skip to content

Last Updated: November 28, 2026

Dainik Savera Times Logo

ਬਠਿੰਡਾ ਤੋਂ ਵੱਡੀ ਖ਼ਬਰ: ਲੋਹੜੀ–ਮਕਰ ਸੰਕ੍ਰਾਂਤੀ ਲਾਟਰੀ ਦਾ ₹10 ਕਰੋੜ ਦਾ ਪਹਿਲਾ ਇਨਾਮ ਵਿਕਿਆ

22 January 2026 ਅੱਪਡੇਟ ਕੀਤਾ ਗਿਆ

ਬਠਿੰਡਾ ਤੋਂ ਵੱਡੀ ਖ਼ਬਰ: ਲੋਹੜੀ–ਮਕਰ ਸੰਕ੍ਰਾਂਤੀ ਲਾਟਰੀ ਦਾ ₹10 ਕਰੋੜ ਦਾ ਪਹਿਲਾ ਇਨਾਮ ਵਿਕਿਆ

ਬਠਿੰਡਾ ਤੋਂ ਇੱਕ ਵੱਡੀ ਅਤੇ ਖੁਸ਼ਖਬਰੀ ਸਾਹਮਣੇ ਆਈ ਹੈ। ਸ਼ਹਿਰ ਦੀ ਮਸ਼ਹੂਰ ਭਗਵਤੀ ਐਂਟਰਪ੍ਰਾਈਜ਼ਿਜ਼ ਵੱਲੋਂ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਕੱਢੀ ਗਈ ਪੰਜਾਬ ਸਟੇਟ ਲਾਟਰੀ ਦੀ ₹10 ਕਰੋੜ ਦੀ ਪਹਿਲੀ ਇਨਾਮੀ ਟਿਕਟ ਵੇਚੀ ਗਈ ਹੈ। ਇਸ ਖ਼ਬਰ ਨਾਲ ਨਾ ਸਿਰਫ ਬਠਿੰਡਾ, ਸਗੋਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਖੁਸ਼ੀ ਦਾ ਮਾਹੌਲ ਬਣ ਗਿਆ ਹੈ।

ਭਗਵਤੀ ਐਂਟਰਪ੍ਰਾਈਜ਼ਿਜ਼ ਦੇ ਮਾਲਕ ਹਰੀਸ਼ ਸਿੰਗਲਾ, ਜਿਨ੍ਹਾਂ ਨੂੰ ਲੋਕ ਪਿਆਰ ਨਾਲ ਡੱਬੂ ਵੀ ਕਹਿੰਦੇ ਹਨ, ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਪੰਜਾਬ ਸਰਕਾਰ ਲਈ ਥੋਕ ਲਾਟਰੀ ਵਿਕਰੀ ਦਾ ਕਾਰੋਬਾਰ ਕਰ ਰਹੇ ਹਨ। ਇਸ ਸਾਲ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੇ ਤਿਉਹਾਰਾਂ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਲਾਟਰੀ ਡਰਾਅ ਕੱਢਿਆ ਗਿਆ ਸੀ, ਜਿਸਦਾ ਪਹਿਲਾ ਇਨਾਮ ₹10 ਕਰੋੜ ਰੱਖਿਆ ਗਿਆ ਸੀ।

READ ALSO : ਪੰਜਾਬ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ, ਲੁਧਿਆਣਾ ਨਗਰ ਨਿਗਮ ਨੂੰ ਮਿਲੀ ਨਵੀਂ ਕਮਿਸ਼ਨਰ

ਇਸ ਡਰਾਅ ਵਿੱਚ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਤਹਿਸੀਲ ਰਾਣੀਆ ਦੇ ਪਿੰਡ ਮਧਮਪੁਰੀਆ ਦੇ ਰਹਿਣ ਵਾਲੇ ਪ੍ਰਿਥਵੀ ਸਿੰਘ ਨੇ ਪਹਿਲਾ ਇਨਾਮ ਜਿੱਤਿਆ ਹੈ। ਜੇਤੂ ਟਿਕਟ ਭਗਵਤੀ ਐਂਟਰਪ੍ਰਾਈਜ਼ਿਜ਼ ਦੇ ਕਾਊਂਟਰ ਤੋਂ ਹੀ ਵਿਕੀ ਸੀ। ਹਰੀਸ਼ ਸਿੰਗਲਾ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਵੱਲੋਂ ਵੇਚੀ ਗਈ ਟਿਕਟ ਨੇ ₹10 ਕਰੋੜ ਦਾ ਪਹਿਲਾ ਇਨਾਮ ਜਿੱਤਿਆ ਹੈ, ਉਹਨਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ।

ਉਨ੍ਹਾਂ ਕਿਹਾ ਕਿ ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਉਨ੍ਹਾਂ ਨੂੰ ਵਧਾਈਆਂ ਦੇ ਫੋਨ ਆਉਣ ਲੱਗ ਪਏ ਹਨ ਅਤੇ ਹੁਣ ਵੱਡੀ ਗਿਣਤੀ ਵਿੱਚ ਲੋਕ ਲਾਟਰੀ ਖਰੀਦਣ ਲਈ ਵੀ ਉਨ੍ਹਾਂ ਦੇ ਕਾਊਂਟਰ ‘ਤੇ ਪਹੁੰਚ ਰਹੇ ਹਨ। ਲੋਹੜੀ ਅਤੇ ਮਕਰ ਸੰਕ੍ਰਾਂਤੀ ਦੇ ਤਿਉਹਾਰਾਂ ਨੂੰ ਹੋਰ ਵੀ ਖਾਸ ਬਣਾਉਂਦੀ ਇਹ ਜਿੱਤ ਬਠਿੰਡਾ ਲਈ ਮਾਣ ਦੀ ਗੱਲ ਮੰਨੀ ਜਾ ਰਹੀ ਹੈ।

Operation Prahar : ਪੰਜਾਬ ਪੁਲਿਸ ਦਾ ਗੈਂਗਸਟਰਾਂ ਖਿਲਾਫ ਵੱਡਾ ਐਕਸ਼ਨ, 72 ਘੰਟਿਆਂ ਦਾ ‘ਆਪ੍ਰੇਸ਼ਨ ਪ੍ਰਹਾਰ’ ਸ਼ੁਰੂ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.