skip to content

Last Updated: October 7, 2026

Dainik Savera Times Logo

Ludhiana Gas Leak : ਲੁਧਿਆਣਾ ‘ਚ ਮੁੜ ਵਾਪਰਿਆ ਗੈਸ ਲੀਕ ਕਾਂਡ, ਪਿਓ-ਪੁੱਤ ਸਮੇਤ 3 ਮਜਦੂਰਾਂ ਦੀ ਮੌਤ, ਕਈ ਗੰਭੀਰ

4 months ਪਹਿਲਾ

Ludhiana Gas Leak : ਲੁਧਿਆਣਾ ‘ਚ ਮੁੜ ਵਾਪਰਿਆ ਗੈਸ ਲੀਕ ਕਾਂਡ, ਪਿਓ-ਪੁੱਤ ਸਮੇਤ 3 ਮਜਦੂਰਾਂ ਦੀ ਮੌਤ, ਕਈ ਗੰਭੀਰ

Ludhiana Gas Leak : ਲੁਧਿਆਣਾ ‘ਚ ਇੱਕ ਵਾਰ ਮੁੜ ਫੈਕਟਰੀ ‘ਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚਾਬੀਆਂ-ਪਾਨੇ ਆਦਿ ਟੂਲ ਬਣਾਉਣ ਵਾਲੀ ਫੈਕਟਰੀ ‘ਚ ਗੈਸ ਲੀਕ ਹੋਣ ਕਾਰਨ 3 ਮਜਦੂਰਾਂ ਦੀ ਮੌਤ ਹੋ ਗਈ, ਜਦਕਿ ਕਈ ਮਜਦੂਰ ਬੇਹੋਸ਼ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਮਜਦੂਰਾਂ ਨੂੰ ਨਹੀਂ ਮਿਲਿਆ ਸੰਭਲਣ ਦਾ ਮੌਕਾ

ਚਸ਼ਮਦੀਦਾਂ ਦੇ ਅਨੁਸਾਰ, ਫੈਕਟਰੀ ਵਿੱਚ ਕੰਮ ਆਮ ਵਾਂਗ ਚੱਲ ਰਿਹਾ ਸੀ, ਜਦੋਂ ਅਚਾਨਕ ਇੱਕ ਗੈਸ ਪਾਈਪਲਾਈਨ ਲੀਕ ਹੋਣ ਲੱਗੀ। ਜ਼ਹਿਰੀਲੀ ਗੈਸ ਕੁਝ ਮਿੰਟਾਂ ਵਿੱਚ ਹੀ ਪੂਰੀ ਫੈਕਟਰੀ ਵਿੱਚ ਫੈਲ ਗਈ। ਗੈਸ ਦਾ ਪ੍ਰਭਾਵ ਇੰਨਾ ਤੇਜ਼ ਸੀ ਕਿ ਉੱਥੇ ਮੌਜੂਦ ਕਾਮਿਆਂ ਕੋਲ ਬਚਣ ਦਾ ਸਮਾਂ ਨਹੀਂ ਸੀ। ਦਮ ਘੁੱਟਣ ਅਤੇ ਅੱਖਾਂ ਵਿੱਚ ਗੰਭੀਰ ਜਲਣ ਕਾਰਨ ਕਈ ਕਾਮੇ ਫੈਕਟਰੀ ਦੇ ਅੰਦਰ ਡਿੱਗ ਪਏ।

ਹਾਦਸੇ ਦੀ ਖ਼ਬਰ ਮਿਲਦੇ ਹੀ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਮ੍ਰਿਤਕਾਂ ਦੀ ਪਛਾਣ ਪਿਤਾ ਮਾਨ ਸਿੰਘ ਅਤੇ ਪੁੱਤਰ ਅਮਿਤ ਅਤੇ ਸ਼੍ਰੀਰਾਮ ਵਜੋਂ ਹੋਈ ਹੈ। ਮਾਨ ਸਿੰਘ ਅਤੇ ਅਮਿਤ ਮਸ਼ੀਨ ਹੇਠੋਂ ਮਿੱਟੀ ਨੂੰ ਟਰਾਲੀ ਵਿੱਚ ਲੋਡ ਕਰਨ ਗਏ ਸਨ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਅਮਿਤ ਵਿਆਹਿਆ ਹੋਇਆ ਸੀ ਅਤੇ ਉਸਦੀ ਇੱਕ ਸਾਲ ਦੀ ਧੀ ਹੈ।

ਐਸਡੀਐਮ ਜਸਲੀਨ ਭੁੱਲਰ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਮਾਨ ਸਿੰਘ ਅਤੇ ਅਮਿਤ, ਇੱਕ ਮਸ਼ੀਨ ਤੋਂ ਮਿੱਟੀ ਇਕੱਠੀ ਕਰਨ ਗਏ ਸਨ, ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਕਿਹਾ ਕਿ ਸੂਚਨਾ ਮਿਲੀ ਸੀ ਕਿ ਇੱਥੇ ਕੁਝ ਲੋਕਾਂ ਦੀ ਮੌਤ ਹੋ ਗਈ ਹੈ। ਇਹ ਫੈਕਟਰੀ ਦੀਪ ਟੂਲਸ, ਆਰਕੇ ਰੋਡ ‘ਤੇ ਸਥਿਤ ਹੈ। ਇਹ ਹਾਦਸਾ ਰਾਤ 2 ਵਜੇ ਹੋਇਆ। ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਲੋਕ ਗੰਭੀਰ ਜ਼ਖਮੀ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.