ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕ ਝਗੜੇ ਨੂੰ ਰੋਕਣ ਲਈ ਪਹੁੰਚੀ PCR ਟੀਮ ‘ਤੇ ਇੱਕ ਨੌਜਵਾਨ ਨੇ ਜਾਨਲੇਵਾ ਹਮਲਾ ਕਰ ਦਿੱਤਾ। ਦੋਸ਼ੀ ਨੇ ਡਿਊਟੀ ‘ਤੇ ਮੌਜੂਦ ਏਐਸਆਈ ਦੀ ਵਰਦੀ ਫਾੜ ਦਿੱਤੀ ਅਤੇ ਕਾਂਸਟੇਬਲ ਦੀ ਗਰਦਨ ‘ਤੇ ਕੱਚ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਬਚਾਅ ਦੌਰਾਨ ਕੱਚ ਕਾਂਸਟੇਬਲ ਦੇ ਮੋਢੇ ‘ਤੇ ਲੱਗਿਆ ਜਿਸ ਨਾਲ ਉਹ ਜ਼ਖਮੀ ਹੋ ਗਿਆ। ਹਮਲੇ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਰੋਜ਼ਾਨਾ ਸਿਰਫ਼ 10 ਮਿੰਟ ਦੀ ਕਸਰਤ, ਕੈਂਸਰ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ।
ਸ਼ਿਕਾਇਤਕਰਤਾ ਕਾਂਸਟੇਬਲ ਬਲਵਿੰਦਰ ਸਿੰਘ ਦੇ ਬਿਆਨ ਅਨੁਸਾਰ 7 ਮਾਰਚ ਦੀ ਰਾਤ ਉਹ ਅਤੇ ਏਐਸਆਈ ਸਰਬਜੀਤ ਸਿੰਘ PCR 21 ‘ਤੇ ਡਿਊਟੀ ਕਰ ਰਹੇ ਸਨ। ਕੰਟਰੋਲ ਰੂਮ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੋਹਿਤ ਕੁਮਾਰ ਅਤੇ ਉਸਦਾ ਰਿਸ਼ਤੇਦਾਰ ਸਲੀਮ ਮਸੀਹ ਉਰਫ਼ ਵਿੱਕੀ ਮੁਹੱਲਾ ਬੇਅੰਤ ਪੁਰਾ ਵਿੱਚ ਝਗੜ ਰਹੇ ਹਨ।
ਪੁਲਿਸ ਟੀਮ ਜਦੋਂ ਮੌਕੇ ‘ਤੇ ਪਹੁੰਚੀ ਤਾਂ ਸਲੀਮ ਮਸੀਹ ਆਪਣੇ ਚਾਚੇ ਤਿਲਕ ਮਸੀਹ ਨਾਲ ਲੜਾਈ ਕਰ ਰਿਹਾ ਸੀ ਅਤੇ ਨਸ਼ੇ ਦੀ ਹਾਲਤ ਵਿੱਚ ਸੀ। ਪੁਲਿਸ ਨੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਟੀਮ ਨਾਲ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਹੰਗਾਮੇ ਦੌਰਾਨ ਉਸਨੇ ਏਐਸਆਈ ਦੀ ਵਰਦੀ ਫਾੜ ਦਿੱਤੀ ਅਤੇ ਕਾਂਸਟੇਬਲ ਬਲਵਿੰਦਰ ਸਿੰਘ ‘ਤੇ ਕੱਚ ਨਾਲ ਹਮਲਾ ਕਰ ਦਿੱਤਾ।
ਪਿਆਜ਼ ‘ਤੇ ਕਾਲੇ ਧੱਬੇ ਮਿੱਟੀ ਨਹੀਂ, ਕਾਲੀ ਫਫੂੰਦੀ: ਜੋ ਤੁਹਾਡੇ ਸ਼ਰੀਰ ਨੂੰ ਦਿਨੋਂ-ਦਿਨ ਖਾ ਰਿਹਾ ਹੈ!
ਮੋਤੀ ਨਗਰ ਪੁਲਿਸ ਨੇ ਸਲੀਮ ਮਸੀਹ ਉਰਫ਼ ਵਿੱਕੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਫਰਾਰ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਜ਼ਖਮੀ ਕਾਂਸਟੇਬਲ ਦਾ ਮੈਡੀਕਲ ਮੁਆਇਨਾ ਕਰਵਾਇਆ ਗਿਆ ਹੈ।
