skip to content

Last Updated: October 10, 2026

Dainik Savera Times Logo

ਅੰਮ੍ਰਿਤਸਰ ‘ਚ ਡਰੋਨ ਰਾਹੀਂ ਆਈ ਨਸ਼ੇ ਦੀ ਵੱਡੀ ਖੇਪ ਬਰਾਮਦ: 200 ਕਰੋੜ ਦੀ ਹੈਰੋਇਨ ਅਤੇ 4 ਗ੍ਰੇਨੇਡ

8 months ਪਹਿਲਾ

ਅੰਮ੍ਰਿਤਸਰ ‘ਚ ਡਰੋਨ ਰਾਹੀਂ ਆਈ ਨਸ਼ੇ ਦੀ ਵੱਡੀ ਖੇਪ ਬਰਾਮਦ: 200 ਕਰੋੜ ਦੀ ਹੈਰੋਇਨ ਅਤੇ 4 ਗ੍ਰੇਨੇਡ

ਪੰਜਾਬ ਡੈਸਕ: ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਵਿੱਚ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਈ ਹੈ। ਇਹ ਕਾਰਵਾਈ 29 ਜਨਵਰੀ ਦੀ ਰਾਤ ਪਿੰਡ ਓਠੀਆਂ ਦੇ ਨੇੜੇ ਕੀਤੀ ਗਈ, ਜਿੱਥੇ ਇੱਕ ਮੋਟਰਸਾਈਕਲ ‘ਤੇ ਲਿਜਾਇਆ ਜਾ ਰਿਹਾ ਸਮਾਨ ਪੁਲਿਸ ਦੇ ਹੱਥ ਲੱਗਿਆ।

Haiderpur water plant: ਦਿੱਲੀ ਤੋਂ ਹਰਿਆਣਾ, ਲਗਾਤਾਰ ਅਣਪਛਾਤੇ ਦੀਆ 5 ਲਾਸ਼ਾ ਬਰਾਮਦ

ਪੁਲਿਸ ਅਨੁਸਾਰ, ਬਰਾਮਦ ਕੀਤੇ ਗਏ ਸਮਾਨ ਵਿੱਚ 40 ਕਿਲੋ ਤੋਂ ਵੱਧ ਹੈਰੋਇਨ, 4 ਹੈਂਡ ਗ੍ਰਨੇਡ, ਇੱਕ ਪਿਸਤੌਲ ਅਤੇ ਕਈ ਜਿੰਦੇ ਕਾਰਤੂਸ ਸ਼ਾਮਲ ਹਨ। ਇਸ ਨਸ਼ੇ ਦੀ ਖੇਪ ਦੀ ਅੰਦਾਜ਼ਨ ਕੀਮਤ 200 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਹ ਸਮਾਨ ਕਾਲੇ ਪੈਕਟਾਂ ਰਾਹੀਂ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਭੇਜਿਆ ਗਿਆ ਸੀ।

ਜਦੋਂ ਪੁਲਿਸ ਨੇ ਮੋਟਰਸਾਈਕਲ ਨੰਬਰ PB 02 DD 4097 ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋ ਅਣਪਛਾਤੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਮਾਮਲੇ ਦੀ ਜਾਂਚ ਮਾਝਾ ਜ਼ੋਨ ਦੇ ਨਸ਼ਾ ਵਿਰੋਧੀ ਇੰਚਾਰਜ ਅਤੇ ਰਾਜਾਸਾਂਸੀ ਹਲਕੇ ਦੀ ਪੁਲਿਸ ਵੱਲੋਂ ਸਾਂਝੀ ਤੌਰ ‘ਤੇ ਕੀਤੀ ਜਾ ਰਹੀ ਹੈ।

ਭਾਰਤੀ ਮਾਰਕੀਟ ‘ਚ ਸੋਨੇ ਚਾਂਦੀ ਦੀਆਂ ਕੀਮਤਾਂ ਨੇ ਲੰਘਾਈਆਂ ਪਿਛਲੀਆਂ ਹੱਦਾਂ

ਇਹ ਘਟਨਾ ਸੂਬੇ ਵਿੱਚ ਸਰਹੱਦੀ ਇਲਾਕਿਆਂ ਰਾਹੀਂ ਨਸ਼ੇ ਦੀ ਆਉਣ ਵਾਲੀ ਖੇਪਾਂ ਅਤੇ ਡਰੋਨ ਦੀ ਵਰਤੋਂ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਵਿਅਕਤੀਆਂ ਦੀ ਪਛਾਣ ਲਈ ਕੋਸ਼ਿਸ਼ਾਂ ਜਾਰੀ ਹਨ।

large-drug-consignment-smuggled-via-drone-recovered-in-rajasansi-amritsar

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.