ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਮੁੱਖ ਮੰਤਰੀ Bhagwant Mann ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ Harpal Singh Cheema ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਨਵੀਂ ਆਬਕਾਰੀ ਨੀਤੀ ਅਧੀਨ ਸੂਬੇ ਵਿੱਚ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਸਰਕਾਰ ਦਾ ਮਕਸਦ ਰੇਵਨਿਊ ਵਿੱਚ ਵਾਧਾ ਕਰਨਾ ਹੈ, ਪਰ ਆਮ ਜਨਤਾ ‘ਤੇ ਵਾਧੂ ਬੋਝ ਨਾ ਪਾਇਆ ਜਾਵੇ।
READ ALSO : CM ਮਾਨ ਦਾ ਵੱਡਾ ਬਿਆਨ: ਗੁਰਦਾਸਪੁਰ ਪੁਲਿਸ ਡਬਲ ਮਰਡਰ ‘ਤੇ ਸਖ਼ਤ ਰੁੱਖ
ਪਿਛਲੇ ਸਾਲ ਜਿਨ੍ਹਾਂ ਗਰੁੱਪਾਂ ਨੇ ਸ਼ਰਾਬ ਦੇ ਠੇਕੇ ਲਏ ਸਨ, ਉਨ੍ਹਾਂ ਨੂੰ ਇਸ ਵਾਰ ਵੀ 6.5 ਫੀਸਦੀ ਰੇਟ ਵਾਧੇ ਦੇ ਨਾਲ ਪਹਿਲ ਦਿੱਤੀ ਜਾਵੇਗੀ। ਸਰਕਾਰ ਨੇ ਮਾਲੀ ਵਰ੍ਹੇ ਦੌਰਾਨ ਸ਼ਰਾਬ ਵਿਕਰੀ ਰਾਹੀਂ 12,800 ਕਰੋੜ ਰੁਪਏ ਦਾ ਰੇਵਨਿਊ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ।
ਕੈਬਨਿਟ ਨੇ ਇਹ ਵੀ ਫੈਸਲਾ ਕੀਤਾ ਕਿ ਕੋਵਿਡ ਦੌਰਾਨ ਸੇਵਾ ਨਿਭਾਉਣ ਵਾਲੇ ਵਲੰਟੀਅਰਾਂ ਨੂੰ ਨਰਸਿੰਗ ਅਤੇ ਪੈਰਾ-ਮੈਡੀਕਲ ਸਟਾਫ ਦੀ ਭਰਤੀ ਵਿੱਚ 5 ਤੋਂ 10 ਅੰਕਾਂ ਤੱਕ ਦੇ ਵਿਸ਼ੇਸ਼ ਲਾਭ ਦਿੱਤੇ ਜਾਣਗੇ। ਇਸ ਨਾਲ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਤਰਜੀਹ ਮਿਲੇਗੀ।
ਸੂਬੇ ਵਿੱਚ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਲਈ ਗੈਂਗਸਟਰਾਂ, ਅਪਰਾਧੀਆਂ ਅਤੇ ਨਸ਼ਾ ਤਸਕਰਾਂ ਬਾਰੇ ਸੂਚਨਾ ਦੇਣ ਵਾਲਿਆਂ ਲਈ ਇਨਾਮੀ ਰਕਮ ਵਿੱਚ ਵਾਧਾ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।
ਵਪਾਰੀਆਂ ਅਤੇ ਕਰਦਾਤਿਆਂ ਨੂੰ ਰਾਹਤ ਦੇਣ ਲਈ ਇੱਕ ਵਾਰ ਨਿਪਟਾਰਾ (OTS) ਯੋਜਨਾ ਦੀ ਮਿਆਦ 30 ਜੂਨ ਤੱਕ ਵਧਾ ਦਿੱਤੀ ਗਈ ਹੈ।
ਕੈਬਨਿਟ ਨੇ ਇਹ ਵੀ ਫੈਸਲਾ ਕੀਤਾ ਕਿ ਹੜ੍ਹਾਂ ਦੌਰਾਨ ਜ਼ਮੀਨ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ, ਭਾਵੇਂ ਉਹ ਜ਼ਮੀਨ ਦੇ ਮਾਲਕ ਨਾ ਹੋਣ, ਹੜ੍ਹ ਮੁਆਵਜ਼ਾ ਦਿੱਤਾ ਜਾਵੇਗਾ। ਇਸ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ ਜੋ ਅਸਲ ਕਾਸ਼ਤਕਾਰਾਂ ਦੀ ਪੁਸ਼ਟੀ ਕਰੇਗੀ।ਪੰਜਾਬ ਕੈਬਨਿਟ ਦੇ ਇਹ ਫੈਸਲੇ ਸੂਬੇ ਦੀ ਆਰਥਿਕਤਾ, ਸਿਹਤ ਖੇਤਰ ਅਤੇ ਕਾਨੂੰਨ-ਵਿਵਸਥਾ ‘ਤੇ ਮਹੱਤਵਪੂਰਨ ਅਸਰ ਪਾਉਣ ਵਾਲੇ ਮੰਨੇ ਜਾ ਰਹੇ ਹਨ।
India-US Trade Deal ਨੂੰ ਲੈ ਕੇ ਬੋਲੇ ਸਾਬਕਾ ਵਿਧਾਇਕ Rajinder Berry, ਕਿਸਾਨਾਂ ਲਈ ਵੱਡਾ ਘਾਟਾ