
ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਅਖ਼ਬਾਰਾਂ ਵਿੱਚੋਂ ਇੱਕ ਵਾਸ਼ਿੰਗਟਨ ਪੋਸਟ ਵਿੱਤੀ ਸੰਕਟ ਦੇ ਕਾਰਨ ਆਪਣੇ ਸਟਾਫ਼ ਵਿੱਚ ਵੱਡੀ ਕਟੌਤੀ ਕਰਨ ਜਾ ਰਿਹਾ ਹੈ। ਨਿਊ ਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਅਦਾਰੇ ਨੂੰ ਭਾਰੀ ਘਾਟੇ ਕਾਰਨ ਮੈਨੇਜਮੈਂਟ ਨੇ ਲਗਭਗ 30 ਫੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ।
ਸਭ ਤੋਂ ਵੱਧ ਅਸਰ ਨਿਊਜ਼ਰੂਮ ‘ਤੇ
ਇਸ ਛਾਂਟੀ ਦਾ ਸਭ ਤੋਂ ਵੱਧ ਪ੍ਰਭਾਵ ਅਖ਼ਬਾਰ ਦੇ ਨਿਊਜ਼ਰੂਮ ‘ਤੇ ਪਵੇਗਾ। ਕੁੱਲ 800 ਪੱਤਰਕਾਰਾਂ ਵਿੱਚੋਂ 300 ਤੋਂ ਵੱਧ ਪੱਤਰਕਾਰਾਂ ਦੀ ਛੁੱਟੀ ਹੋਣ ਦੀ ਸੰਭਾਵਨਾ ਹੈ। ਖੇਡਾਂ, ਸਥਾਨਕ ਖ਼ਬਰਾਂ ਅਤੇ ਅੰਤਰਰਾਸ਼ਟਰੀ ਕਵਰੇਜ ਵਾਲੇ ਵਿਭਾਗ ਇਸ ਫੈਸਲੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। ਸੰਪਾਦਕੀ ਸਟਾਫ਼ ਦੇ ਨਾਲ-ਨਾਲ ਕਾਰੋਬਾਰੀ ਵਿਭਾਗ ਦੇ ਕਰਮਚਾਰੀਆਂ ‘ਤੇ ਵੀ ਗਾਜ਼ ਡਿੱਗੇਗੀ।
READ ALSO : Mansa Jail: Pastor Bajinder Singh ਨੂੰ Mobile ਮੁਹੱਈਆ ਕਰਨ ਦੇ ਦੋਸ਼ ‘ਚ Jail Houladar ਗ੍ਰਿਫ਼ਤਾਰ
ਮਾਲਕ ਲਈ ਵੱਡਾ ਝਟਕਾ
ਵਾਸ਼ਿੰਗਟਨ ਪੋਸਟ ਦੇ ਮਾਲਕ ਅਤੇ ਐਮਾਜ਼ਾਨ ਦੇ ਸੰਸਥਾਪਕ ਜੈਫ਼ ਬੇਜ਼ੋਸ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਬੇਜ਼ੋਸ ਦੀ ਮਾਲਕੀ ਦੇ ਸ਼ੁਰੂਆਤੀ ਸਾਲਾਂ ਵਿੱਚ ਅਖ਼ਬਾਰ ਨੇ ਕਾਫੀ ਤਰੱਕੀ ਕੀਤੀ ਸੀ, ਪਰ ਡਿਜ਼ੀਟਲ ਯੁੱਗ ਵਿੱਚ ਇਸ ਨੇ ਇੱਕ ਸਥਿਰ ਮਾਡਲ ਤਿਆਰ ਕਰਨ ਵਿੱਚ ਅਸਫ਼ਲਤਾ ਦਰਸਾਈ, ਜੋ ਲੰਬੇ ਸਮੇਂ ਲਈ ਮੁਨਾਫ਼ਾ ਦੇ ਸਕੇ।
ਐਗਜ਼ਿਕਿਊਟਿਵ ਐਡੀਟਰ ਦਾ ਕਹਿਣਾ
ਵਾਸ਼ਿੰਗਟਨ ਪੋਸਟ ਦੇ ਐਗਜ਼ਿਕਿਊਟਿਵ ਐਡੀਟਰ ਮੈਟ ਮਰੇ ਨੇ ਸਟਾਫ਼ ਨਾਲ ਗੱਲਬਾਤ ਕਰਦਿਆਂ ਸਵੀਕਾਰ ਕੀਤਾ ਕਿ ਅਦਾਰਾ ਲੰਬੇ ਸਮੇਂ ਤੋਂ ਵਿੱਤੀ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਾਠਕਾਂ ਦੀਆਂ ਬਦਲਦੀਆਂ ਉਮੀਦਾਂ ‘ਤੇ ਅਖ਼ਬਾਰ ਖਰਾ ਨਹੀਂ ਉਤਰ ਸਕਿਆ। ਹੁਣ ਅਖ਼ਬਾਰ ਸਿਰਫ਼ ਰਾਜਨੀਤੀ, ਕਾਰੋਬਾਰ ਅਤੇ ਸਿਹਤ ਵਰਗੇ ਮੁੱਖ ਵਿਸ਼ਿਆਂ ‘ਤੇ ਧਿਆਨ ਕੇਂਦਰਿਤ ਕਰੇਗਾ।
ਭਵਿੱਖ ਦੀ ਯੋਜਨਾ
ਮੈਨੇਜਮੈਂਟ ਅਨੁਸਾਰ, ਇਸ ਛਾਂਟੀ ਤੋਂ ਬਾਅਦ ਅਖ਼ਬਾਰ ਆਪਣੀ ਕਵਰੇਜ ਨੂੰ ਸੀਮਤ ਕਰੇਗਾ ਅਤੇ ਸਿਰਫ਼ ਰਾਸ਼ਟਰੀ ਮਹੱਤਵ ਦੇ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰੇਗਾ। ਮੀਡੀਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਪ੍ਰਿੰਟ ਮੀਡੀਆ ਦੇ ਡਿਜ਼ੀਟਲ ਦੌਰ ਵਿੱਚ ਡੂੰਘੇ ਹੋ ਰਹੇ ਵਿੱਤੀ ਸੰਕਟ ਦੀ ਇੱਕ ਹੋਰ ਮਿਸਾਲ ਹੈ।
“T20 World Cup:: ਪਾਕਿਸਤਾਨ ਭਾਰਤ ਖ਼ਿਲਾਫ਼ ਮੈਚ ਨਹੀਂ ਖੇਡੇਗਾ, ਸ਼ਾਹਬਾਜ਼ ਸ਼ਰੀਫ ਨੇ ਫੈਸਲਾ ਦੁਹਰਾਇਆ “