Last Updated: October 18, 2026

Dainik Savera Times Logo

ਲੁਧਿਆਣਾ: ਵਿਅਕਤੀ ਦੀ ਦਾੜ੍ਹੀ-ਕੇਸ ਕੱਟੇ, ਮੂੰਹ ਕਾਲਾ,ਛਿੱਤਰਾਂ ਦਾ ਹਾਰ ਪਾਇਆਂ,5 ਲੋਕਾਂ ਖ਼ਿਲਾਫ਼ ਮਾਮਲਾ ਦਰਜ

27 November 2025 ਅੱਪਡੇਟ ਕੀਤਾ ਗਿਆ

ਲੁਧਿਆਣਾ: ਵਿਅਕਤੀ ਦੀ ਦਾੜ੍ਹੀ-ਕੇਸ ਕੱਟੇ, ਮੂੰਹ ਕਾਲਾ,ਛਿੱਤਰਾਂ ਦਾ ਹਾਰ ਪਾਇਆਂ,5 ਲੋਕਾਂ ਖ਼ਿਲਾਫ਼ ਮਾਮਲਾ ਦਰਜ

Ludhiana news : ਲੁਧਿਆਣਾ ਦੇ ਸਮਰਾਲਾ ਨੇੜੇ ਸ਼ਮਸ਼ਪੁਰ ਪਿੰਡ ਵਿੱਚ ਇੱਕ ਦਰਦਨਾਕ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 40 ਸਾਲਾ ਵਿਅਕਤੀ ਨਾਲ ਬੇਹਿਮਾਨਾ ਤਰੀਕੇ ਨਾਲ ਦਾੜ੍ਹੀ ਅਤੇ ਕੇਸ ਕੱਟ ਕੇ, ਮੂੰਹ ਕਾਲਾ ਕਰਕੇ ਅਤੇ ਛਿੱਤਰਾਂ ਦਾ ਹਾਰ ਪਾ ਕੇ ਪਿੰਡ ਵਿੱਚ ਘੁਮਾਇਆ ਗਿਆ। ਘਟਨਾ ਤੋਂ ਬਾਅਦ ਪੀੜਤ ਨੂੰ ਗੰਭੀਰ ਹਾਲਤ ਵਿੱਚ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਦੀ ਪੂਰੀ ਕਹਾਣੀ

ਪੀੜਤ ਪਰਿਵਾਰ ਦੇ ਦਾਅਵੇ ਅਨੁਸਾਰ, ਪਿੰਡ ਦੀ ਇੱਕ ਵਿਵਾਹਿਤ ਇਸਤਰੀ, ਜੋ ਤਿੰਨ ਬੱਚਿਆਂ ਦੀ ਮਾਂ ਹੈ, ਕਈ ਦਿਨ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਅਕਸਰ ਉਹਨਾਂ ਦੇ ਪੁੱਤਰ ਨੂੰ ਘਰ ਰੋਟੀ ਦੇਣ ਜਾਂਦੀ ਸੀ। ਪੀੜਤ ਦੀ ਮਾਤਾ ਦਾ ਕਹਿਣਾ ਹੈ ਕਿ ਇਸ ਸਬੰਧੀ ਉਸ ਨੇ ਸਰਪੰਚ ਨੂੰ ਵੀ ਜਾਣਕਾਰੀ ਦਿੱਤੀ ਸੀ।

ਪਰਿਵਾਰ ਦੇ ਮੁਤਾਬਕ, ਉਸ ਇਸਤਰੀ ਨੇ ਹੀ ਪੀੜਤ ਵਿਅਕਤੀ ਨੂੰ ਘਰ ਸੱਦਿਆ ਅਤੇ ਦੋਵੇਂ ਕਿਤੇ ਚਲੇ ਗਏ। ਇਸ ਤੋਂ ਬਾਅਦ ਇਸਤਰੀ ਦੇ ਪਰਿਵਾਰ ਵਾਲੇ ਦੋਵਾਂ ਨੂੰ ਕਿਸੇ ਥਾਂ ਤੋਂ ਲੱਭ ਲਿਆਏ ਅਤੇ ਪੀੜਤ ਨੂੰ ਬੇਰਹਿਮੀ ਨਾਲ ਪਹਿਲਾਂ ਇੱਕ ਘਰ, ਫਿਰ ਰਿਸ਼ਤੇਦਾਰ ਦੇ ਘਰ ਤੇ ਆਖ਼ਿਰ ਵਿੱਚ ਉਟਾਲਾ ਪਿੰਡ ਦੇ ਰਾਹ ਵਿੱਚ ਲੈ ਜਾ ਕੇ ਸਾਰੀ ਰਾਤ ਕੁੱਟਦੇ ਰਹੇ।

READ ALSO : ਬ੍ਰੇਕਿੰਗ:’ਆਪ’ ਨੇਤਾ ਦੇ ਘਰ ‘ਤੇ ਦੇਰ ਰਾਤ ਤਾਂਬੜਤੋੜ ਫਾਈਰਿੰਗ,16 ਤੋਂ ਵੱਧ fire ਕੀਤੇ

ਸਵੇਰੇ ਪੀੜਤ ਨੂੰ ਨਿਮ ਦੇ ਦਰਖ਼ਤ ਹੇਠਾਂ ਬੇਹਾਲ ਹਾਲਤ ਵਿੱਚ ਖੜ੍ਹਾ ਕੀਤਾ ਗਿਆ—ਦਾੜ੍ਹੀ-ਕੇਸ ਕੱਟੇ ਹੋਏ, ਮੂੰਹ ਕਾਲਾ ਕੀਤਾ ਹੋਇਆ ਅਤੇ ਗਲ ਵਿੱਚ ਛਿੱਤਰਾਂ ਦਾ ਹਾਰ ਪਾਇਆ ਗਿਆ ਸੀ। ਪੀੜਤ ਦੀ ਮਾਤਾ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਅੰਮ੍ਰਿਤਧਾਰੀ ਹੈ, ਜਦਕਿ ਪੁਲਿਸ ਇਸ ਗੱਲ ਨਾਲ ਸਹਿਮਤ ਨਹੀਂ।

ਦੋਵੇਂ ਪੱਖਾਂ ਵੱਲੋਂ ਸ਼ਿਕਾਇਤਾਂ

ਥਾਣੇ ਦੇ ਉਪ ਪੁਲਿਸ ਕਪਤਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਪੀੜਤ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪਿੰਡ ਦੇ ਪੰਜ ਲੋਕਾਂ ਨੇ ਉਸ ਨੂੰ ਬੰਦੀ ਬਣਾ ਕੇ ਕੁੱਟਮਾਰ ਕੀਤੀ ਅਤੇ ਉਸਦਾ ਮੂੰਹ ਕਾਲਾ ਕਰਕੇ ਕੇਸ ਕੱਟੇ।

ਇਸੇ ਇਸਤਰੀ (ਉਮਰ ਲਗਭਗ 37 ਸਾਲ) ਨੇ ਵੀ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ ਕਿ ਇਹ ਵਿਅਕਤੀ ਉਸਨੂੰ ਜ਼ਬਰਦਸਤੀ ਅਨੰਦਪੁਰ ਸਾਹਿਬ ਲੈ ਗਿਆ ਸੀ। ਪੁਲਿਸ ਦੋਵੇਂ ਪੱਖਾਂ ਦੀਆਂ ਸ਼ਿਕਾਇਤਾਂ ‘ਤੇ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੀ ਹੈ।

ਪੁਲਿਸ ਦੀ ਕਾਰਵਾਈ ਅਤੇ ਅਗਲਾ ਕਦਮ

ਪੰਜਨਾਂ ਦੇ ਖ਼ਿਲਾਫ਼ ਮਾਮਲਾ ਦਰਜ

ਦੋਵੇਂ ਪੱਖਾਂ ਦੇ ਬਿਆਨ ਇਕੱਠੇ ਕੀਤੇ ਜਾ ਰਹੇ ਹਨ

ਮੈਡੀਕਲ ਰਿਪੋਰਟਾਂ ਵੀ ਜਾਂਚ ਦਾ ਮਹੱਤਵਪੂਰਨ ਹਿੱਸਾ ਬਣਨਗੀਆਂ

ਇਹ ਮਾਮਲਾ ਪਿੰਡ ਵਿੱਚ ਕਾਫ਼ੀ ਤਣਾਅ ਅਤੇ ਰੋਸ ਦਾ ਕਾਰਣ ਬਣਿਆ ਹੋਇਆ ਹੈ, ਅਤੇ ਪੁਲਿਸ ਵੱਲੋਂ ਸੁਰੱਖਿਆ ਦੇ ਪ੍ਰਬੰਧ ਵਧਾਏ ਗਏ ਹਨ।

RL : Phagwara ‘ਚ AAP ਆਗੂ ਦਲਜੀਤ ਰਾਜੂ ਦੇ ਘਰ ਫਾਇਰਿੰਗ


ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.