Site icon Dainik Savera Punjab

BREAKING: Shimla–Manali ਜਾਣ ਵਾਲਿਆਂ ਲਈ ਵੱਡਾ ਝਟਕਾ, 70 ਤੋਂ 170 ਰੁਪਏ ਟੋਲ, ਭਾਜਪਾ ਨੇ ਕਾਂਗਰਸ ਨੂੰ ਘੇਰਿਆ

ਪੰਜਾਬ ਡੈਸਕ (ਦੈਨਿਕ ਸਵੇਰਾ): ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਬਾਹਰੀ ਰਾਜਾਂ ਦੀਆਂ ਗੱਡੀਆਂ ‘ਤੇ ਐਂਟਰੀ ਟੋਲ ਵਧਾਉਣ ਦੇ ਫ਼ੈਸਲੇ ਨੂੰ ਲੈ ਕੇ ਪੰਜਾਬ–ਹਿਮਾਚਲ ਸਰਹੱਦ ‘ਤੇ ਰਾਜਨੀਤਿਕ ਤਣਾਅ ਵਧ ਗਿਆ ਹੈ। ਇਸ ਮਾਮਲੇ ‘ਤੇ ਭਾਜਪਾ ਨੇ ਹਿਮਾਚਲ ਦੀ ਕਾਂਗਰਸ ਸਰਕਾਰ ਖ਼ਿਲਾਫ਼ ਤਿੱਖਾ ਰਵੱਈਆ ਅਪਣਾਇਆ ਹੈ।

ਨੰਗਲ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਰਾਜ ਉਪ ਪ੍ਰਧਾਨ ਸੁਭਾਸ਼ ਸ਼ਰਮਾ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਵਧਾਇਆ ਗਿਆ ਟੋਲ ਇੱਕ ਤਰ੍ਹਾਂ ਦਾ ਗੁੰਡਾ ਟੈਕਸ ਹੈ। ਉਹਨਾਂ ਕਿਹਾ ਕਿ ਹਿਮਾਚਲ ਦੀਆਂ ਗੱਡੀਆਂ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਬਿਨਾਂ ਕਿਸੇ ਟੈਕਸ ਦੇ ਦਾਖ਼ਲਾ ਮਿਲਦਾ ਹੈ, ਫਿਰ ਹੋਰ ਰਾਜਾਂ ਦੀਆਂ ਗੱਡੀਆਂ ‘ਤੇ ਭਾਰੀ ਟੋਲ ਕਿਉਂ ਲਾਇਆ ਜਾ ਰਿਹਾ ਹੈ।

 

ਬਰਨਾਲਾ ਦੇ ਪਿੰਡ ਵਿੱਚ ਤਣਾਅ: ਰਸਤੇ ਦੀ ਮਿਣਤੀ ਰੋਕਣ ਲਈ ਕੀਟਨਾਸ਼ਕ ਦੀ ਬੋਤਲ ਨਾਲ ਵਿਅਕਤੀ ਛੱਤ ‘ਤੇ ਚੜ੍ਹਿਆ

ਸ਼ਰਮਾ ਨੇ ਦੱਸਿਆ ਕਿ ਇਹ ਮਾਮਲਾ ਭਾਜਪਾ ਦੇ ਉੱਚ ਪੱਧਰ ‘ਤੇ ਉਠਾਇਆ ਗਿਆ ਹੈ ਅਤੇ ਉਹ ਇਸ ਬਾਰੇ ਸਾਬਕਾ ਹਿਮਾਚਲ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਕਈ ਸੀਨੀਅਰ ਨੇਤਾਵਾਂ ਨਾਲ ਗੱਲ ਕਰ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇ ਭਾਜਪਾ ਹਿਮਾਚਲ ਵਿੱਚ ਦੁਬਾਰਾ ਸੱਤਾ ਵਿੱਚ ਆਈ ਤਾਂ ਇਹ ਟੋਲ ਤੁਰੰਤ ਰੱਦ ਕਰ ਦਿੱਤਾ ਜਾਵੇਗਾ।

ਉਹਨਾਂ ਨੇ ਰੋਪੜ ਖੇਤਰ ਦੇ ਕਾਂਗਰਸੀ ਨੇਤਾਵਾਂ ‘ਤੇ ਵੀ ਨਿਸ਼ਾਨਾ ਸਾਧਿਆ ਕਿ ਉਹ ਇਸ ਮਾਮਲੇ ‘ਤੇ ਚੁੱਪ ਹਨ, ਜਦੋਂ ਕਿ ਇਹ ਮੁੱਦਾ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ। ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਕਾਂਗਰਸੀ ਨੇਤਾਵਾਂ ਨੂੰ ਹਿਮਾਚਲ ਸਰਕਾਰ ਨਾਲ ਗੱਲ ਕਰਕੇ ਇਹ ਟੋਲ ਖਤਮ ਕਰਵਾਉਣਾ ਚਾਹੀਦਾ ਹੈ।

BREAKING: ਪਨਬੱਸ ਕਰਮਚਾਰੀਆਂ ਲਈ ਹਾਈਕੋਰਟ ਦਾ ਵੱਡਾ ਫ਼ੈਸਲਾ — ਕੀ ਬਦਲੇਗਾ ਹੁਣ?

 

ਇਸ ਟੋਲ ਵਾਧੇ ਨੇ ਸਰਹੱਦੀ ਇਲਾਕਿਆਂ ਵਿੱਚ ਲੋਕਾਂ ਵਿੱਚ ਵੱਡਾ ਗੁੱਸਾ ਪੈਦਾ ਕਰ ਦਿੱਤਾ ਹੈ। ਪੰਜਾਬ ਦੇ ਕਈ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਸੰਘਰਸ਼ ਕਮੇਟੀ ਬਣਾਈ ਹੈ, ਜਿਸ ਵਿੱਚ ਵੱਖ–ਵੱਖ ਪਾਰਟੀਆਂ ਦੇ ਲੋਕ ਸ਼ਾਮਲ ਹਨ। ਕਮੇਟੀ ਨੇ ਲੰਬੇ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇ ਹਿਮਾਚਲ ਸਰਕਾਰ ਨੇ ਟੋਲ ਵਾਧਾ ਵਾਪਸ ਨਾ ਲਿਆ ਤਾਂ ਰੋਸ ਪ੍ਰਦਰਸ਼ਨ ਤੇ ਰੋਡ ਜਾਮ ਵਰਗੇ ਕਦਮ ਚੁੱਕੇ ਜਾਣਗੇ।

ਲੋਕਾਂ ਦਾ ਕਹਿਣਾ ਹੈ ਕਿ ਹਿਮਾਚਲ ਸਰਕਾਰ ਵੱਲੋਂ ਬਾਹਰੀ ਰਾਜਾਂ ਦੀਆਂ ਗੱਡੀਆਂ ਲਈ ਐਂਟਰੀ ਟੋਲ 70 ਰੁਪਏ ਤੋਂ ਵਧਾ ਕੇ 170 ਰੁਪਏ ਕਰ ਦਿੱਤਾ ਗਿਆ ਹੈ, ਜਿਸ ਨਾਲ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ, ਵਪਾਰੀਆਂ ਅਤੇ ਟਰਾਂਸਪੋਰਟਰਾਂ ‘ਤੇ ਵੱਡਾ ਬੋਝ ਪੈ ਗਿਆ ਹੈ।

shimla-manali-travelers-toll-increased-70-to-170-bjp-targets-congress

Exit mobile version