ਨਵੀਂ ਦਿੱਲੀ (ਦੈਨਿਕ ਸਵੇਰਾ): ਕੋਲਕਾਤਾ ਨਾਈਟ ਰਾਈਡਰਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਇੱਕ ਰੋਮਾਂਚਕ ਸੁਪਰ ਓਵਰ ਵਿੱਚ ਹਰਾਇਆ, ਕਿਉਂਕਿ ਨਿਯਮਿਤ 20 ਓਵਰਾਂ ਵਿੱਚ ਮੈਚ ਟਾਈ ਹੋ ਗਿਆ ਸੀ। ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਕੋਲਕਾਤਾ ਨੇ 156 ਰਨਾਂ ਦਾ ਟਾਰਗੇਟ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਲਖਨਊ ਨੇ 155/8 ਬਣਾਏ।
ਸੁਪਰ ਓਵਰ ਵਿੱਚ ਲਖਨਊ ਸੁਪਰ ਜਾਇੰਟਸ ਸਿਰਫ਼ 1 ਰਨ ਬਣਾਕੇ 2 ਵਿਕਟਾਂ ਗਵਾ ਬੈਠੇ। ਕੋਲਕਾਤਾ ਨੂੰ ਜਿੱਤ ਲਈ 6 ਗੇਂਦਾਂ ‘ਤੇ 2 ਰਨਾਂ ਦੀ ਲੋੜ ਸੀ। ਰਿੰਕੂ ਸਿੰਘ ਨੇ ਸੁਪਰ ਓਵਰ ਦੀ ਪਹਿਲੀ ਹੀ ਗੇਂਦ ‘ਤੇ ਚੌਕਾ ਜੜ੍ਹ ਕੇ ਕੋਲਕਾਤਾ ਲਈ ਜਿੱਤ ਪੱਕੀ ਕਰ ਦਿੱਤੀ। ਰਿੰਕੂ ਸਿੰਘ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।
Sri Chamkaur Sahib ਨੇੜੇ ਕਣਕ ਦੀ ਨਾੜ ਨੂੰ ਭਿਆਨਕ ਅੱਗ, 5 ਘੰਟੇ ਦੀ ਮੁਸ਼ੱਕਤ ਮਗਰੋਂ ਕਿਸਾਨਾਂ ਨੇ ਪਾਇਆ ਕਾਬੂ
ਦਿਨ ਦੇ ਪਹਿਲੇ ਮੈਚ ਵਿੱਚ, ਗੁਜਰਾਤ ਟਾਈਟਨਜ਼ ਨੇ ਚੇਨਈ ਦੇ MA ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ। 159 ਰਨਾਂ ਦੇ ਟਾਰਗੇਟ ਦਾ ਪਿੱਛਾ ਕਰਦਿਆਂ, ਗੁਜਰਾਤ ਨੇ 16.4 ਓਵਰਾਂ ਵਿੱਚ 2 ਵਿਕਟਾਂ ‘ਤੇ 162 ਰਨ ਬਣਾ ਲਏ। ਸਾਈ ਸੁਧਰਸ਼ਨ ਨੇ 87 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ। ਚੇਨਈ ਵੱਲੋਂ ਨੂਰ ਅਹਿਮਦ ਅਤੇ ਅਕੀਲ ਹੋਸੇਨ ਨੇ ਇੱਕ-ਇੱਕ ਵਿਕਟ ਲਈ।
ਇਸ ਤੋਂ ਪਹਿਲਾਂ, ਚੇਨਈ ਦੇ ਕਪਤਾਨ ਰੁਤੁਰਾਜ ਗਾਇਕਵਾਡ ਨੇ 60 ਗੇਂਦਾਂ ‘ਤੇ 74 ਨਾ ਆਉਟ ਰਨ ਬਣਾਕੇ ਟੀਮ ਨੂੰ 20 ਓਵਰਾਂ ਵਿੱਚ 158/7 ਤੱਕ ਪਹੁੰਚਾਇਆ। ਜੇਮੀ ਓਵਰਟਨ ਨੇ 6 ਗੇਂਦਾਂ ‘ਤੇ 18 ਤੇਜ਼ ਰਨ ਜੋੜੇ। ਗੁਜਰਾਤ ਵੱਲੋਂ ਕਾਗਿਸੋ ਰਬਾਡਾ ਨੇ 3 ਅਤੇ ਅਰਸ਼ਦ ਖਾਨ ਨੇ 2 ਵਿਕਟਾਂ ਲਈਆਂ।
ਅੱਜ ਦਿੱਲੀ ਕੈਪਿਟਲਜ਼ ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਦਿੱਲੀ ਦੇ ਅਰੁਣ ਜੈਟਲੀ ਸਟੇਡੀਅਮ ਵਿੱਚ ਹੋਵੇਗਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।