ਨੈਸ਼ਨਲ ਡੈਸਕ: ਬਨਾਸਕਾਂਠਾ ਜ਼ਿਲ੍ਹੇ ਦੀ ਅਮੀਰਗੜ੍ਹ ਤਹਿਸੀਲ ਵਿੱਚ ਆਬੂਰੋਡ-ਪਾਲਨਪੁਰ ਹਾਈਵੇ ਨੰਬਰ 27 ‘ਤੇ ਇਕਬਾਲਗੜ੍ਹ ਨੇੜੇ ਸ਼ਨੀਵਾਰ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮਿਨੀ ਟਰੱਕ ਅਤੇ ਕਾਰ ਦੀ ਟੱਕਰ ਹੋਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ।
ਸਰਦੀਆਂ ਦਾ ਆਲਸ ਨਾ ਬਣੇ ਸਿਹਤ ਦਾ ਦੁਸ਼ਮਣ: ਇਸ ਲਈ ਹੁਣ ਤੋ ਹੀ ਕਰ ਲੋਂ ਇਹ ਕੰਮ….
ਪੁਲਿਸ ਅਤੇ ਸਥਾਨਕ ਲੋਕਾਂ ਦੇ ਅਨੁਸਾਰ ਇਹ ਹਾਦਸਾ ਸ਼ਨੀਵਾਰ ਰਾਤ ਲਗਭਗ ਸੱਤ ਵਜੇ ਤੋਂ ਥੋੜ੍ਹੀ ਦੇਰ ਬਾਅਦ ਵਾਪਰਿਆ ਜਦੋਂ ਇੱਕ ਮਿਨੀ ਟਰੱਕ ਡਿਵਾਈਡਰ ਲੰਘ ਕੇ ਉਲਟੀ ਦਿਸ਼ਾ ਵਿੱਚ ਆ ਗਿਆ ਅਤੇ ਸਾਹਮਣੇ ਆ ਰਹੀ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਗਈ।
ਮਾਊਂਟ ਕੈਲਾਸ਼ ‘ਤੇ ਸੋਨੇ ਦੀ ਸਵੇਰ ਦੀ ਝਲਕ ਨੇ ਮੋਹ ਲਿਆ ਦੁਨੀਆ ਦਾ ਦਿਲ
ਅਮੀਰਗੜ੍ਹ ਥਾਣੇ ਦੇ ਇੰਚਾਰਜ ਬੀ ਡੀ ਗੋਹਿਲ ਨੇ ਦੱਸਿਆ ਕਿ ਮੌਕੇ ‘ਤੇ ਹੀ ਸੱਤ ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਇੱਕ ਔਰਤ ਅਤੇ ਛੇ ਮਰਦ ਸ਼ਾਮਲ ਹਨ ਜਦਕਿ ਚਾਰ ਹੋਰ ਲੋਕ ਗੰਭੀਰ ਹਾਲਤ ਵਿੱਚ ਹਨ ਜਿਨ੍ਹਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਪਾਲਨਪੁਰ ਸਿਵਲ ਹਸਪਤਾਲ ਭੇਜਿਆ ਗਿਆ ਹੈ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਜੇਸੀਬੀ ਦੀ ਮਦਦ ਨਾਲ ਕਾਰ ਦੀ ਬਾਡੀ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹਾਦਸੇ ਕਾਰਨ ਹਾਈਵੇ ‘ਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ ਜਿਸਨੂੰ ਖਤਮ ਕਰਨ ਲਈ ਪੁਲਿਸ ਨੇ ਵੱਡੀ ਮਿਹਨਤ ਕੀਤੀ।
ਅਸਮਾਨ ‘ਚ ਨੱਚਦੇ ਸਟਾਰਲਿੰਗ ਪੰਛੀ ਮਰਮਰੇਸ਼ਨ ਦੀ ਵਿਗਿਆਨਕ ਜਾਦੂਗਰੀ
ਮ੍ਰਿਤਕਾਂ ਵਿੱਚੋਂ ਛੇ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਵਿੱਚ ਡਰਾਈਵਰ ਪ੍ਰਕਾਸ਼ ਕਲਾਵੰਤ ਉਮਰ ਛੱਤੀ ਸਾਲ ਪੁੱਤਰ ਵਾਗਾਰਾਮ ਨਿਵਾਸੀ ਫਾਲਨਾ ਪਾਲੀ ਮੋਹੰਮਦ ਹੁਸੈਨ ਜਿਨੱਤ ਪਤਨੀ ਮੋਹੰਮਦ ਹੁਸੈਨ ਮੋਹੰਮਦ ਸ਼ਰੀਫ ਨਿਵਾਸੀ ਛਾਵਣੀ ਪਿੰਡ ਸ਼ਿਵਗੰਜ ਸਿਰੋਹੀ ਅਤੇ ਦੀਪਕ ਸਿੰਘ ਨਿਵਾਸੀ ਆਬੂਰੋਡ ਸਿਰੋਹੀ ਸ਼ਾਮਲ ਹਨ ਇਕ ਹੋਰ ਮ੍ਰਿਤਕ ਪਿੰਡਵਾਡਾ ਸਿਰੋਹੀ ਦਾ ਨਿਵਾਸੀ ਹੈ ਜਦਕਿ ਇਕ ਦੀ ਪਛਾਣ ਜਾਰੀ ਹੈ।
ਕਾਰ ਦੀ ਨੰਬਰ ਪਲੇਟ ਰਾਜਸਥਾਨ ਦੀ ਦੱਖਾਈ ਜਾ ਰਹੀ ਹੈ ਹਾਦਸੇ ਤੋਂ ਬਾਅਦ ਨੇੜਲੇ ਲੋਕ ਅਤੇ ਹੋਰ ਵਾਹਨ ਚਾਲਕ ਮਦਦ ਲਈ ਮੌਕੇ ‘ਤੇ ਪਹੁੰਚੇ ਸੜਕ ਹਾਦਸੇ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਲੋਕਾਂ ਵਿੱਚ ਸੋਗ ਦੀ ਲਹਿਰ ਹੈ।

