ਨਵੀਂ ਦਿਲੀ: ਪ੍ਰਸਿੱਧ ਪਲੇਬੈਕ ਗਾਇਕ ਕੁਮਾਰ ਸਾਨੂ ਨੇ ਆਪਣੀ ਪੁਰਾਣੀ ਪਤਨੀ ਰੀਤਾ ਭੱਟਾਚਾਰਿਆ ਦੇ ਖ਼ਿਲਾਫ਼ ਬੰਬੇ ਹਾਈ ਕੋਰਟ ਵਿੱਚ ਮਾਨਹਾਨੀ ਦਾ ਕੇਸ ਦਰਜ ਕੀਤਾ ਹੈ। ਇਸ ਕੇਸ ਵਿੱਚ ਉਨ੍ਹਾਂ ਨੇ 30 ਲੱਖ ਰੁਪਏ ਦਾ ਮੁਆਵਜ਼ਾ ਮੰਗਿਆ ਹੈ ਅਤੇ ਉਹਨਾਂ ਇੰਟਰਵਿਊਜ਼ ਨੂੰ ਹਟਾਉਣ ਦੀ ਮੰਗ ਕੀਤੀ ਹੈ ਜਿਨ੍ਹਾਂ ਵਿੱਚ ਰੀਤਾ ਵੱਲੋਂ ਉਨ੍ਹਾਂ ਬਾਰੇ ਨਕਾਰਾਤਮਕ ਅਤੇ ਅਪਮਾਨਜਨਕ ਬਿਆਨ ਦਿੱਤੇ ਗਏ ਸਨ। ਇਹ ਮਾਮਲਾ 17 ਦਸੰਬਰ ਨੂੰ ਸੁਣਵਾਈ ਲਈ ਪੇਸ਼ ਹੋਇਆ।
ਬ੍ਰੈੱਡ ਦੀ ਦੁਨੀਆ ਦਾ ਭੇਦ ਖੋਲ੍ਹਿਆ ਕਿਹੜੀ ਬ੍ਰੈੱਡ ਦੇਵੇਗੀ ਵਧੇਰੇ ਪੋਸ਼ਣ ਜਾਣ ਲਵੋਂ!
ਤਲਾਕ ਤੋਂ ਬਾਅਦ 24 ਸਾਲ ਬਾਅਦ ਮੁੜ ਟਕਰਾਅ ਕੁਮਾਰ ਸਾਨੂ ਨੇ ਕੀਤਾ ਕਾਨੂੰਨੀ ਕਦਮ
ਕੁਮਾਰ ਸਾਨੂ ਅਤੇ ਰੀਤਾ ਭੱਟਾਚਾਰਿਆ ਦਾ ਤਲਾਕ 2001 ਵਿੱਚ ਹੋਇਆ ਸੀ। ਦੋਵੇਂ ਦਾ ਇੱਕ ਪੁੱਤਰ ਜਾਨ ਕੁਮਾਰ ਸਾਨੂ ਹੈ ਜੋ ਬਿਗ ਬੌਸ 14 ਵਿੱਚ ਹਿੱਸਾ ਲੈ ਚੁੱਕਾ ਹੈ। ਇਹ ਪਟੀਸ਼ਨ ਵਕੀਲ ਸਾਨਾ ਰਈਸ ਖ਼ਾਨ ਰਾਹੀਂ ਦਾਇਰ ਕੀਤੀ ਗਈ ਜੋ ਬਿਗ ਬੌਸ 17 ਦੀ ਹਿਸੇਦਾਰ ਵੀ ਰਹੀ ਹੈ।
ਗਰਭਾਵਸਥਾ ਦੌਰਾਨ ਬਦਸਲੂਕੀ ਦੇ ਦੋਸ਼ ਰੀਤਾ ਨੇ ਖੋਲ੍ਹੇ ਪੁਰਾਣੇ ਜ਼ਖ਼ਮ
ਪਟੀਸ਼ਨ ਵਿੱਚ ਦਰਸਾਇਆ ਗਿਆ ਹੈ ਕਿ ਰੀਤਾ ਨੇ ਕੁਝ ਮਨੋਰੰਜਨ ਪਲੇਟਫਾਰਮਾਂ ਜਿਵੇਂ ਕਿ ਵਾਇਰਲ ਭਿਆਨੀ ਅਤੇ ਫਿਲਮ ਵਿੰਡੋ ਨੂੰ ਦਿੱਤੇ ਇੰਟਰਵਿਊਜ਼ ਵਿੱਚ ਕੁਮਾਰ ਸਾਨੂ ‘ਤੇ ਗੰਭੀਰ ਦੋਸ਼ ਲਗਾਏ। ਇਨ੍ਹਾਂ ਵਿੱਚ ਗਰਭਾਵਸਥਾ ਦੌਰਾਨ ਭੁੱਖਾ ਰੱਖਣ, ਰਸੋਈ ਵਿੱਚ ਬੰਦ ਕਰਨ, ਦੁੱਧ ਅਤੇ ਇਲਾਜ ਨਾ ਦੇਣ ਅਤੇ ਅਦਾਲਤੀ ਕਾਰਵਾਈ ਉਸ ਸਮੇਂ ਕਰਨ ਦੇ ਦੋਸ਼ ਸ਼ਾਮਲ ਹਨ ਜਦੋਂ ਉਹ ਬੱਚੇ ਦੀ ਉਮੀਦ ਕਰ ਰਹੀ ਸੀ। ਇਸ ਤੋਂ ਇਲਾਵਾ ਰੀਤਾ ਨੇ ਉਨ੍ਹਾਂ ‘ਤੇ ਕਈ ਅਫੇਅਰ ਹੋਣ ਅਤੇ ਪਰਿਵਾਰ ਦੀ ਅਣਦੇਖੀ ਕਰਨ ਦੇ ਵੀ ਦੋਸ਼ ਲਗਾਏ। ਇਹ ਇੰਟਰਵਿਊਜ਼ ਸਤੰਬਰ 2025 ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ।
WATCH VIDEO: ਰਾਣਾ ਬਲਾਚੌਰੀਆ ਕਤਲ ਨਾਲ ਜੁੜ੍ਹੀ ਵੱਡੀ ਅਪਡੇਟ
ਤਲਾਕ ਸਮਝੌਤੇ ਦੀ ਉਲੰਘਣਾ ਦਾ ਦੋਸ਼ ਰੀਤਾ ਭੱਟਾਚਾਰਿਆ ‘ਤੇ ਕੁਮਾਰ ਸਾਨੂ ਦੀ ਕਾਰਵਾਈ
ਸਾਨਾ ਰਈਸ ਖ਼ਾਨ ਨੇ ਪਟੀਸ਼ਨ ਵਿੱਚ ਦਰਸਾਇਆ ਕਿ ਇਹ ਬਿਆਨ 2001 ਵਿੱਚ ਬੰਦੇਰਾ ਫੈਮਿਲੀ ਕੋਰਟ ਵਿੱਚ ਹੋਏ ਤਲਾਕ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਹਨ। ਉਸ ਸਮਝੌਤੇ ਵਿੱਚ ਇਹ ਸ਼ਰਤ ਦਰਜ ਸੀ ਕਿ ਭਵਿੱਖ ਵਿੱਚ ਦੋਵੇਂ ਪੱਖ ਇੱਕ ਦੂਜੇ ‘ਤੇ ਕੋਈ ਦੋਸ਼ ਨਹੀਂ ਲਗਾਉਣਗੇ।
ਕੁਮਾਰ ਸਾਨੂ ਨੇ ਪੁਰਾਣੀ ਪਤਨੀ ਨੂੰ ਭੇਜਿਆ ਕਾਨੂੰਨੀ ਨੋਟਿਸ ਛਵੀ ਨੂੰ ਨੁਕਸਾਨ ਦਾ ਦੋਸ਼
ਕੁਮਾਰ ਸਾਨੂ ਨੇ 27 ਸਤੰਬਰ ਨੂੰ ਆਪਣੀ ਪੁਰਾਣੀ ਪਤਨੀ ਅਤੇ ਕੁਝ ਮੀਡੀਆ ਪੋਰਟਲਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ ਜਿਸ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਇੰਟਰਵਿਊਜ਼ ਨਾ ਹਟਾਏ ਗਏ ਤਾਂ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਨੋਟਿਸ ਵਿੱਚ ਕਿਹਾ ਗਿਆ ਕਿ ਇਹ ਬਿਆਨ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਸਮਾਜਿਕ ਤੇ ਪੇਸ਼ਾਵਰ ਸਰਕਲਾਂ ਵਿੱਚ ਗਲਤ ਧਾਰਨਾ ਪੈਦਾ ਕਰ ਰਹੇ ਹਨ ਜਿਸ ਨਾਲ ਵਿੱਤੀ ਅਤੇ ਮਾਨਹਾਨੀ ਦਾ ਨੁਕਸਾਨ ਹੋ ਰਿਹਾ ਹੈ।


