ਨੈਸ਼ਨਲ ਡੈਸਕ: ਗਾਜ਼ੀਆਬਾਦ ਦੇ ਟ੍ਰਾਂਸ ਹਿੰਡਨ ਖੇਤਰ ਵਿੱਚ ਵਾਪਰੀ ਤਿੰਨ ਭੈਣਾਂ ਦੀ ਇਕੱਠੀ ਆਤਮਹੱਤਿਆ ਦੀ ਘਟਨਾ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮ੍ਰਿਤਕ ਭੈਣਾਂ ਵੱਲੋਂ ਛੱਡੇ ਗਏ ਸੁਸਾਇਡ ਨੋਟ ਵਿੱਚ ਉਨ੍ਹਾਂ ਦੀ ਕੋਰੀਅਨ ਸੱਭਿਆਚਾਰ ਅਤੇ ਕੇ-ਪੌਪ ਸਟਾਰਜ਼ ਪ੍ਰਤੀ ਗਹਿਰੀ ਲਗਨ ਅਤੇ ਪਰਿਵਾਰਕ ਤਣਾਅ ਦੀਆਂ ਗੰਭੀਰ ਗੱਲਾਂ ਸਾਹਮਣੇ ਆਈਆਂ ਹਨ।
ਇਹ ਤਿੰਨੋ ਭੈਣਾਂ ਆਪਣੇ ਆਪ ਨੂੰ ਕੋਰੀਅਨ ਸੱਭਿਆਚਾਰ ਨਾਲ ਇੰਨਾ ਜੋੜ ਚੁੱਕੀਆਂ ਸਨ ਕਿ ਉਨ੍ਹਾਂ ਨੇ ਆਪਣੇ ਨਾਂ ਵੀ ਬਦਲ ਕੇ ਕੋਰੀਅਨ ਅੰਦਾਜ਼ ਵਿੱਚ ਰੱਖ ਲਏ ਸਨ — ਮਾਰੀਆ, ਐਲਿਜ਼ਾ ਅਤੇ ਸਿੰਡੀ। ਉਨ੍ਹਾਂ ਦੀ ਰਹਿਣ-ਸਹਿਣ, ਕੱਪੜੇ, ਬੋਲ-ਚਾਲ ਅਤੇ ਵਾਲਾਂ ਦੀ ਸਜਾਵਟ ਵੀ ਕੋਰੀਅਨ ਸਟਾਈਲ ਅਨੁਸਾਰ ਸੀ।
ਦਲਿਤ ਪਰਿਵਾਰ ਦੀ ਸ਼ਿਕਾਇਤ ‘ਤੇ ਬ੍ਰਾਹਮਣ ਸਮੁਦਾਇ ਦੇ 200 ਲੋਕਾਂ ਵਿਰੁੱਧ FIR ਦਰਜ
ਉਨ੍ਹਾਂ ਦੀ ਤਿੰਨ ਸਾਲਾ ਛੋਟੀ ਭੈਣ ਦੇਵਿਆੰਸ਼ੀ ਉਰਫ਼ ਦੇਵੂ ਨੂੰ ਵੀ ਉਹ ਆਪਣੇ ਵਰਗੀ ਕੋਰੀਅਨ ਲਵਰ ਬਣਾਉਣਾ ਚਾਹੁੰਦੀਆਂ ਸਨ। ਪਰਿਵਾਰਕ ਮੈਂਬਰਾਂ ਵੱਲੋਂ ਇਸ ਗੱਲ ਦੀ ਵਿਰੋਧਤਾ ਕੀਤੀ ਜਾਂਦੀ ਸੀ ਜਿਸ ਕਾਰਨ ਘਰ ਵਿੱਚ ਅਕਸਰ ਝਗੜੇ ਹੋਂਦੇ ਰਹਿੰਦੇ ਸਨ। ਸੁਸਾਇਡ ਨੋਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੂੰ ਦੇਵੂ ਨੂੰ ਆਪਣੇ ਅਨੁਸਾਰ ਪਾਲਣ ਦਾ ਮੌਕਾ ਨਹੀਂ ਮਿਲਿਆ ਅਤੇ ਪਰਿਵਾਰ ਨੇ ਉਸਨੂੰ ਬਾਲੀਵੁੱਡ ਦੀ ਦਿਸ਼ਾ ਵਿੱਚ ਮੋੜ ਦਿੱਤਾ।
ਬਿਨਾਂ ਅਨੁਮਤੀ ਪੰਛੀਆਂ ਨੂੰ ਦਾਣਾ ਦੇਣ ‘ਤੇ ਭਾਰਤੀ ਮੂਲ ਮਹਿਲਾ ਨੂੰ ਲੱਗਾ 3200 ਡਾਲਰ ਜੁਰਮਾਨਾ
ਸੁਸਾਇਡ ਨੋਟ ਵਿੱਚ ਤਿੰਨੋ ਭੈਣਾਂ ਨੇ ਲਿਖਿਆ ਕਿ ਉਹ ਕੋਰੀਅਨ ਸਟਾਰਜ਼ ਨੂੰ ਆਪਣੀ ਜ਼ਿੰਦਗੀ ਦਾ ਕੇਂਦਰ ਮੰਨਦੀਆਂ ਸਨ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੀ ਪਸੰਦ ਦੀ ਆਲੋਚਨਾ ਉਨ੍ਹਾਂ ਲਈ ਅਸਹਿਣਸ਼ੀਲ ਸੀ। ਉਨ੍ਹਾਂ ਨੇ ਲਿਖਿਆ ਕਿ ਲੀਨੋ ਨੂੰ ਉਹ ਭਰਾ ਅਤੇ ਕੁਈਨਾ ਨੂੰ ਵੱਡੀ ਭੈਣ ਮੰਨਦੀਆਂ ਸਨ ਪਰਿਵਾਰ ਇਸ ਗੱਲ ਦਾ ਵਿਰੋਧ ਕਰਦਾ ਸੀ। ਘਰੇਲੂ ਹਿੰਸਾ ਅਤੇ ਮਾਰ-ਕੁੱਟ ਤੋਂ ਤੰਗ ਆ ਕੇ ਉਨ੍ਹਾਂ ਨੇ ਮੌਤ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਦੇਵੂ ਨੂੰ ਆਪਣੇ ਤੋਂ ਵੱਖ ਕਰ ਲਿਆ ਕਿਉਂਕਿ ਉਹ ਪਰਿਵਾਰਕ ਸੋਚ ਨਾਲ ਮਿਲਦੀ ਸੀ।
