skip to content

Last Updated: November 23, 2026

Dainik Savera Times Logo

ਕੁਮਾਰ ਸਾਨੂ ਦੀ ਪੁਰਾਣੀ ਪਤਨੀ ਰੀਤਾ ਭਟਾਚਾਰਿਆ ਨੇ ਮਾਨਹਾਨੀ ਨੋਟਿਸ ‘ਤੇ ਤੋੜੀ ਚੁੱਪ

22 December 2025 ਅੱਪਡੇਟ ਕੀਤਾ ਗਿਆ

ਕੁਮਾਰ ਸਾਨੂ ਦੀ ਪੁਰਾਣੀ ਪਤਨੀ ਰੀਤਾ ਭਟਾਚਾਰਿਆ ਨੇ ਮਾਨਹਾਨੀ ਨੋਟਿਸ ‘ਤੇ ਤੋੜੀ ਚੁੱਪ

ਨਵੀਂ ਦਿਲੀ: ਬਾਲੀਵੁੱਡ ਦੇ ਮਸ਼ਹੂਰ ਗਾਇਕ ਕੁਮਾਰ ਸਾਨੂ ਦੀ ਪੁਰਾਣੀ ਪਤਨੀ ਅਤੇ ਤਿੰਨ ਪੁੱਤਰਾਂ ਦੀ ਮਾਂ ਰੀਤਾ ਭਟਾਚਾਰਿਆ ਨੇ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਭੇਜੇ ਗਏ ਮਾਨਹਾਨੀ ਨੋਟਿਸ ‘ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਰੀਤਾ ਨੇ ਕਿਹਾ ਕਿ ਇਹ ਨੋਟਿਸ ਉਨ੍ਹਾਂ ਲਈ ਬਹੁਤ ਵੱਡਾ ਝਟਕਾ ਹੈ ਅਤੇ ਇਸ ਘਟਨਾ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੇਇਜ਼ਤੀ ਮਹਿਸੂਸ ਕਰਵਾਈ ਹੈ।

ਰੀਤਾ ਨੇ ਦੱਸਿਆ ਕਿ ਨੋਟਿਸ ਵਿੱਚ ਉਨ੍ਹਾਂ ਤੋਂ ਪੰਜਾਹ ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਜਦਕਿ ਮੀਡੀਆ ਵਿੱਚ ਇਹ ਖ਼ਬਰ ਚੱਲੀ ਸੀ ਕਿ ਤੀਹ ਲੱਖ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮਝ ਤੋਂ ਬਾਹਰ ਹੈ ਕਿ ਕੁਮਾਰ ਸਾਨੂ ਇਹਨਾ ਵੱਡਾ ਰਕਮ ਕਿਵੇਂ ਸੋਚ ਰਹੇ ਹਨ ਕਿ ਮੇਰੇ ਕੋਲ ਹੈ। ਰੀਤਾ ਨੇ ਭਾਵੁਕ ਹੋ ਕੇ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਅਤੇ ਇਹ ਕਦਮ ਮੇਰੇ ਲਈ ਬਹੁਤ ਹੀ ਅਜੀਬ ਹੈ।

ਅਮਰੀਕਾ ‘ਚ ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਵਿਸ਼ਵ ਧਿਆਨ ਦਿਵਸ ਸਮਾਰੋਹ ਦੀ ਅਗਵਾਈ ਕੀਤੀ

ਇਹ ਮਾਮਲਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਕੁਮਾਰ ਸਾਨੂ ਦੀ ਪੁਰਾਣੀ ਪ੍ਰੇਮਿਕਾ ਕੁਨਿਕਾ ਸਦਾਨੰਦ ਨੇ ਇੱਕ ਟੀਵੀ ਸ਼ੋਅ ਵਿੱਚ ਆਪਣੇ ਪੁਰਾਣੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਸੀ। ਉਸਦੇ ਬਿਆਨ ਦੇ ਜਵਾਬ ਵਿੱਚ ਰੀਤਾ ਨੇ ਆਪਣੀ ਗੱਲ ਸਾਹਮਣੇ ਰੱਖੀ ਸੀ।

ਰੀਤਾ ਨੇ ਇਹ ਵੀ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦਾ ਕੁਮਾਰ ਸਾਨੂ ਨਾਲ ਕੋਈ ਸੰਪਰਕ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨੂ ਨੇ ਹਮੇਸ਼ਾ ਉਨ੍ਹਾਂ ਨੂੰ ਬਲਾਕ ਕਰ ਰੱਖਿਆ ਹੈ ਅਤੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਿਆ।

ਉਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਬੇਇਜ਼ਤੀ ਭਰਿਆ ਦੱਸਿਆ ਅਤੇ ਕਿਹਾ ਕਿ ਮੇਰੇ ਵੱਡੇ ਪੁੱਤਰ ਦੀ ਸ਼ਾਦੀ ਦੇ ਸਮੇਂ ਵੀ ਸਾਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੋ ਪਰਿਵਾਰ ਲਈ ਬਹੁਤ ਹੀ ਸ਼ਰਮਨਾਕ ਸੀ। ਰੀਤਾ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਾਊਂਟਰ ਕੇਸ ਕਰਨ ਦੀ ਯੋਜਨਾ ਬਣਾ ਰਹੀ ਹਨ।

WATCH VIDEO: ਪੰਜਾਬ ‘ਚ ਕੜਾਕੇ ਦੀ ਠੰਡ ਨਾਲ ਥਮ ਗਈ ਵਾਹਨਾਂ ਦੀ ਰਫ਼ਤਾਰ, ਖਾਲੀ ਪਈਆ ਸੜਕਾਂ, Alert ਜਾਰੀ

ਉਨ੍ਹਾਂ ਨੇ ਅਪੀਲ ਕੀਤੀ ਕਿ ਮੈਂ ਅਦਾਲਤ ਵਿੱਚ ਉਨ੍ਹਾਂ ਨੂੰ ਮਿਲਾਂਗੀ ਅਤੇ ਕਹਾਂਗੀ ਕਿ ਕਿਰਪਾ ਕਰਕੇ ਇੱਕ ਚੰਗੇ ਇਨਸਾਨ ਬਣੋ ਅਤੇ ਮੇਰੇ ਤਿੰਨ ਬੱਚਿਆਂ ਦੇ ਪਿਤਾ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਓ। ਜੇਕਰ ਤੁਸੀਂ ਸਾਨੂੰ ਪਿਆਰ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਸਾਨੂੰ ਪਰੇਸ਼ਾਨ ਨਾ ਕਰੋ। ਰੀਤਾ ਨੇ ਕਿਹਾ ਕਿ 63 ਸਾਲ ਦੀ ਉਮਰ ਵਿੱਚ ਮੁੜ ਅਦਾਲਤ ਦੇ ਚੱਕਰ ਕੱਟਣਾ ਮੇਰੇ ਲਈ ਬਹੁਤ ਹੀ ਦਰਦਨਾਕ ਹੈ।

kumar-sanu-ex-wife-rita-bhattacharya-defamation-notice

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.