Site icon Dainik Savera Punjab

ਲੁਧਿਆਣਾ ਵਿਖੇਂ ਫੈਕਟਰੀ ‘ਚ ਹੋਇਆਂ ਜ਼ੋਰ ਦਾਰ ਧਮਾਕਾ, ਇਕ ਦੀ ਦਰਦਨਾਕ ਮੌਤ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੋਤੀ ਨਗਰ ਦੇ ਆਰ. ਕੇ. ਰੋਡ (R. K. Road)  ‘ਤੇ ਸਥਿਤ ਇੱਕ ਫੈਕਟਰੀ ਵਿੱਚ ਭਿਆਨਕ ਗੈਸ ਧਮਾਕਾ ਹੋਇਆ, ਜਿਸ ਨਾਲ ਪੂਰਾ ਇਲਾਕਾ ਦਹਿਸ਼ਤ ਵਿੱਚ ਆ ਗਿਆ। ਧਮਾਕੇ ਦੀ ਤਾਕਤ ਇੰਨੀ ਜ਼ਬਰਦਸਤ ਸੀ ਕਿ ਲੋਕ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲ ਪਏ। ਸੂਰਿਆ ਨਿਟਵੀਅਰ ਫੈਕਟਰੀ (Knitwear factory) ਵਿੱਚ ਹੋਏ ਇਸ ਧਮਾਕੇ ਨੇ ਕੰਧਾਂ ਨੂੰ ਢਾਹ ਦਿੱਤਾ ਅਤੇ ਅੰਦਰ ਸੁੱਤੇ ਇੱਕ ਸਹਾਇਕ ਨੂੰ ਅੱਗ ਦੀਆਂ ਲਪਟਾਂ ਨੇ ਘੇਰ ਲਿਆ, ਜਿਸ ਕਾਰਨ ਉਸਦੀ ਮੌਤ ਮੌਕੇ ‘ਤੇ ਹੀ ਹੋ ਗਈ। ਧਮਾਕੇ ਦੀ ਗੂੰਜ ਦੂਰ ਤੱਕ ਸੁਣੀ ਗਈ ਅਤੇ ਇਲਾਕੇ ਵਿੱਚ ਚੀਕ-ਚਿਹਾੜਾ ਮਚ ਗਿਆ।

 

ਖਟਕੜ ਕਲਾਂ ‘ਚ ਰਾਜ ਪੱਧਰੀ ਸਮਾਗਮ: CM ਮਾਨ ਦੀ ਹਾਜ਼ਰੀ

ਧਮਾਕੇ ਦੀ ਘਟਨਾ ਦਾ ਪੂਰਾ ਵੇਰਵਾ

ਮਿਲੀ ਜਾਣਕਾਰੀ ਅਨੁਸਾਰ ਇਹ ਦਹਿਸ਼ਤਨਾਕ ਹਾਦਸਾ ਰਾਤ ਲਗਭਗ ਢਾਈ ਵਜੇ ਵਾਪਰਿਆ। ਫੈਕਟਰੀ ਦੇ ਇੱਕ ਕਮਰੇ ਵਿੱਚ ਗੈਸ ਰਿਸ ਰਹੀ ਸੀ ਅਤੇ ਜਿਵੇਂ‑ਜਿਵੇਂ ਦਬਾਅ ਵਧਦਾ ਗਿਆ, ਅਚਾਨਕ ਇੱਕ ਭਿਆਨਕ ਧਮਾਕਾ ਹੋ ਗਿਆ। ਧਮਾਕੇ ਨਾਲ ਕਮਰੇ ਵਿੱਚ ਅੱਗ ਦੀਆਂ ਲਪਟਾਂ ਫੈਲ ਗਈਆਂ। ਬਦਕਿਸਮਤੀ ਨਾਲ ਉਸ ਵੇਲੇ 50 ਸਾਲਾ ਹੈਲਪਰ ਰਾਮ ਨਰੇਸ਼ ਉੱਥੇ ਹੀ ਡੂੰਘੀ ਨੀਂਦ ਵਿੱਚ ਸੁੱਤਾ ਹੋਇਆ ਸੀ। ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਇੱਕ ਕੰਧ ਤਾਸ਼ ਦੇ ਪੱਤਿਆਂ ਵਾਂਗ ਪਈ ਅਤੇ ਰਾਮ ਨਰੇਸ਼ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ। ਅੱਗ ਨੇ ਉਸਨੂੰ ਪੂਰੀ ਤਰ੍ਹਾਂ ਘੇਰ ਲਿਆ ਅਤੇ ਉਹ ਮੌਕੇ ਤੇ ਜਾਨ ਗੁਆ ਬੈਠਾ।

ਦੁਬਈ ਵਿੱਚ ਸੰਜੇ ਦੱਤ ਨੂੰ ਮਿਲਿਆ ਖ਼ਾਸ ਤੋਹਫ਼ਾ: ਗੋਲਡ iPhone

ਪੁਲਿਸ ਦੀ ਕਾਰਵਾਹੀਂ 

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਕਮਰੇ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ ਹੈ।ਇਸ ਵੇਲੇ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਗੈਸ ਲੀਕ ਪ੍ਰਬੰਧਕੀ ਲਾਪਰਵਾਹੀ ਕਾਰਨ ਹੋਈ ਜਾਂ ਤਕਨੀਕੀ ਖਰਾਬੀ ਦਾ ਨਤੀਜਾ।

ludhiana-factory-explosion-one-person-dies

Exit mobile version