Last Updated: November 23, 2026

Dainik Savera Times Logo

Ludhiana Child Murder : 9 ਸਾਲ ਦੇ ਬੱਚੇ ਦਾ ਕਤਲ, ਝਾੜੀਆਂ ‘ਚੋਂ ਮਿਲੀ ਲਾਸ਼, 3 ਦਿਨ ਪਹਿਲਾਂ ਹੋਇਆ ਸੀ ਲਾਪਤਾ

8 February 2026 ਅੱਪਡੇਟ ਕੀਤਾ ਗਿਆ

Ludhiana Child Murder : 9 ਸਾਲ ਦੇ ਬੱਚੇ ਦਾ ਕਤਲ, ਝਾੜੀਆਂ ‘ਚੋਂ ਮਿਲੀ ਲਾਸ਼, 3 ਦਿਨ ਪਹਿਲਾਂ ਹੋਇਆ ਸੀ ਲਾਪਤਾ

Ludhiana Child Murder : ਅਜੇ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ‘ਚ ਬਜ਼ੁਰਗ ਮਹਿਲਾ ਦੇ ਕਤਲ ਦਾ ਮਾਮਲਾ ਠੰਡਾ ਨਹੀਂ ਹੋਇਆ ਕਿ ਲੁਧਿਆਣਾ ‘ਚ 9 ਸਾਲਾ ਬੱਚੇ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਬੱਚੇ ਦੀ ਲਾਸ਼ ਕਾਸਾਬਾਦ ਇਲਾਕੇ ਵਿੱਚ ਝਾੜੀਆਂ ਵਿਚੋਂ ਮਿਲੀ, ਜਿਸ ਦਾ ਗਲਾ ਕੱਟਿਆ ਸੀ। ਬੱਚੇ ਦੀ ਪਛਾਣ ਅਮਨ (ਉਮਰ 9 ਸਾਲ) ਵੱਜੋਂ ਹੋਈ ਹੈ, ਜੋ 3 ਦਿਨ ਪਹਿਲਾਂ ਘਰ ਦੇ ਬਾਹਰੋਂ ਗਾਇਬ ਹੋਇਆ ਸੀ।

ਘਰ ਤੋਂ 50 ਮੀਟਰ ਦੂਰ ਮਿਲੀ ਬੱਚੇ ਦੀ ਲਾਸ਼

ਜਾਣਕਾਰੀ ਅਨੁਸਾਰ, ਬੱਚੇ ਦੀ ਲਾਸ਼ ਘਰ ਤੋਂ 50 ਮੀਟਰ ਦੂਰ ਝਾੜੀਆਂ ਵਿਚੋਂ ਬਰਾਮਦ ਹੋਈ ਹੈ, ਜੋ ਕਿ ਸਲੇਮ ਟਾਬਰੀ ਪੁਲਿਸ ਅਧੀਨ ਆਉਂਦਾ ਹੈ। ਬੱਚੇ ਦੀ ਮਾਤਾ ਅਨੀਸ਼ਾ ਨੇ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਪੁਲਿਸ ਕੋਲ ਬੱਚੇ ਦੀ ਭਾਲ ਕਰਨ ਨੂੰ ਲੈ ਕੇ ਭਟਕ ਰਹੇ ਸਨ, ਪਰ ਕੋਈ ਕਾਰਵਾਈ ਨਹੀਂ ਹੋਈ ਸੀ। ਹੁਣ ਉਨ੍ਹਾਂ ਦੇ 5 ਤਰੀਕ ਤੋਂ ਲਾਪਤਾ ਬੱਚੇ ਦੀ ਲਾਸ਼ ਮਿਲੀ ਹੈ।

ਦੁਖਦ : 15 ਸਾਲਾ ਲੜਕੇ ਨੇ ਰਾਤ ਨੂੰ ਖਾਧਾ ਪੀਜ਼ਾ ! ਅਚਾਨਕ ਵਿਗੜੀ ਸਿਹਤ ਤੇ ਫਿਰ…., ਪਰਿਵਾਰ ‘ਚ ਛਾਇਆ ਮਾਤਮ

3 ਦਿਨ ਤੋਂ ਲਾਪਤਾ ਸੀ ਅਮਨ

ਪਿਤਾ ਅਖਿਲੇਸ਼ ਨੇ ਕਿਹਾ ਕਿ ਉਸਦਾ ਪੁੱਤਰ ਤਿੰਨ ਦਿਨਾਂ ਤੋਂ ਲਾਪਤਾ ਸੀ, ਜਿਸ ਨੂੰ ਕਿਸੇ ਨੇ ਗਲਾ ਵੱਢ ਕੇ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ ਤੇ ਉਹ 15 ਸਾਲਾਂ ਤੋਂ ਲੁਧਿਆਣਾ ਵਿੱਚ ਪਰਿਵਾਰ ਨਾਲ ਰਹਿੰਦਾ ਹੈ। ਉਹ ਤਿੰਨ ਦਿਨਾਂ ਤੋਂ ਥਾਣੇ ਦੇ ਚੱਕਰ ਕੱਟ ਰਿਹਾ ਸੀ, ਪਰ ਸ਼ਨੀਵਾਰ ਨੂੰ ਜਦੋਂ ਪ੍ਰਦਰਸ਼ਨ ਕੀਤਾ ਤਾਂ ਜਾ ਕੇ ਪੁਲਿਸ ਪਹੁੰਚੀ।

Guava With Salt Benefits : ਅਮਰੂਦ ਨੂੰ ਨਮਕ ਲਗਾ ਕੇ ਖਾਣ ਨਾਲ ਕੀ ਹੁੰਦਾ ? ਫਾਇਦੇ ਜਾਣ ਕੇ ਰਹਿ ਜਾਓਗੇ ਹੈਰਾਨ

ਗਲੇ ‘ਤੇ ਸੱਟਾਂ ਦੇ ਨਿਸ਼ਾਨ : ਏਡੀਸੀਪੀ

ਏਡੀਸੀਪੀ ਸਮੀਰ ਵਰਮਾ ਨੇ ਕਿਹਾ ਕਿ ਜਦੋਂ ਪੁਲਿਸ ਟੀਮ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ, ਤਾਂ ਕੈਮਰਿਆਂ ‘ਚ ਬੱਚਾ ਇੱਕ ਆਦਮੀ ਦਾ ਪਿੱਛਾ ਕਰਦਾ ਝਾੜੀਆਂ ਵਿੱਚ ਜਾਂਦਾ ਵਿਖਾਈ ਦਿੱਤਾ। ਅੱਜ ਝਾੜੀਆਂ ਦੀ ਤਲਾਸ਼ੀ ਲੈਣ ‘ਤੇ ਬੱਚੇ ਦੀ ਲਾਸ਼ ਮਿਲੀ, ਜਿਸ ਦੇ ਗਲੇ ‘ਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਵੇਗਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.