Site icon Dainik Savera Punjab

ਬਿਜਲੀ ਸੰਕਟ ਖ਼ਿਲਾਫ਼ ਕਿਸਾਨ ਮਜ਼ਦੂਰ ਮੋਰਚੇ ਦਾ ਪੰਜਾਬ ਭਰ ਵਿੱਚ ਪ੍ਰਦਰਸ਼ਨ, 16 ਘੰਟੇ ਸਪਲਾਈ ਦੀ ਮੰਗ

Kisan Mazdoor Morcha protests across Punjab against power crisis, demands 16-hour supply

ਪੰਜਾਬ ਵਿੱਚ ਵਧ ਰਹੇ ਬਿਜਲੀ ਸੰਕਟ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚਾ ਨੇ ਅੱਜ ਸੂਬੇ ਦੇ ਕਰੀਬ 17 ਜ਼ਿਲ੍ਹਿਆਂ ਦੀਆਂ 31 ਥਾਵਾਂ ‘ਤੇ ਪਾਵਰਕੌਮ ਦਫ਼ਤਰਾਂ ਅੱਗੇ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ। ਕਿਸਾਨ ਆਗੂ ਸਰਵਰ ਸਿੰਘ ਪੰਧੇਰ ਨੇ ਦੋਸ਼ ਲਗਾਇਆ ਕਿ ਲੰਬੀਆਂ ਬਿਜਲੀ ਕਟੌਤੀਆਂ ਕਾਰਨ ਝੋਨੇ ਦੀ ਫਸਲ ਪ੍ਰਭਾਵਿਤ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

23 ਵਿਰੋਧੀ ਪਾਰਟੀਆਂ ਨੇ CJI ਨੂੰ ਲਿਖਿਆ ਪੱਤਰ, ਵੋਟਰ ਸੂਚੀ ਸੋਧ ਮੁਹਿੰਮ ‘ਤੇ ਚੁੱਕੇ ਸਵਾਲ

ਮੋਰਚੇ ਨੇ ਖੇਤੀ ਮੋਟਰਾਂ ਲਈ ਘੱਟੋ-ਘੱਟ 16 ਘੰਟੇ ਅਤੇ ਘਰੇਲੂ ਖਪਤਕਾਰਾਂ ਲਈ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਮਾਰਟ ਮੀਟਰਾਂ ਦਾ ਵਿਰੋਧ ਕਰਦਿਆਂ ਉਨ੍ਹਾਂ ਪੁਰਾਣੇ ਮੀਟਰ ਜਾਰੀ ਰੱਖਣ ਅਤੇ ਪਾਵਰਕੌਮ ਵਿੱਚ ਖਾਲੀ ਅਸਾਮੀਆਂ ‘ਤੇ ਤੁਰੰਤ ਭਰਤੀਆਂ ਕਰਨ ਦੀ ਮੰਗ ਵੀ ਕੀਤੀ।

ਅਕਾਲ ਤਖ਼ਤ ਦੇ ਹੁਕਮ ਮਗਰੋਂ ਮਾਨ ਸਰਕਾਰ ਅੱਗੇ ਵੱਡੀ ਚੁਣੌਤੀ, ਕੀ ਹੋਵੇਗੀ ਕਾਨੂੰਨ ਵਿੱਚ ਸੋਧ?

Exit mobile version