Last Updated: October 7, 2026

Dainik Savera Times Logo

ਲੋਨਾਵਾਲਾ ਪੁਲਿਸ ਦਾ ਦਾਅਵਾ: ਸੀਆ ਦੀਆਂ ਚੈਟਾਂ ਉਸਦੇ ਬਿਆਨਾਂ ਨਾਲ ਨਹੀਂ ਖਾਂਦੀਆਂ

3 months ਪਹਿਲਾ

ਲੋਨਾਵਾਲਾ ਪੁਲਿਸ ਦਾ ਦਾਅਵਾ: ਸੀਆ ਦੀਆਂ ਚੈਟਾਂ ਉਸਦੇ ਬਿਆਨਾਂ ਨਾਲ ਨਹੀਂ ਖਾਂਦੀਆਂ

ਨੈਸ਼ਨਲ ਡੈਸਕ: ਪੁਣੇ ਦੇ ਕਾਰੋਬਾਰੀ ਕੇਤਨ ਅਗਰਵਾਲ ਕਤਲ ਮਾਮਲੇ ਵਿੱਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਲੋਨਾਵਾਲਾ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੁੱਖ ਦੋਸ਼ੀ ਸੀਆ ਗੋਇਲ ਪੁੱਛਗਿੱਛ ਦੌਰਾਨ ਵਾਰ-ਵਾਰ ਆਪਣੇ ਬਿਆਨ ਬਦਲ ਰਹੀ ਹੈ। ਉੱਥੇ ਹੀ, ਉਸ ਅਤੇ ਕੇਤਨ ਦੇ ਮੋਬਾਈਲ ਫੋਨਾਂ ਤੋਂ ਮਿਲੀਆਂ ਚੈਟਾਂ ਉਸਦੇ ਦਾਅਵਿਆਂ ਨਾਲ ਮੇਲ ਨਹੀਂ ਖਾਂਦੀਆਂ।

ਪੁਲਿਸ ਮੁਤਾਬਕ, ਸੀਆ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਉਹ ਕੇਤਨ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਅਤੇ ਉਸਨੇ ਇਹ ਗੱਲ ਪਹਿਲਾਂ ਹੀ ਕੇਤਨ ਨੂੰ ਦੱਸ ਦਿੱਤੀ ਸੀ। ਉਸਦਾ ਦਾਅਵਾ ਹੈ ਕਿ ਕੇਤਨ ਨੇ ਕਿਹਾ ਸੀ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ ਅਤੇ ਵਿਆਹ ਦੀਆਂ ਤਿਆਰੀਆਂ ਕਾਫ਼ੀ ਅੱਗੇ ਵੱਧ ਚੁੱਕੀਆਂ ਹਨ।

 

ਇਹ ਵੀ ਪੜ੍ਹੋ:

ਉਰਮਿਲਾ ਨੇ ਲਗਭਗ ਛੱਡ ਹੀ ਦਿੱਤਾ ਸੀ ਆਈਟਮ ਸੌਂਗ ‘Chamma Chamma’ ਤੇ ਕਿਵੇਂ ਕੀਤੀ ਵਾਪਸੀ ਪੜੋਂ

ਹਾਲਾਂਕਿ, ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਦੇ ਮੋਬਾਈਲ ਫੋਨਾਂ ਤੋਂ ਮਿਲੀਆਂ ਚੈਟਾਂ ਇੱਕ ਵੱਖਰੀ ਤਸਵੀਰ ਪੇਸ਼ ਕਰਦੀਆਂ ਹਨ। ਪੁਲਿਸ ਅਨੁਸਾਰ, ਚੈਟਾਂ ਤੋਂ ਲੱਗਦਾ ਹੈ ਕਿ ਕੇਤਨ ਅਤੇ ਸੀਆ ਇੱਕ ਆਮ ਮੰਗੇਤਰ ਜੋੜੇ ਵਾਂਗ ਆਪਸ ਵਿੱਚ ਪਿਆਰ ਭਰੀ ਗੱਲਬਾਤ ਕਰਦੇ ਸਨ ਅਤੇ ਵਿਆਹ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਉਤਸ਼ਾਹਿਤ ਸਨ।

ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਮਿਲੇ ਡਿਜ਼ੀਟਲ ਸਬੂਤਾਂ ਦੇ ਆਧਾਰ ‘ਤੇ ਸੀਆ ਦੇ ਬਿਆਨ ਭਰੋਸੇਯੋਗ ਨਹੀਂ ਲੱਗਦੇ। ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਸਬੂਤਾਂ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ।

 

ਇਹ ਵੀ ਪੜ੍ਹੋ:

Amazon Prime Day 2026: 4 ਤੋਂ 6 ਜੁਲਾਈ ਤੱਕ ਵੱਡੀ ਸੇਲ, ਗੈਜੇਟਸ ‘ਤੇ ਭਾਰੀ ਛੂਟ

 

ਜ਼ਿਕਰਯੋਗ ਹੈ ਕਿ 18 ਜੂਨ ਨੂੰ ਕੇਤਨ ਅਗਰਵਾਲ ਦੀ ਪੁਣੇ ਨੇੜੇ ਲੋਹਗੜ੍ਹ ਕਿਲ੍ਹੇ ਤੋਂ ਡਿੱਗਣ ਕਾਰਨ ਮੌਤ ਹੋ ਗਈ ਸੀ। ਜਾਂਚ ਦੌਰਾਨ ਪੁਲਿਸ ਨੂੰ ਸ਼ੱਕ ਹੋਇਆ ਕਿ ਇਹ ਹਾਦਸਾ ਨਹੀਂ, ਸਗੋਂ ਸੋਚੀ-ਸਮਝੀ ਸਾਜ਼ਿਸ਼ ਹੋ ਸਕਦੀ ਹੈ।

ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਸੀਆ ਗੋਇਲ ਇਸ ਸਮੇਂ ਵਿਆਹ ਲਈ ਤਿਆਰ ਨਹੀਂ ਸੀ ਅਤੇ ਉਹ ਪਰਿਵਾਰ ਦੇ ਦਬਾਅ ਹੇਠ ਕੇਤਨ ਨਾਲ ਵਿਆਹ ਕਰਨ ਲਈ ਰਾਜ਼ੀ ਹੋਈ ਸੀ।

ਸੀਆ ਗੋਇਲ ਅਤੇ ਉਸਦੇ ਦੋਸਤ ਚੇਤਨ ਚੌਧਰੀ ਨੂੰ 23 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵੇਂ ਇਸ ਵੇਲੇ 29 ਜੂਨ ਤੱਕ ਪੁਲਿਸ ਰਿਮਾਂਡ ‘ਤੇ ਹਨ ਅਤੇ ਪੁਲਿਸ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।

 

ਇਸ ਦੌਰਾਨ ਕੇਤਨ ਅਗਰਵਾਲ ਦਾ ਪਰਿਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਮੁਲਾਕਾਤ ਕਰ ਸਕਦਾ ਹੈ। ਪਰਿਵਾਰ ਨੂੰ ਉਮੀਦ ਹੈ ਕਿ ਮਾਮਲੇ ਦੀ ਨਿਰਪੱਖ ਅਤੇ ਤੇਜ਼ ਜਾਂਚ ਯਕੀਨੀ ਬਣਾਈ ਜਾਵੇਗੀ।

 ketan-agarwal-murder-case

ketan-agarwal-murder-case

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.