਿਵਾਰ ਨੇ ਇਹ ਸਬਜ਼ੀ ਬਣਾ ਕੇ ਖਾਧੀ, ਤਾਂ ਸਾਰਿਆਂ ਦੀ ਤਬੀਅਤ ਖ਼ਰਾਬ ਹੋ ਗਈ। ਜੋ ਕੀ ਕਾਫ਼ੀ ਚਿੰਤਾਜਨਕ ਗੱਲ ਹੋਏਗੀ ਕਿ ਹੁਣ ਬੰਦ ਪੈਕਟਾ ਚ ਕਿਵੇਂ ਦੀਆਂ ਸਾਨੂੰ ਇਹ ਸਭ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜੋਂ:
ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅ੍ਰੰਮਿਤਸਰ ਤੋ (19-June-2026)
ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅ੍ਰੰਮਿਤਸਰ ਤੋ (19-June-2026)
ਕਿਸਦੀ ਹੋਈ ਮੌਤ:
ਸਬਜ਼ੀ ਖਾਣ ਤੋਂ ਕੁਝ ਦੇਰ ਬਾਅਦ ਪਰਿਵਾਰ ਦੇ ਕਾਮੇ ਜਗਤਾਰ ਸਿੰਘ ਜੱਗੀ ਦੇ ਪੇਟ ਵਿੱਚ ਅਚਾਨਕ ਬਹੁਤ ਤੇਜ਼ ਦਰਦ ਸ਼ੁਰੂ ਹੋਇਆ। ਹਸਪਤਾਲ ਲੈ ਕੇ ਜਾਣ ਦੌਰਾਨ ਉਸਦੀ ਮੌਤ ਹੋ ਗਈ।
ਬਾਕੀ ਮੈਂਬਰਾਂ ਦੀ ਹਾਲਤ:
ਜਗਤਾਰ ਸਿੰਘ ਦੀ ਪਤਨੀ, ਦਿਲਬਾਗ ਸਿੰਘ ਖ਼ੁਦ ਅਤੇ ਉਨ੍ਹਾਂ ਦੀਆਂ ਦੋਵੇਂ ਨੂੰਹਾਂ ਨੇ ਵੀ ਪੇਟ ਦਰਦ ਦੀ ਸ਼ਿਕਾਇਤ ਕੀਤੀ। ਇਨ੍ਹਾਂ ਚਾਰਾਂ ਨੂੰ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
tarn-taran-family-falls-ill-after-eating-sealed-packet-vegetable-one-dead
