Site icon Dainik Savera Punjab

ਕਰਣ ਜੋਹਰ ਦਾ ਖੁਲਾਸਾ ਆਦਿਤਿਆ ਚੋਪੜਾ ਤੋਂ ਅੱਜ ਵੀ ਲੱਗਦਾ ਹੈ ਡਰ ਆਖਿਰ ਕਿਉਂ ਜਾਣੋਂ…

karan-johar-reveals-why-he-feels-intimidated-by-aditya-chopra

karan-johar-reveals-why-he-feels-intimidated-by-aditya-chopra

ਨੈਸ਼ਨਲ ਡੈਸਕ: ਯਸ਼ਰਾਜ ਸਟੂਡੀਓ ਵਿੱਚ ਹੋਈ ਗੱਲਬਾਤ ਦੌਰਾਨ ਫਿਲਮ ਨਿਰਦੇਸ਼ਕ ਕਰਣ ਜੋਹਰ ਅਤੇ ਅਦਾਕਾਰਾ ਰਾਣੀ ਮੁਖਰਜੀ ਦੀ ਗੱਲਚੀਤ ਨੇ ਇੱਕ ਰੋਚਕ ਖੁਲਾਸਾ ਕੀਤਾ ਜਿਸ ਨੇ ਸਾਰੇ ਸਿਨੇਮਾਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ। ਕਰਣ ਨੇ ਦੱਸਿਆ ਕਿ ਉਹ ਅੱਜ ਵੀ ਰਾਣੀ ਦੇ ਪਤੀ ਅਤੇ ਯਸ਼ਰਾਜ ਫਿਲਮਜ਼ ਦੇ ਚੇਅਰਮੈਨ ਆਦਿਤਿਆ ਚੋਪੜਾ ਤੋਂ ਡਰਦੇ ਹਨ ਹਾਲਾਂਕਿ ਦੋਵੇਂ ਲੰਬੇ ਸਮੇਂ ਤੋਂ ਦੋਸਤ ਅਤੇ ਕਾਰੋਬਾਰੀ ਸਾਥੀ ਰਹੇ ਹਨ ਪਰ ਆਦਿਤਿਆ ਦੀ ਇਕ ਖਾਸ ਆਦਤ ਕਰਣ ਨੂੰ ਹਮੇਸ਼ਾ ਸਾਵਧਾਨ ਰੱਖਦੀ ਆਈ ਹੈ।

ਹਾਈਵੇ ‘ਤੇ ਭਿਆਨਕ ਹਾਦਸਾ: ਮੌਤ ਦੀਆਂ ਲਾਸ਼ਾਂ ‘ਚ ਬਦਲੀ ਕਾਰ, 7 ਦੀ ਮੌਤ 4 ਜ਼ਖ਼ਮੀ

ਇਹ ਗੱਲਬਾਤ ਦੌਰਾਨ ਕਰਣ ਨੇ ਆਦਿਤਿਆ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਉਨ੍ਹਾਂ ਦੀ ਸੰਵੇਦਨਸ਼ੀਲਤਾ ਬਾਰੇ ਵੀ ਦੱਸਿਆ ਕਰਣ ਅਨੁਸਾਰ ਆਦਿਤਿਆ ਆਪਣੀ ਛਵੀ ਨੂੰ ਮੀਡੀਆ ਤੋਂ ਬਚਾ ਕੇ ਰੱਖਣ ਲਈ ਘਰ ਆਉਣ ਤੋਂ ਵੀ ਹਿਚਕਦੇ ਸਨ। ਉਹ ਹਮੇਸ਼ਾ ਇਹ ਸੋਚਦੇ ਰਹਿੰਦੇ ਕਿ ਕਿਤੇ ਮੀਡੀਆ ਉਨ੍ਹਾਂ ਦੀ ਤਸਵੀਰ ਨਾ ਲੈ ਲਵੇ ਕਰਣ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਵਾਰ ਵਾਰ ਇਹ ਸਮਝਾਉਂਦੇ ਰਹਿੰਦੇ ਕਿ ਘਰ ਵਿੱਚ ਕੋਈ ਪੱਤਰਕਾਰ ਨਹੀਂ ਹੈ। ਪਰ ਆਦਿਤਿਆ ਦੀ ਇਹ ਗੁਪਤ ਸੁਭਾਵੀ ਸ਼ਖਸੀਅਤ ਉਨ੍ਹਾਂ ਨੂੰ ਹਮੇਸ਼ਾ ਚੌਕਸ ਰੱਖਦੀ।

ਇਸ ਦੌਰਾਨ ਕਰਣ ਨੇ ਰਾਣੀ ਅਤੇ ਆਦਿਤਿਆ ਦੀ ਵਿਆਹ ਦੀ ਇੱਕ ਦਿਲਚਸਪ ਘਟਨਾ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਵਿਆਹ ਵਿੱਚ ਸਿਰਫ਼ 18 ਲੋਕ ਹੀ ਸ਼ਾਮਲ ਹੋਏ ਸਨ ਅਤੇ ਆਦਿਤਿਆ ਨੇ ਉਨ੍ਹਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਸੀ। ਕਿ ਜੇ ਵਿਆਹ ਦੀ ਖ਼ਬਰ ਬਾਹਰ ਗਈ ਤਾਂ ਜ਼ਿੰਮੇਵਾਰੀ ਸਿਰਫ਼ ਕਰਣ ਦੀ ਹੋਵੇਗੀ ਕਿਉਂਕਿ ਹੋਰ ਕੋਈ ਵੀ ਬਾਹਰੀ ਸੰਪਰਕ ਵਿੱਚ ਨਹੀਂ ਸੀ।

ਸਰਦੀਆਂ ਦਾ ਆਲਸ ਨਾ ਬਣੇ ਸਿਹਤ ਦਾ ਦੁਸ਼ਮਣ: ਇਸ ਲਈ ਹੁਣ ਤੋ ਹੀ ਕਰ ਲੋਂ ਇਹ ਕੰਮ….

ਉਸੇ ਦਿਨ ਕਰਣ ਦੀ ਫਿਲਮ 2 ਸਟੇਟਸ ਰਿਲੀਜ਼ ਹੋ ਰਹੀ ਸੀ ਜਿਸ ਕਾਰਨ ਉਹ ਪਹਿਲਾਂ ਹੀ ਤਣਾਅ ਵਿੱਚ ਸਨ ਪਰ ਅਸਲ ਡਰਾਮਾ ਤਾਂ ਤਦ ਵਾਪਰਿਆ ਜਦੋਂ ਕਰਣ ਇਟਲੀ ਜਾ ਰਹੇ ਸਨ ਅਤੇ ਏਅਰਪੋਰਟ ‘ਤੇ ਉਨ੍ਹਾਂ ਦੀ ਮੁਲਾਕਾਤ ਅਦਾਕਾਰ ਰਿਸ਼ੀ ਕਪੂਰ ਨਾਲ ਹੋ ਗਈ ਕਰਣ ਨੇ ਲੋਕਾਂ ਨੂੰ ਦੱਸਿਆ ਸੀ ਕਿ ਉਹ ਮੈਨਚੈਸਟਰ ਜਾ ਰਹੇ ਹਨ ਪਰ ਜਦੋਂ ਰਿਸ਼ੀ ਕਪੂਰ ਨੇ ਉਨ੍ਹਾਂ ਨੂੰ ਇਟਲੀ ਦੀ ਫਲਾਈਟ ਲਈ ਲਾਈਨ ਵਿੱਚ ਖੜਾ ਦੇਖਿਆ ਤਾਂ ਸਵਾਲ ਕਰ ਬੈਠੇ ਕਰਣ ਨੇ ਦੱਸਿਆ ਕਿ ਉਹ ਪੂਰੀ ਤਰ੍ਹਾਂ ਘਬਰਾ ਗਏ ਸਨ ਅਤੇ ਸੋਚਿਆ ਕਿ ਹੁਣ ਉਨ੍ਹਾਂ ਦਾ ਰਾਜ਼ ਖੁਲਣ ਵਾਲਾ ਹੈ।

ਆਖ਼ਰ ਵਿੱਚ ਕਰਣ ਨੇ ਹਾਸੇ-ਮਜ਼ਾਕ ਦੇ ਅੰਦਾਜ਼ ਵਿੱਚ ਕਿਹਾ ਕਿ ਜੇ ਉਨ੍ਹਾਂ ਨੂੰ ਕਿਸੇ ਨੇ ਕਦੇ ਡਾਂਟਿਆ ਹੈ ਤਾਂ ਉਹ ਰਾਣੀ ਦੇ ਪਤੀ ਆਦਿਤਿਆ ਚੋਪੜਾ ਹੀ ਹਨ ਕਰਣ ਨੇ ਕਿਹਾ ਕਿ ਭਾਵੇਂ ਉਹ ਹੁਣ 53 ਸਾਲ ਦੇ ਹੋ ਗਏ ਹਨ ਪਰ ਅੱਜ ਵੀ ਆਦਿਤਿਆ ਤੋਂ ਡਰਦੇ ਹਨ।

ਇਹ ਗੱਲਬਾਤ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਕਿਉਂਕਿ ਇਸ ਰਾਹੀਂ ਲੋਕਾਂ ਨੂੰ ਆਦਿਤਿਆ ਚੋਪੜਾ ਦੀ ਗੁਪਤਮਈ ਸ਼ਖਸੀਅਤ ਦੀ ਝਲਕ ਪਹਿਲੀ ਵਾਰ ਮਿਲੀ ਹੈ।

ਮਾਊਂਟ ਕੈਲਾਸ਼ ‘ਤੇ ਸੋਨੇ ਦੀ ਸਵੇਰ ਦੀ ਝਲਕ ਨੇ ਮੋਹ ਲਿਆ ਦੁਨੀਆ ਦਾ ਦਿਲ

ਕਰਣ ਜੋਹਰ ਨੇ ਖੁਦ ਕਬੂਲਿਆ ਕਿ ਉਹ ਅੱਜ ਵੀ ਆਦਿਤਿਆ ਚੋਪੜਾ ਤੋਂ ਡਰਦੇ ਹਨ ਕਿਉਂਕਿ ਆਦਿਤਿਆ ਦੀ ਗੁਪਤਮਈ ਅਤੇ ਸਖ਼ਤ ਸੁਭਾਵੀ ਸ਼ਖਸੀਅਤ ਉਨ੍ਹਾਂ ਨੂੰ ਹਮੇਸ਼ਾ ਸਾਵਧਾਨ ਰੱਖਦੀ ਹੈ।

Exit mobile version