ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਚੱਲ ਰਹੇ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸੁਖਪਾਲ ਖਹਿਰਾ ਨੇ ਸਪਸ਼ਟ ਕੀਤਾ ਕਿ ਉਹ ਆਪਣੇ ਮੌਜੂਦਾ ਸਟੈਂਡ ਤੋਂ ਪਿੱਛੇ ਨਹੀਂ ਹਟ ਰਹੇ।
BREAKING: Shimla–Manali ਜਾਣ ਵਾਲਿਆਂ ਲਈ ਵੱਡਾ ਝਟਕਾ, 70 ਤੋਂ 170 ਰੁਪਏ ਟੋਲ, ਭਾਜਪਾ ਨੇ ਕਾਂਗਰਸ ਨੂੰ ਘੇਰਿਆ
ਮਿਲੀ ਜਾਣਕਾਰੀ ਮੁਤਾਬਕ, ਕਾਂਗਰਸ ਆਗੂ ਸੁਖਪਾਲ ਖਹਿਰਾ ਨੇ ਵਿਧਾਨ ਸਭਾ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਆ ‘ਤੇ ਇੱਕ ਹਜ਼ਾਰ ਰੁਪਏ ਨੂੰ ਲੈ ਕੇ ਕੀਤੀਆਂ ਟਿੱਪਣੀਆਂ ‘ਤੇ ਅਜੇ ਵੀ ਕਾਇਮ ਹਨ ਅਤੇ ਆਪਣੀ ਗੱਲ ਤੋਂ ਮੁੜਣ ਵਾਲੇ ਨਹੀਂ।
ਬਰਨਾਲਾ ਦੇ ਪਿੰਡ ਵਿੱਚ ਤਣਾਅ: ਰਸਤੇ ਦੀ ਮਿਣਤੀ ਰੋਕਣ ਲਈ ਕੀਟਨਾਸ਼ਕ ਦੀ ਬੋਤਲ ਨਾਲ ਵਿਅਕਤੀ ਛੱਤ ‘ਤੇ ਚੜ੍ਹਿਆ
ਉਹਨਾਂ ਇਹ ਵੀ ਪੁੱਛਿਆ ਕਿ ਉਹਨਾਂ ਦੀ ਗੈਰਹਾਜ਼ਰੀ ਵਿੱਚ ਆਖ਼ਿਰ ਕਿਹੜੇ ਨਿਯਮ ਅਧੀਨ ਮਤਾ ਪਾਸ ਕੀਤਾ ਗਿਆ। ਖਹਿਰਾ ਨੇ ਦੱਸਿਆ ਕਿ ਕਾਂਗਰਸ ਵਿਧਾਇਕ ਦਲ ਦੀ ਜਲਦੀ ਹੀ ਮੀਟਿੰਗ ਬੁਲਾਈ ਜਾ ਰਹੀ ਹੈ, ਜਿਸ ਵਿੱਚ ਅਗਲੇ ਕਦਮ ਅਤੇ ਰਣਨੀਤੀ ‘ਤੇ ਫ਼ੈਸਲਾ ਲਿਆ ਜਾਵੇਗਾ।
